ਪੰਜਾਬ ਸਕੂਲ ਸਿੱਖਿਆ ਬੋਰਡ ਦਾ 10ਵੀਂ ਜਮਾਤ ਦਾ ਰਿਜ਼ਲਟ ਭਲਕੇ ਜਾਰੀ ਕੀਤਾ ਜਾਵੇਗਾ। PSEB 10ਵੀਂ ਦੀ ਪ੍ਰੀਖਿਆ 2022 ਇਸ ਵਾਰ ਦੋ ਟਰਮ ਵਿਚ ਆਯੋਜਿਤ ਕੀਤੀ ਗਈ ਸੀ ਅਤੇ PSEB 10ਵੀਂ 2022 ਟਰਮ-2 ਪ੍ਰੀਖਿਆ 29 ਅਪ੍ਰੈਲ 2022 ਤੋਂ 19 ਮਈ 2022 ਤੱਕ ਲਈ ਗਈ ਸੀ।
ਪੀਐੱਸਈਬੀ 10ਵੀਂ ਬੋਰਡ ਪ੍ਰੀਖਿਆ 2022 ਦੇ ਯੋਗਤਾ ਮਾਪਦੰਡ ਅਨੁਸਾਰ ਵਿਦਿਆਰਥੀ ਨੂੰ ਹਰੇਕ ਵਿਸ਼ੇ ਵਿਚ ਘੱਟ ਤੋਂ ਘੱਟ 33 ਫੀਸਦੀ ਅੰਕ ਹਾਸਲ ਕਰਨੇ ਹੋਣਗੇ। ਪੰਜਾਬ ਬੋਰਡ ਉਨ੍ਹਾਂ ਵਿਦਿਆਰਥੀਆਂ ਲਈ ਕੰਪਾਰਟਮੈਂਟ ਪ੍ਰੀਖਿਆ ਦੀ ਸਹੂਲਤ ਵੀ ਦੇਵੇਗਾ ਜੋ ਆਪਣੇ ਅੰਕਾਂ ਤੋਂ ਸੰਤੁਸ਼ਟ ਨਹੀਂ ਹਨ।
ਵੀਡੀਓ ਲਈ ਕਲਿੱਕ ਕਰੋ -:
“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “
ਇੱਛੁਕ ਵਿਦਿਆਰਥੀ pseb.ac.in,punjab.indiaresults.com ਅਤੇ results.nic.in ਰਾਹੀਂ ਪੰਜਾਬ ਬੋਰਡ ਕਲਾਸ 10ਵੀਂ ਦੇ ਨਤੀਜੇ ਚੈੱਕ ਕਰ ਸਕਣਗੇ। ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ ਪੀਐੱਸਈਬੀ 10ਵੀਂ ਦਾ ਰਿਜ਼ਲਟ ਅੱਜ ਸ਼ਾਮ ਤੱਕ ਐਲਾਨ ਦਿੱਤਾ ਜਾਵੇਗਾ ਪਰ ਹੁਣ ਪੰਜਾਬ ਬੋਰਡ ਟਰਮ-2 ਕਲਾਸ 10ਵੀਂ ਦੇ ਨਤੀਜੇ 5 ਜੁਲਾਈ ਨੂੰ ਜਾਰੀ ਹੋਣਗੇ। ਇਹ ਅਧਿਕਾਰੀ ਵੈੱਬਸਾਈਟ pseb.ac.in ‘ਤੇ ਉਪਲਬਧ ਹੋਵੇਗਾ। ਵਿਦਿਆਰਥੀਆਂ ਨੂੰ ਪੰਜਾਬ ਬੋਰਡ 10ਵੀਂ ਟਰਮ-2 ਦੇ ਨਤੀਜੇ 2022 ਦੀ ਜਾਂਚ ਕਰਨ ਲਈ ਆਪਣਾ ਰੋਲ ਨੰਬਰ ਦਰਜ ਕਰਨਾ ਹੋਵੇਗਾ।