ਪਾਕਿਸਤਾਨ ਦੇ ਪੰਜਾਬ ਸੂਬੇ ਦੀ ਇਕ ਪਬਲਿਕ ਯੂਨੀਵਰਸਿਟੀ ਨੇ ਇਥੇ ਪੜ੍ਹਣ ਵਾਲੇ ਮੁੰਡੇ-ਕੁੜੀਆਂ ਲਈ ਟਾਈਟ ਜੀਨਸ, ਛੋਟੀਆਂ ਕਮੀਜ਼ਾਂ ‘ਤੇ ਬੈਨ ਲਾ ਦਿੱਤਾ ਹੈ। ਇਥੇ ਉਨ੍ਹਾਂ ਲਈ ਇੱਕ ਨਵਾਂ ਡਰੈੱਸ ਕੋਡ ਲਾਗੂ ਕੀਤਾ ਗਿਆ ਹੈ।
ਰਿਪੋਰਟਾਂ ਮੁਤਾਬਕ ਟੋਬਾ ਟੇਕ ਸਿੰਘ ਵਿੱਚ ਖੇਤੀਬਾੜੀ ਯੂਨੀਵਰਸਿਟੀ ਫੈਸਲਾਬਾਦ (ਯੂਏਐਫ) ਦੇ ਸਬ-ਕੈਂਪਸ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਵਿੱਚ ਪੜ੍ਹ ਰਹੇ ਮੁੰਡਿਆਂ ਨੂੰ ਸ਼ਾਰਟਸ, ਕੱਟ-ਆਫ ਜੀਨਸ, ਮਲਟੀ-ਪਾਕੇਟ, ਫੇਡਿਡ, ਫਟੀ ਅਤੇ ਫਿੱਟਡ ਜੀਨਸ ਤੇ ਟ੍ਰਾਊਜ਼ਰਸ ਅਤੇ ਕਿਸੇ ਵੀ ਕਿਸਮ ਦੇ ਮੈਸੇਜ ਵਾਲੀਆਂ ਟੀ-ਸ਼ਰਟਾਂ ਪਹਿਨਣ ਦੀ ਇਜਾਜ਼ਤ ਨਹੀਂ ਹੋਵੇਗੀ। ।
ਵਿਦਿਆਰਥੀਆਂ ਲਈ ਚੱਪਲ, ਸਲਿੱਪਰਸ, ਟੋਪੀਆਂ, ਕਿਸੇ ਵੀ ਕਿਸਮ ਦੀ ਬਿਨਾਂ ਬਾਹਾਂ ਵਾਲੀ ਟੀ-ਸ਼ਰਟ, ਲੰਬੇ ਵਾਲ ਅਤੇ ਪੋਨੀਟੇਲ, ਕੰਨਾਂ ਵਿੱਚ ਬਾਲੀਆਂ, ਰਿਸਟ ਸਟ੍ਰੈਪਸ ਅਤੇ ਬਰੇਸਲੇਟ ਪਹਿਨਣ ‘ਤੇ ਵੀ ਪਾਬੰਦੀ ਲਗਾਈ ਗਈ ਹੈ।
ਦੂਜੇ ਪਾਸੇ ਵਿਦਿਆਰਥਣਾਂ ਲਈ ਡਰੈੱਸ ਕੋਡ ਮੁਤਾਬਕ ਕੁੜੀਆਂ ਨੂੰ ਟੀ-ਸ਼ਰਟਸ ਨਾਲ ਜੀਨਸ, ਸਲੀਵਲੇਸ ਸ਼ਰਟ, ਸੀ-ਥਰੂ ਅਤੇ ਸਕਿੱਨਟਾਈਟ ਡ੍ਰੈੱਸ ਦੇ ਨਾਲ ਟੀ-ਸ਼ਰਟ ਪਹਿਨਣ ‘ਤੇ ਵੀ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਨੂੰ ਚਮਕੀਲੇ ਗਹਿਣੇ, ਝਾਂਜਰਾਂ ਅਤੇ ਜ਼ਿਆਦਾ ਮੇਕਅੱਪ ਦੀ ਵਰਤੋਂ ਕਰਨ ਤੋਂ ਵੀ ਰੋਕਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਤੰਬਰ ਵਿੱਚ ਸੰਘੀ ਰਾਜਧਾਨੀ ਵਿੱਚ ਵਿੱਦਿਅਕ ਸੰਸਥਾਵਾਂ ਦੀ ਨਿਗਰਾਨੀ ਕਰਨ ਵਾਲੇ ਫੈਡਰਲ ਡਾਇਰੈਕਟੋਰੇਟ ਆਫ ਐਜੂਕੇਸ਼ਨ ਨੇ ਮਹਿਲਾ ਅਧਿਆਪਕਾਂ ਨੂੰ ਜੀਨਸ ਅਤੇ ਟੀ-ਸ਼ਰਟਾਂ ਪਹਿਨਣ ਤੋਂ ਰੋਕ ਦਿੱਤਾ ਸੀ।
ਇਸ ਸਾਲ ਦੇ ਸ਼ੁਰੂ ਵਿੱਚ ਖ਼ੈਬਰ ਪਖਤੂਨਖਵਾ ਵਿੱਚ ਦੋ ਯੂਨੀਵਰਸਿਟੀਆਂ ਨੇ ਆਪਣੇ ਮੇਲ ਤੇ ਫੀਮੇਲ ਵਿਦਿਆਰਥੀਆਂ ਅਤੇ ਸਟਾਫ ਲਈ ਇੱਕ ਡਰੈੱਸ ਕੋਡ ਲਾਗੂ ਕੀਤਾ ਸੀ।