ਦੋਹਾ ਕਤਰ ਤੋਂ ਕਾਰੋਬਾਰ ਦੇ ਸਿਲਸਿਲੇ ਵਿੱਚ ਈਰਾਨ ਗਿਆ ਪੰਜਾਬੀ ਫਰੂਟ ਵਪਾਰੀ ਮੁਸੀਬਤਾਂ ਵਿੱਚ ਘਿਰ ਗਿਆ ਹੈ। ਈਰਾਨ ਵਿੱਚ ਉਸ ਅਗਵਾ ਕਰ ਲਿਆ ਗਿਆ, ਜਿਥੇ ਅਗਵਾਕਾਰਾਂ ਨੂੰ 10 ਲੱਖ ਦੀ ਫਿਰੌਤੀ ਦਿੱਤੀ। ਇਸ ਤੋਂ ਬਾਅਦ ਉਹ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ ਤੋਂ ਬਚ ਕੇ ਤਹਿਰਾਨ ਪਹੁੰਚ ਗਿਆ। ਉਥੇ ਭਾਰਤੀ ਦੂਤਘਰ ਨੇ ਦੋਹਾ ਭੇਜਣ ਲਈ ਇੱਕ ਲੱਖ ਰੁਪਏ ਮੰਗੇ ਜਾ ਰਹੇ ਹਨ, ਜੋਕਿ ਉਹ ਦੇਣ ਵਿੱਚ ਅਸਮਰੱਥ ਹੈ, ਹੁਣ ਮੋਗਾ ਦੇ ਇਸ ਵਪਾਰੀ ਨੇ ਮਦਦ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਗੁਹਾਰ ਲਾਈ ਹੈ ਤੇ ਉਸ ਦੇ ਪਰਿਵਾਰ ਨੇ ਵੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮਦਦ ਦੀ ਅਪੀਲ ਕੀਤੀ ਹੈ।
ਮੋਗਾ ਦੇ ਪਿੰਡ ਦੌਧਰ ਦਾ ਰਹਿਣ ਵਾਲਾ ਮਨਜਿੰਦਰ ਸਿੱਧੂ ਦੋਹਾ, ਕਤਰ ਵਿੱਚ ਫਲਾਂ ਦਾ ਕਾਰੋਬਾਰ ਕਰਦਾ ਹੈ। ਸੰਧੂ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਤਰਬੂਜ ਦਾ ਕੰਟੇਨਰ ਲੈਣ ਈਰਾਨ ਗਿਆ ਸੀ। ਜਦੋਂ ਉਹ 22 ਮਾਰਚ ਨੂੰ ਸਾਰਜ ਸਿਟੀ ਪਹੁੰਚਿਆ। 28 ਅਪ੍ਰੈਲ ਨੂੰ ਜਦੋਂ ਉਹ ਡੇਲਗਨ ਕਾਊਂਟੀ ਪਹੁੰਚਿਆ ਤਾਂ ਅਣਪਛਾਤੇ ਅਗਵਾਕਾਰਾਂ ਨੇ ਉਸ ਨੂੰ ਅਗਵਾ ਕਰ ਲਿਆ। ਉਸ ਦਾ ਪਾਸਪੋਰਟ, ਮੋਬਾਈਲ, 3 ਹਜ਼ਾਰ ਯੂਰੋ ਖੋਹ ਲਏ ਗਏ। ਉਸ ਨੂੰ ਤਸੀਹੇ ਦਿੱਤੇ ਗਏ।
ਅਗਵਾਕਾਰਾਂ ਨੇ ਸਿੱਧੂ ਨੂੰ ਰਿਹਾਅ ਕਰਨ ਲਈ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗੀ। ਸਿੱਧੂ ਦਾ ਭਰਾ ਜਸਵਿੰਦਰ ਸਿੰਘ, ਜੋ ਕਿ ਦੁਬਈ ਵਿੱਚ ਹੀ ਤਰਖਾਣ ਦਾ ਕੰਮ ਕਰਦਾ ਸੀ, ਇੰਨੇ ਪੈਸੇ ਦੇਣ ਤੋਂ ਅਸਮਰੱਥ ਸੀ। ਅਗਵਾਕਾਰਾਂ ਨਾਲ ਗੱਲ ਕਰਨ ਤੋਂ ਬਾਅਦ ਉਹ 10 ਲੱਖ ਰੁਪਏ ਵਿੱਚ ਸਿੱਧੂ ਨੂੰ ਛੱਡਣ ਲਈ ਰਾਜ਼ੀ ਹੋ ਗਏ।
ਸਿੱਧੂ ਦੀ ਭੈਣ ਸੰਦੀਪ ਕੌਰ ਨੇ ਆਪਣੇ ਗਹਿਣੇ ਵੇਚ ਦਿੱਤੇ ਅਤੇ ਹਵਾਲਾ ਰਾਹੀਂ ਦੁਬਈ ‘ਚ ਕਿਸੇ ਤਰ੍ਹਾਂ ਫਿਰੌਤੀ ਅਦਾ ਕੀਤੀ ਗਈ। ਇਸ ਦੇ ਬਾਵਜੂਦ ਅਗਵਾਕਾਰਾਂ ਨੇ ਸਿੱਧੂ ਨੂੰ ਨਹੀਂ ਬਖਸ਼ਿਆ। 24 ਮਈ ਨੂੰ ਸਿੱਧੂ ਕਿਸੇ ਤਰ੍ਹਾਂ ਬਿਨਾਂ ਰੁਪਿਆਂ ਦੇ ਅਗਵਾਕਾਰਾਂ ਦੇ ਚੁੰਗਲ ਤੋਂ ਬਚ ਨਿਕਲਿਆ। ਇਸ ਤੋਂ ਬਾਅਦ ਉਹ ਪਹਾੜਾਂ ਅਤੇ ਨਦੀ ਵਿੱਚੋਂ ਦੀ ਲੰਘਦਾ ਹੋਇਆ ਤਹਿਰਾਨ ਆਇਆ। ਰਸਤੇ ਵਿੱਚ ਉਸਨੇ ਕਈ ਲੋਕਾਂ ਤੋਂ ਲਿਫਟ ਲਈ।
ਸਿੱਧੂ ਨੇ ਕਿਹਾ ਕਿ ਜਦੋਂ ਉਹ ਤਹਿਰਾਨ ਸਥਿਤ ਭਾਰਤੀ ਦੂਤਘਰ ਗਿਆ ਤਾਂ ਉਸ ਨਾਲ ਚੰਗਾ ਵਿਵਹਾਰ ਨਹੀਂ ਕੀਤਾ ਗਿਆ। ਉਸ ਨੂੰ ਦੋਹਾ ਵਾਪਸ ਭੇਜਣ ਲਈ 1 ਲੱਖ ਰੁਪਏ ਦੀ ਮੰਗੇ ਗਏ, ਉਹ ਇੰਨੇ ਪੈਸੇ ਦੇਣ ਦੇ ਸਮਰੱਥ ਨਹੀਂ ਹੈ। ਸਿੱਧੂ ਦੀ ਮਾਂ ਬਲਵਿੰਦਰ ਕੌਰ ਨੇ ਕਿਹਾ ਕਿ ਤਹਿਰਾਨ ਵਿੱਚ ਭਾਰਤੀ ਰਾਜਦੂਤ ਨੇ ਨਾ ਤਾਂ ਉਸ ਦੇ ਪੁੱਤਰ ਨਾਲ ਗੱਲ ਕੀਤੀ ਅਤੇ ਨਾ ਹੀ ਮੁਲਾਕਾਤ ਕੀਤੀ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਉਨ੍ਹਾਂ ਪ੍ਰਧਾਨ ਮੰਤਰੀ ਨੂੰ ਆਪਣੇ ਪੁੱਤਰ ਦੀ ਮਦਦ ਕਰਨ ਦੀ ਅਪੀਲ ਕੀਤੀ। ਇਰਾਨ ਅਤੇ ਯੂਏਈ ਦੇ ਅਧਿਕਾਰੀਆਂ ਨਾਲ ਗੱਲ ਕਰਕੇ ਅਗਵਾ ਮਾਮਲੇ ਨੂੰ ਇੰਟਰਪੋਲ ਰਾਹੀਂ ਹੱਲ ਕੀਤਾ ਜਾਵੇ।