ਪਿੰਡ ਰੁੜਕੀ ਦੇ ਇਕ 28 ਸਾਲਾ ਨੌਜਵਾਨ ਮਨਜੀਤ ਸਿੰਘ ਉਰਫ ਮਨੀ ਪੁੱਤਰ ਭੁਪਿੰਦਰ ਸਿੰਘ ਵਾਸੀ ਪਿਡ ਰੁੜਕੀ ਦੀ ਬੀਤੇ ਦਿਨੀ ਆਸਟ੍ਰੇਲੀਆ ਦੇ ਮੈਲਵਨ ਨੇੜੇ ਇਕ ਸ਼ਹਿਰ ਵਿਚ ਹੋਏ ਸੜਕ ਹਾਦਸੇ ਵਿਚ ਮੌਤ ਹੋ ਗਈ। ਅੱਜ ਜਦੋਂ ਉਸ ਦੀ ਲਾਸ਼ ਪਿੰਡ ਰੁੜਕੀ ਪਹੁੰਚੀ ਤਾਂ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।
ਮਨਜੀਤ ਦੇ ਪਿਛੇ ਵਿਧਵਾ ਪਤਨੀ, ਮਾਂ-ਬਾਪ ਤੇ ਇਕ ਭਰਾ ਰਹਿ ਗਏ ਹਨ। ਮਨਜੀਤ ਸਿੰਘ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਉਸਦੇ ਪਰਿਵਾਰ ਵਾਲੇ ਖੇਤੀ ਕਰਦੇ ਹਨ। ਮਨਜੀਤ ਸਿੰਘ ਮਨੀ ਦਾ ਵਿਆਹ ਜਨਵਰੀ 2020 ਦੇ ਵਿਚ ਤੇਜਇੰਦਰ ਕੌਰ ਪੁੱਤਰੀ ਗਿਆਨ ਸਿੰਘ ਵਾਸੀ ਪਿੰਡ ਖੇੜਾ ਨਾਲ ਹੋਇਆ ਸੀ, ਵਿਆਹ ਤੋਂ ਲਗਭਗ ਇਕ ਮਹੀਨਾ ਬਾਅਦ ਹੀ ਮਨਜੀਤ ਸਿੰਘ ਆਸਟੇਰੀਆ ਚਲਾ ਗਿਆ ਸੀ, ਉਸ ਤੋਂ ਬਾਅਦ ਕੋਰੋਨਾ ਬੀਮਾਰੀ ਕਰਕੇ ਪੂਰੀ ਦੁਨੀਆ ਵਿਚ ਲਾਕਡਾਉਨ ਲੱਗ ਜਾਣ ਕਾਰਨ ਉਹ ਹੁਣ ਤੱਕ ਭਾਰਤ ਵਿਚ ਵਾਪਸ ਨਹੀ ਆ ਸਕਿਆ ਸੀ।
ਇਸ ਮੌਕੇ ਨਰਿੰਦਰ ਸਿੰਘ ਜੋਕਿ ਆਸਟਰੇਲੀਆਂ ਤੋਂ ਹੀ ਆਪਣੇ ਭਰਾ ਮਨਜੀਤ ਸਿੰਘ ਦੀ ਲਾਸ਼ ਲੇ ਕੇ ਪਿੰਡ ਰੁੜਕੀ ਪਹੁੰਚਿਆ ਸੀ, ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹ ਅਤੇ ਉਸਦਾ ਭਰਾ ਮਨਜੀਤ ਸਿੰਘ ਆਸਟਰੇਲੀਆਂ ਵਿਚ ਰਹਿੰਦੇ ਹਨ। ਉਥੇ ਮਨਜੀਤ ਸਿੰਘ ਟਰਾਲਾ ਵੀ ਚਲਾਉਂਦਾ ਸੀ, ਬੀਤੇ ਦਿਨੀ ਜਦੋਂ ਮਨਜੀਤ ਸਿੰਘ ਟਰਾਲਾ ਲੇ ਕੇ ਜਾ ਰਿਹਾ ਸੀ ਕਿ ਮੈਲਵਾਨ ਆਸਟਰੇਲੀਆਂ ਵਿਖੇ ਉਸ ਦਾ ਟਰਾਲਾ ਅਚਾਨਕ ਪਲਟ ਗਿਆ, ਜਿਸ ਕਾਰਨ ਉਸਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਆਦਮਪੁਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਮੁੜ ਪੈਰੋਲ ਦੀ ਤਿਆਰੀ! ਡੇਰੇ ‘ਚ ਤਿਆਰੀਆਂ ਸ਼ੁਰੂ
ਉਸ ਨੇ ਦੱਸਿਆ ਕਿ ਟਰਾਲਾ ਪਲਟਨ ਦੇ ਕਾਰਨਾਂ ਦੀ ਜਾਂਚ ਹਾਲੇ ਪੁਲਿਸ ਕਰ ਰਹੀ ਹੈ। ਅੱਜ ਪਿੰਡ ਰੁੜਕੀ ਵਿਖੇ ਮਨਜੀਤ ਸਿੰਘ ਦੀ ਲਾਸ਼ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: