ਕਪੂਰਥਲਾ ਜ਼ਿਲੇ ਦੇ ਸੁਲਤਾਨਪੁਰ ਲੋਧੀ ਦੇ ਪਿੰਡ ਭਗੋਰਾਈਆਂ ਦਾ ਰਹਿਣ ਵਾਲਾ ਨੌਜਵਾਨ ਦੁਬਈ ‘ਚ ਲਾਪਤਾ ਹੋ ਗਿਆ ਹੈ, ਜਿਸ ਕਰਕੇ ਉਸ ਦਾ ਪਰਿਵਾਰ ਪ੍ਰੇਸ਼ਾਨ ਹੋਇਆ ਪਿਆ ਹੈ। ਨੌਜਵਾਨ ਦੀ ਪਛਾਣ ਬਲਜਿੰਦਰ ਸਿੰਘ ਪੁੱਤਰ ਦਲੀਪ ਸਿੰਘ ਵਜੋਂ ਹੋਈ ਹੈ, ਜੋ ਕਰੀਬ 9 ਮਹੀਨੇ ਪਹਿਲਾਂ ਦੁਬਈ ਗਿਆ ਸੀ, ਪਰ ਕਰੀਬ 25 ਦਿਨ ਪਹਿਲਾਂ ਭੇਤਭਰੇ ਹਾਲਾਤਾਂ ‘ਚ ਲਾਪਤਾ ਹੋ ਗਿਆ ਸੀ।
ਬਲਜਿੰਦਰ ਦੀ ਬੁੱਢੀ ਬੀਮਾਰ ਮਾਂ ਚੰਨਣ ਕੌਰ ਮੰਜੇ ‘ਤੇ ਪਏ-ਪਏ ਆਪਣੇ ਪੁੱਤ ਨੂੰ ਆਵਾਜ਼ਾਂ ਮਾਰ ਰਹੀ ਹੈ, ਪਰ ਬਲਜਿੰਦਰ ਸਿੰਘ ਦਾ ਕੋਈ ਪਤਾ ਨਹੀਂ ਲੱਗਾ। ਬਲਜਿੰਦਰ ਦੀ ਭੈਣ ਮਨਜੀਤ ਕੌਰ ਨੇ ਦੱਸਿਆ ਕਿ ਅੱਜ 2 ਹਫ਼ਤੇ ਤੋਂ ਵੱਧ ਸਮਾਂ ਹੋ ਗਿਆ ਹੈ। ਬਲਜਿੰਦਰ ਸਿੰਘ ਨਾਲ ਸਾਡਾ ਕੋਈ ਸੰਪਰਕ ਨਹੀਂ ਹੋਇਆ। ਉਸ ਦੇ ਦੋਸਤਾਂ ਨੂੰ ਵੀ ਕੁਝ ਨਹੀਂ ਪਤਾ।
ਇਹ ਵੀ ਪੜ੍ਹੋ : ਅਬੋਹਰ ਹਸਪਤਾਲ ‘ਚ ਹੰਗਾਮਾ, ਬੋਤਲਾਂ ਟੰਗਣ ਵਾਲੇ ਸਟੈਂਡ ਨਾਲ ਹੋਏ ਹਮਲੇ, ਡਾਕਟਰਾਂ ਨੇ ਮਸਾਂ ਬਚਾਈ ਜਾਨ
ਮਨਜੀਤ ਮੁਤਾਬਕ ਉਸਦੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਆਪਣੇ ਕਮਰੇ ਵਿੱਚ ਵੀ ਨਹੀਂ ਹੈ। ਉਸ ਦਾ ਸਮਾਨ ਕਮਰੇ ਵਿੱਚ ਪਿਆ ਹੈ। ਉਸਦਾ ਫੋਨ ਬੰਦ ਹੋ ਰਿਹਾ ਹੈ। ਬਲਜਿੰਦਰ 9 ਮਹੀਨੇ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਿਆ ਸੀ। ਉਹ ਡਿਸਕਵਰੀ ਕੰਪਨੀ ‘ਚ ਕੰਮ ਕਰਦਾ ਸੀ ਪਰ ਇਸ ਤਰ੍ਹਾਂ ਲਾਪਤਾ ਹੋ ਜਾਣ ਨਾਲ ਉਸ ਦੀ ਚਿੰਤਾ ਹੋ ਰਹੀ ਹੈ।
ਉਨ੍ਹਾਂ ਸਮਾਜ ਸੇਵੀ ਐਸਪੀ ਓਬਰਾਏ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਬੇਨਤੀ ਕੀਤੀ ਕਿ ਬਲਜਿੰਦਰ ਨੂੰ ਭਾਰਤ ਵਾਪਸ ਲਿਆਉਣ ਵਿੱਚ ਸਾਡੀ ਮਦਦ ਕੀਤੀ ਜਾਵੇ।
ਵੀਡੀਓ ਲਈ ਕਲਿੱਕ ਕਰੋ -: