ਪੰਜਾਬ ਬਾਰਡਰ ਏਰੀਆ ਵਿੱਚ ਦੌਰੇ ‘ਤੇ ਨਿਕਲੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਪੁਲਿਸ ਅਤੇ ਰਾਜ ਸਰਕਾਰ ਨੂੰ ਨਸ਼ੇ ਨੂੰ ਲੈ ਕੇ ਖੂਬ ਕੋਸਿਆ ਹੈ। ਇਹ ਪਹਿਲੀ ਵਾਰ ਨਹੀਂ ਹੈ, ਜਦੋਂ ਰਾਜਪਾਲ ਅਤੇ ਰਾਜ ਸਰਕਾਰ ਇੱਕ ਦੂਜੇ ਦੇ ਆਹਮਣੇ-ਸਾਹਮਣੇ ਹਨ। ਪਹਿਲਾਂ ਵੀ ਸਰਕਾਰ ਅਤੇ ਰਾਜਪਾਲ ਵਿੱਚ ਤਕਰਾਰ ਦੇਖਣ ਨੂੰ ਮਿਲੀ ਸੀ। ਦੂਜੇ ਪਾਸੇ ਹੁਣ ਇਸ ਤਰ੍ਹਾਂ ਜਨਤਾ ਵਿਚਾਲੇ ਆ ਕੇ ਮਿਲਣਾ ਵੀ ਰਾਜਪਾਲ ਅਤੇ ਸਰਕਾਰ ਵਿਚਾਲੇ ਤਕਰਾਰ ਸਪੱਸ਼ਟ ਦਿਖ ਰਹੀ ਹੈ।
ਰਾਜਪਾਲ ਨੇ ਬੁੱਧਵਾਰ ਨੂੰ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ। ਇਸ ਦੌਰਾਨ ਹਾਲਾਤਾਂ ਨੂੰ ਲੈ ਕੇ ਪੁਲਿਸ ਤੇ ਰਾਜ ਸਰਕਾਰ ਨੂੰ ਵੀ ਘੇਰ ਲਿਆ। ਗਵਰਨਰ ਨੇ ਕਿਹਾ ਕਿ ਪਰਚੂਨ ਦੀ ਦੁਕਾਨ ਵਿੱਚ ਨਸ਼ਾ ਸ਼ਰੇਆਮ ਮਿਲ ਰਿਹਾ ਹੈ। ਇਸ ਦੇ ਨਾਲ ਜੇਲ੍ਹਾਂ ਤੋਂ ਕ੍ਰਿਮਿਨਲ ਨੈਟਵਰਕ ਚੱਲ ਰਿਹਾ ਹੈ।
ਗਵਰਨਰ ਪੁਰੋਹਿਤ ਨੇ ਕਿਹਾ ਕਿ ਪੰਜਾਬ ਵਿੱਚ ਦੋ ਅਹਿਮ ਅਤੇ ਭਖਦੇ ਮੁੱਦੇ ਹਨ-ਇੱਕ ਗੈਰ-ਕਾਨੂੰਨੀ ਮਾਈਨਿੰਗ ਅਤੇ ਨਸ਼ੇ। ਮਾਈਨਿੰਗ ਦੇ ਮੁੱਦੇ ਨੂੰ ਹਾਈ ਕੋਰਟ ਨੇ ਹੱਲ ਕਰ ਲਿਆ ਹੈ, ਜਿਸ ਦੀ ਪਾਲਣਾ ਕਰਨ ਲਈ ਸਰਕਾਰ ਨੂੰ ਕੁਝ ਹਦਾਇਤਾਂ ਦੇ ਕੇ ਅਤੇ ਨਸ਼ੇ, ਜੋ ਕਿ ਅਜੇ ਵੀ ਮੌਜੂਦ ਹਨ, ਨੂੰ ਸਾਰੀਆਂ ਸੁਰੱਖਿਆ ਏਜੰਸੀਆਂ ਦੇ ਤਾਲਮੇਲ ਨਾਲ ਹੱਲ ਕੀਤਾ ਜਾ ਸਕਦਾ ਹੈ, ਜਿਸ ਲਈ ਮੈਂ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਕਰ ਰਿਹਾ ਹਾਂ।
ਉਨ੍ਹਾਂ ਕਿਹਾ ਕਿ ਫੀਡਬੈਕ ਲੈਣ ਲਈ ਸਰਹੱਦੀ ਪਿੰਡਾਂ ਦੇ ਸਰਪੰਚਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਸਹਿਯੋਗ ਮੰਗਿਆ। ਮੈਨੂੰ ਖੁਸ਼ੀ ਹੈ ਕਿ ਸਾਰੀਆਂ 107 ਪੰਚਾਇਤਾਂ ਨੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਡਟਣ ਦਾ ਮਤਾ ਪਾਸ ਕੀਤਾ ਹੈ।
ਗਵਰਨਰ ਨੇ ਕਿਹਾ ਕਿ ਇਹ ਰਾਸ਼ਟਰੀ ਸੁਰੱਖਿਆ ਦਾ ਸਵਾਲ ਹੈ ਅਤੇ ਮੈਂ ਸਭ ਤੋਂ ਵੱਧ ਖੁਸ਼ ਇਨਸਾਨ ਹੋਵਾਂਗਾ ਜਦੋਂ ਪੰਜਾਬ ਨਸ਼ਾ ਮੁਕਤ ਰਾਜ ਹੋਵੇਗਾ, ਪੰਜਾਬ ਦੇ ਰਾਜਪਾਲ ਨੇ ਕਿਹਾ, “ਜਾਗਤੇ ਰਹੋ, ਦੇਸ਼ ਦੀ ਸੁਰੱਖਿਆ ਲਈ”।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਰਾਜਪਾਲ ਨੇ ਸਰਹੱਦੀ ਇਲਾਕਿਆਂ ਦਾ ਦੌਰਾ ਕੀਤਾ ਸੀ। ਇਸ ਤੋਂ ਪਹਿਲਾਂ ਅਪ੍ਰੈਲ 2022 ਵਿੱਚ ਵੀ ਰਾਜਪਾਲ ਨੇ ਪੰਜਾਬ ਦੇ ਸਰਹੱਦੀ ਖੇਤਰਾਂ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਿਆ ਸੀ, ਪਰ ਨਾ ਹੀ ਰਾਜ ਸਰਕਾਰ ਅਤੇ ਨਾ ਹੀ ਪੰਜਾਬ ਪੁਲਿਸ ਨੂੰ ਕਿਸੇ ਗੱਲ ਲਈ ਜ਼ਿੰਮੇਵਾਰ ਠਹਿਰਾਇਆ ਸੀ। ਇਸ ਵਾਰ ਦੌਰੇ ਵਿੱਚ ਉਹ ਦੋਵਾਂ ਖਿਲਾਫ ਖੂਬ ਬਰਸੇ।
ਦੱਸ ਦੇਈਏ ਕਿ ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਵੀਸੀ ਡਾ. ਸਤਬੀਰ ਸਿੰਘ ਦੀ ਨਿਯੁਕਤੀ ਨੂੰ ਅਵੈਧ ਕਰਾਰ ਦਿੱਤਾ ਸੀ।
ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦੇ ਨਾਮਕਰਣ ਨੂੰ ਲੈ ਕੇ ਆਯੋਜਿਤ ਪ੍ਰੋਗਰਾਮ ਵਿੱਚ ਵੀ ਇਹ ਦੇਖਣ ਨੂੰ ਮਿਲਿਆ ਸੀ। ਭਗਵੰਤ ਮਾਨ ਅਤੇ ਰਾਜਪਾਲ ਵਿਵਾਦ ਤੋਂ ਬਾਅਦਪਹਿਲੀ ਵਾਰ ਦੋਵੇਂ ਇੱਕ ਮੰਚ ‘ਤੇ ਸਨ। ਦੋਵਾਂ ਨੇ ਇੱਕ ਦੂਜੇ ਨੂੰ ਮਿਲੇ ਪਰ ਇੱਕ ਦੂਜੇ ਨਾਲ ਪੂਰਾ ਸਮਾਂ ਕੋਈ ਗੱਲ ਨਹੀਂ ਕੀਤੀ।
ਇਹ ਵੀ ਪੜ੍ਹੋ : ਅਡਾਨੀ ਗਰੁੱਪ ਨੂੰ ਲੈ ਕੇ ਸੰਸਦ ‘ਚ ਹੰਗਾਮਾ, ਕਾਂਗਰਸ ਬੋਲੀ- JPC ਜਾਂ ਫਿਰ ਸੁਪਰੀਮ ਕੋਰਟ ਦੀ ਕਮੇਟੀ ਕਰੇ ਜਾਂਚ
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 22 ਸਤੰਬਰ ਨੂੰ ਵਰਿਧਾਨ ਸਭਾ ਦਾ ਵਿਸ਼ੇਸ਼ ਸੱਤਰ ਆਯੋਜਿਤ ਕਰਨ ਦੇ ਮਾਨ ਸਰਕਾਰ ਦੇ ਫੈਸਲੇ ‘ਤੇ ਰੋਕ ਲਗਾ ਦਿੱਤਾ ਸੀ। ਸੁਖਨਾ ਲੇਕ ਵਿੱਚ ਏਅਰਫੋਰਸ ਡੇ ‘ਤੇ ਆਯੋਜਿਤ ਸਮਾਰੋਹ ਵਿੱਚ ਰਾਸ਼ਟਪਤੀ ਦ੍ਰੌਪਦੀ ਮੁਰਮੂ ਸ਼ਾਮਲ ਹੋਈ ਸੀ, ਪਰ ਇਸ ਵਿੱਚ ਸੀ.ਐੱਮ. ਪਹੁੰਚੇ ਹੀ ਨਹੀ। ਰਾਜਪਾਲ ਇਸ ‘ਤੇ ਭੜਕ ਗਏ ਸਨ ਅਤੇ ਕਿਹਾ ਸੀ ਕਿ ਰਾਸਟਰਪਤੀ ਦੀ ਮੌਜੂਦਗੀ ਨਾਲ ਉਨ੍ਹਾਂ ਦਾ ਆਉਣਾ ਸੰਵਿਧਾਨਕ ਜ਼ਿੰਮੇਵਾਰੀ ਸੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅਹੁਦੇ ‘ਤੇ ਡਾ. ਗੁਰਪ੍ਰੀਤ ਸਿੰਘ ਵਾਂਡਰ ਦੀ ਨਿਯੁਕਤੀ ਦਾ ਪ੍ਰਸਤਾਵ ਵੀ ਖਾਰਿਜ ਕਰ ਦਿੱਤਾ ਸੀ।
ਵੀਡੀਓ ਲਈ ਕਲਿੱਕ ਕਰੋ -: