ਰੂਸ ਤੇ ਯੂਕਰੇਨ ਵਿਚਾਲੇ ਜੰਗ ਜਾਰੀ ਹੈ। ਜੰਗ ਦੇ 10ਵੇਂ ਦਿਨ ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਵੱਲੋਂ ਇਸ ਨੂੰ ਲੈ ਕੇ ਵੱਡਾ ਬਿਆਨ ਆਇਆ ਹੈ। ਪੁਤਿਨ ਨੇ ਕਿਹਾ ਕਿ ਯੂਕਰੇਨ ਵਿੱਚ ਵਿਸ਼ੇਸ਼ ਫੌਜੀ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਮੁਸ਼ਕਲ ਸੀ। ਪੁਤਿਨ ਨੇ ਨਾਲ ਹੀ ਇਹ ਵੀ ਕਿਹਾ ਕਿ ਯੂਕਰੇਨ ਦੇ ਫੌਜੀ ਟਿਕਾਣਿਆਂ ਨੂੰ ਤਬਾਹ ਕਰਨ ਦੀ ਮੁਹਿੰਮ ਕਰੀਬ-ਕਰੀਬ ਪੂਰਾ ਕਰ ਲਿਆ ਗਿਆ ਹੈ।
ਪੁਤਿਨ ਨੇ ਅਮਰੀਕਾ ਤੇ ਹੋਰ ਪੱਛਮੀ ਦੇਸ਼ਾਂ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਨੂੰ ਲੈਕੇ ਵੀ ਬਿਆਨ ਦਿੱਤਾ ਤੇ ਯੂਕਰੇਨ ‘ਤੇ ਵੀ ਦੋਸ਼ ਲਾਏ। ਰੂਸੀ ਰਾਸ਼ਟਰਪਤੀ ਨੇ ਕਿਹਾ ਕਿ ਡੋਨਬਾਸ ਦੇ ਮਸਲੇ ਨੂੰ ਅਸੀਂ ਸ਼ਾਂਤੀ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ, ਯੂਕਰੇਨ ਨੇ ਸ਼ਾਂਤੀ ਦੀਆਂ ਕੋਸ਼ਿਸ਼ਾਂ ਵਿੱਚ ਅੜਿੱਕਾ ਪਾਇਆ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਰੂਸ ‘ਤੇ ਲਾਈਆਂ ਗਈਆਂ ਪਾਬੰਦੀਆਂ ਜੰਗ ਦੇ ਐਲਾਨ ਵਰਗੇ ਸਨ।
ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ ਕਿਹਾ ਹੈ ਕਿ ਯੂਕਰੇਨ ‘ਤੇ ਨੋ ਫਲਾਈ ਜ਼ੋਨ ਲਗਾਉਣਾ ਵੀ ਜੰਗ ਦੇ ਐਲਾਨ ਵਾਂਗ ਹੈ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਹੈ ਕਿ ਬ੍ਰਿਟੇਨ ਦੇ ਮੰਤਰੀ ਵੱਲੋਂ ਆਏ ਬਿਆਨ ਤੋਂ ਬਾਅਦ ਰੂਸੀ ਫੌਜ ਨੂੰ ਹਾਈਅਲਰਟ ‘ਤੇ ਰੱਖਿਆ ਗਿਆ ਹੈ। ਰੂਸੀ ਰਾਸ਼ਟਰਪਤੀ ਨੇ ਵੀ ਯੂਕਰੇਨ ‘ਤੇ ਆਮ ਨਾਗਰਿਕਾਂ ਨੂੰ ਹਿਊਮਨ ਸ਼ੀਲ ਵਾਂਗ ਇਸਤੇਮਾਲ ਕਰਨ ਦਾ ਦੋਸ਼ ਲਾਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਦੱਸ ਦੇਈਏ ਕਿ ਯੂਕਰੇਨ ਨੇ ਨਾਟੋ ਦੇਸ਼ਾਂ ਤੋਂ ਇਹ ਮੰਗ ਕੀਤੀ ਸੀ ਕਿ ਰੂਸ ਲਈ ਯੂਕਰੇਨ ਦੀ ਹਵਾਈ ਹੱਦ ਨੂੰ ਨੋ ਫਲਾਇੰਗ ਜ਼ੋਨ ਐਲਾਨਿਆ ਜਾਵੇ। ਹਾਲਾਂਕਿ, ਯੂਕਰੇਨ ਦੀ ਇਸ ਮੰਗ ਨੂੰ ਨਾਟੋ ਨੂੰ ਠੁਕਰਾ ਦਿੱਤਾ ਸੀ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਨੇ ਨਾਟੋ ਵੱਲੋਂ ਆਪਣੀ ਅਪੀਲ ਖਾਰਿਜ ਕੀਤੇ ਜਾਣ ਤੋਂ ਬਾਅਦ ਕਿਹਾ ਸੀ ਕਿ ਰੂਸੀ ਜਹਾਜ਼ਾਂ ਨੂੰ ਸਾਡੇ ਸ਼ਹਿਰਾਂ ਤੇ ਪਿੰਡਾਂ ‘ਤੇ ਬੰਬਾਰੀ ਲਈ ਇਹ ਗ੍ਰੀਨ ਸਿਗਨਲ ਵਾਂਗ ਹੈ।