ਯੂਕਰੇਨ ਤੇ ਰੂਸੀ ਫੌਜੀਆਂ ਵਿਚਾਲੇ ਹਮਲਾ ਸ਼ੁਰੂ ਹੋਇਆਂ ਇੱਕ ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਹੈ। ਇਸ ਵਕਫ਼ੇ ਵਿੱਚ ਰੂਸੀ ਫੌਜ ਨੇ ਹਾਲਾਂਕਿ ਯੂਕਰੇਨ ਦੀ ਧਰਤੀ ‘ਤੇ ਕਾਫੀ ਤਬਾਹੀ ਮਚਾਈ ਹੋਈ ਹੈ ਪਰ ਉਸ ਨੂੰ ਉਮੀਦ ਮੁਤਾਬਕ ਸਫਲਤਾ ਨਹੀਂ ਮਿਲ ਸਕੀ।
ਦੂਜੇ ਪਾਸੇ ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਯੂਕਰੇਨ ਹਮਲੇ ਕਰਕੇ ਲਗਾਤਾਰ ਦੁਨੀਆ ਦੇ ਨਿਸ਼ਾਨੇ ‘ਤੇ ਹਨ। ਇਥੋਂ ਤੱਕ ਕਿ ਉਨ੍ਹਾਂ ਦੇ ‘ਆਪਣੇ’ ਵੀ ਉਨ੍ਹਾਂ ਦੇ ਦੁਸ਼ਮਣ ਹੋ ਗਏ ਹਨ। ਖਬਰਾਂ ਹਨ ਕਿ ਕ੍ਰੇਮਲਿਨ ਦੇ ਟੌਪ ਅਧਿਕਾਰੀ ਪੁਤਿਨ ਨੂੰ ਅਹੁਦੇ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਵਿਚਾਲੇ ਇੱਕ ਮਾਹਰ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਪੁਤਿਨ ਦੀਆਂ ਧੀਆਂ ਉਨ੍ਹਾਂ ਦਾ ਕਤਲ ਕਰ ਸਕਦੀਾਂ ਹਨ।
ਪੁਤਿਨ ਦੀ ਹੱਤਿਆ ਦੀਆਂ ਅਫਵਾਹਾਂ ਨੂੰ ਜ਼ਿਆਦਾ ਬਲ ਉਦੋਂ ਮਿਲਿਆ ਜਦੋਂ ਇਹ ਗੱਲ ਸਾਹਮਣੇ ਆਈ ਕਿ ਯੂਕਰੇਨ ਵਿੱਚ ਰਹਿ ਰਹੇ ਕਈ ਲੋਕਾਂ ਦੇ ਰਿਸ਼ਤੇਦਾਰ ਰੂਸ ਵਿੱਚ ਰਹਿੰਦੇ ਹਨ ਅਤੇ ਰੂਸੀ ਹਮਲੇ ਨੂੰ ਲੈ ਕੇ ਪੁਤਿਨ ਤੋਂ ਕਾਫੀ ਨਾਰਾਜ਼ ਹਨ। ਆਸਟ੍ਰੇਲੀਆਈ ਮਾਹਰ ਡਾ. ਲਿਓਨਿਦ ਪੇਤ੍ਰੋਵ ਦਾ ਕਹਿਣਾ ਹੈ ਕਿ ਵਲਾਦਿਮਿਰ ਪੁਤਿਨ ਨੇ ਜੋ ਕੁਝ ਕੀਤਾ ਹੈ, ਉਸ ਦੇ ਲਈ ਉਨ੍ਹਾਂ ਦਾ ਕਤਲ ਵੀ ਹੋ ਸਕਦਾ ਹੈ। ਜੇ ਪੁਤਿਨ ਦੇ ਕਤਲ ਦੀ ਸਾਜ਼ਿਸ਼ ਚੱਲ ਰਹੀ ਹੈ ਤਾਂ ਇਸ ਦੇ ਪਿੱਛੇ ਕੋਈ ਅਜਿਹਾ ਸ਼ਖਸ ਹੋ ਸਕਦਾ ਹੈ ਜੋ ਉਨ੍ਹਾਂ ਦੇ ਕਾਫੀ ਕਰੀਬ ਹੋਵੇ।
ਇੱਕ ਨਿਊਜ਼ ਚੈਨਲ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੇਰਾ ਮੰਨਣਾ ਹੈ ਕਿ ਜੇ ਕੋਈ ਕਤਲ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਇੱਕ ਔਰਤ ਹੋ ਸਕਦੀ ਹੈ। ਹੋ ਸਕਦਾ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਮੈਂਬਰ, ਉਨ੍ਹਾਂ ਦੀਆਂ ਧੀਆਂ, ਸਾਬਕਾ ਪਤਨੀ ਜਾਂ ਕੋਈ ਅਜਿਹਾ ਸ਼ਖਸ ਜੋ ਪੁਤਿਨ ਨੂੰ ਬਹੁਤ ਨੇੜਿਓਂ ਜਾਣਦਾ ਹੋਵੇ।”
ਦੱਸ ਦੇਈਏ ਕਿ ਪੁਤਿਨ ਨੂੰ 1983 ਵਿੱਚ ਲਿਊਡਮਿਲਾ ਨਾਲ ਵਿਆਹ ਕੀਤਾ ਸੀ। ਉਨ੍ਹਾਂ ਤੋਂ ਉਨ੍ਹਾਂ ਦੀਆਂ ਦੋ ਧੀਆਂ ਹਨ। 36 ਸਾਲਾ ਮਾਰਿਆ ਫਾਸੇਨ ਤੇ 35 ਸਾਲਾ ਕਤੇਰੀਨਾ ਤਿਖੋਨੋਵਾ। ਪੁਤਿਨ ਨੇ ਲਿਊਡਮਿਲਾ ਨਾਲ ਆਪਣੇ ਵਿਆਹੁਤਾ ਰਿਸ਼ਤੇ 2013 ਵਿੱਚ ਖਤਮ ਕਰ ਦਿੱਤਾ ਸੀ। ਇਸ ਤੋਂ ਇਲਾਵਾ 18 ਸਾਲਾਂ ਲੁਜ਼ਾ ਰੋਜੋਵਾ ਵੀ ਪੁਤਿਨ ਦੀ ਧੀ ਮੰਨੀ ਜਾਂਦੀ ਹੈ ਪਰ ਪੁਤਿਨ ਨੇ ਜਨਤਕ ਤੌਰ ‘ਤੇ ਇਸ ਗੱਲ ਨੂੰ ਕਦੇ ਸਵੀਕਾਰ ਨਹੀਂ ਕੀਤਾ। ਉਹ ਹਮੇਸ਼ਾ ਆਪਣੀਆਂ ਦੋ ਧੀਆਂ ਹੀ ਸਵੀਕਾਰ ਕਰਦੇ ਆਏ ਹਨ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਇਸ ਤੋਂ ਪਹਿਲਾਂ ਕਤਲ ਦੇ ਸ਼ੱਕ ਵਿੱਚ ਵਲਾਦਿਮਿਰ ਪੁਤਿਨ ਆਪਣੇ ਪਰਸਨਲ ਸਟਾਫ ਦੇ 1000 ਲੋਕਾਂ ਨੂੰ ਨੌਕਰੀ ਤੋਂ ਕੱਢ ਚੁੱਕੇ ਹਨ। ਉਨ੍ਹਾਂ ਦੀ ਥਾਂ ‘ਤੇ ਨਵੇਂ ਲੋਕਾਂ ਨੂੰ ਭਰਤੀ ਕੀਤਾ ਗਿਆ ਹੈ। ਰੂਸੀ ਮੀਡੀਆ ਮੁਤਾਬਕ ਪੁਤਿਨ ਨੂੰ ਖਾਣੇ ਵਿੱਚ ਜ਼ਹਿਰ ਦੇ ਕੇ ਕਤਲ ਕੀਤੇ ਜਾਣ ਦਾ ਸ਼ੱਕ ਹੈ।