ਕੈਨੇਡਾ ਦੇ ਕੈਲਗਰੀ ਵਿੱਚ ਦੱਖਣ-ਪੱਛਮੀ ਗੁਰਦੁਆਰੇ ਵੱਲ ਜਾਣ ਵਾਲੀਆਂ ਸੜਕਾਂ ‘ਤੇ ਨਫ਼ਰਤੀ ਟਿੱਪਣੀਆਂ ਕੀਤੀਆਂ ਗਈਆਂ ਹਨ, ਜਿਸ ਦੀ ਕੈਨੇਡਾ ਵਿੱਚ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੇ ਨਿੰਦਾ ਕੀਤੀ ਹੈ। ਇਸ ਕਾਰਵਾਈ ਕਾਰਨ ਸਿੱਖਾਂ ਵਿਚ ਰੋਸ ਹੈ। ਅਜਿਹੀ ਘਟਨਾ ਸਾਲ 2016 ਵਿਚ ਵੀ ਵਾਪਰੀ ਸੀ ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ। ਕੈਲਗਰੀ ਪੁਲਿਸ ਨੇ ਦੱਸਿਆ ਕਿ ਉਹ ਇਸ ਘਟਨਾ ਤੋਂ ਜਾਣੂ ਹਨ ਤੇ ਜਾਂਚ ਕਰ ਰਹੇ ਹਨ। ਦਸ਼ਮੇਸ਼ ਕਲਚਰਲ ਸੈਂਟਰ ਨੇ ਟਵੀਟ ਕਰ ਕੇ ਦੱਸਿਆ ਹੈ ਕਿ ਗੁਰਦੁਆਰੇ ਸਾਹਿਬ ਦੇ ਬਾਹਰ ਨਫਰਤੀ ਟਿੱਪਣੀਆਂ ਕੀਤੀਆਂ ਗਈਆਂ ਹਨ।
ਦਸ਼ਮੇਸ਼ ਕਲਚਰਲ ਸੈਂਟਰ, ਜੋ ਕਿ NE ਕੈਲਗਰੀ ਸਿੱਖ ਗੁਰਦੁਆਰੇ ਨੂੰ ਚਲਾਉਂਦਾ ਹੈ, ਨੇ ਟਵੀਟ ਕੀਤਾ ਕਿ ਸਾਡੇ ਦੱਖਣ-ਪੱਛਮੀ ਗੁਰਦੁਆਰਾ ਸਾਹਿਬ ਦੇ ਬਾਹਰ ਪ੍ਰਵੇਸ਼ ਦੁਆਰ ਤੱਕ ਜਾਣ ਵਾਲੀਆਂ ਸੜਕਾਂ ‘ਤੇ ਨਫਰਤੀ ਟਿਪਣੀਆਂ ਕੀਤੀਆਂ ਗਈਆਂ ਹਨ, ਇਹ ਸੁਣ ਕੇ ਅਸੀਂ ਬਹੁਤ ਨਿਰਾਸ਼ ਅਤੇ ਦੁਖੀ ਹਾਂ। ਹਾਲਾਂਕਿ ਅਸੀਂ ਮੰਨਦੇ ਹਾਂ ਕਿ ਇਹ ਕੁਝ ਕੁ ਲੋਕਾਂ ਦੀਆਂ ਕਾਰਵਾਈਆਂ ਹਨ। ਸਾਡੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਸਾਰਿਆਂ ਲਈ ਖੁੱਲ੍ਹੇ ਹਨ। ਅਸੀਂ ਤੁਹਾਨੂੰ ਸਿੱਖੀ ਬਾਰੇ ਜਾਣਨ ਅਤੇ ਸਿੱਖਣ ਲਈ ਉਤਸ਼ਾਹਿਤ ਕਰਦੇ ਹਾਂ। ਹਾਲਾਂਕਿ ਨਸਲਵਾਦ ਦਾ ਇਹ ਪ੍ਰਦਰਸ਼ਨ ਬਹੁਤ ਦੁਖਦਾਈ ਹੈ, ਅਸੀਂ ਇਸ ਸਮੇਂ ਸਾਰਿਆਂ ਨੂੰ ਇੱਕਜੁੱਟ ਹੋਣ ਦੀ ਅਪੀਲ ਕਰਦੇ ਹਾਂ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਕੈਨੇਡਾ ਦੀ ਵਰਲਡ ਸਿੱਖ ਆਰਗੇਨਾਈਜੇਸ਼ਨ (ਡਬਲਯੂਐਸਓ) ਨੇ ਸੋਮਵਾਰ ਤੜਕੇ ਸਿੱਖ ਸੁਸਾਇਟੀ ਆਫ਼ ਕੈਲਗਰੀ ਦੇ ਗੁਰਦੁਆਰੇ ਨੂੰ ਜਾਂਦੀ ਸੜਕ ‘ਤੇ ਹੋਈ ਨਫਰਤੀ ਟਿੱਪਣੀ ਦੀ ਨਿੰਦਾ ਕੀਤੀ ਹੈ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕਾਂ ‘ਤੇ ਨਫਰਤੀ ਟਿੱਪਣੀਆਂ ਕੀਤੀਆਂ ਗਈਆਂ ਹੋਣ। 2016 ਵਿੱਚ ਗੁਰਦੁਆਰਾ ਸਾਹਿਬ ਨੂੰ ਜਾਂਦੀ ਸੜਕ ‘ਤੇ ਸਵਾਸਤਿਕ ਪੇਂਟ ਕੀਤਾ ਗਿਆ ਸੀ।