ਅੰਬਾਲਾ ਕੈਂਟ ‘ਚ ਪੁਲਿਸ ਨੇ ਆਪਣੇ ਘਰ ‘ਚ ਮਾਂ-ਧੀ ਵੱਲੋਂ ਚਲਾਏ ਜਾ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਨਿਊ ਦਿਆਲ ਬਾਗ ਕਾਲੋਨੀ ਵਿੱਚ ਛਾਪਾ ਮਾਰ ਕੇ ਮਾਂ-ਧੀ ਅਤੇ ਦਲਾਲਾਂ ਤੋਂ ਇਲਾਵਾ ਇਸ ਧੰਦੇ ਵਿੱਚ ਸ਼ਾਮਲ 8 ਔਰਤਾਂ ਨੂੰ ਮੌਕੇ ਤੋਂ ਕਾਬੂ ਕੀਤਾ ਹੈ। ਹਾਲਾਂਕਿ ਕਾਰਵਾਈ ਦੌਰਾਨ ਇਕ ਔਰਤ ਮੌਕੇ ਤੋਂ ਫਰਾਰ ਹੋ ਗਈ।
ਪੁਲਿਸ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਿਊ ਦਿਆਲ ਬਾਗ ਸਥਿਤ ਨਿਊ ਮੈਰੀ ਗੋਲਡ ਸਕੂਲ ਨੇੜੇ ਇਕ ਔਰਤ ਆਪਣੀਆਂ ਦੋ ਧੀਆਂ ਨਾਲ 8 ਤੋਂ 10 ਕੁੜੀਆਂ ਨੂੰ ਬਾਹਰੋਂ ਬੁਲਾ ਕੇ ਆਪਣੇ ਘਰ ‘ਚ ਸੈਕਸ ਰੈਕੇਟ ਚਲਾਉਂਦੀ ਹੈ। ਮਹੇਸ਼ ਨਗਰ ਥਾਣੇ ‘ਚ ਐੱਸਐੱਚਓ ਰਾਮਪਾਲ ਦੀ ਸ਼ਿਕਾਇਤ ‘ਤੇ ਮਾਂ ਅਤੇ ਉਸ ਦੀਆਂ ਦੋ ਬੇਟੀਆਂ ਅਤੇ ਦਲਾਲ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਐਚ.ਸੀ ਜਸਬੀਰ ਸਿੰਘ, ਸਕਿਉਰਿਟੀ ਏਜੰਟ ਅਮਰਜੀਤ ਅਤੇ ਹੈੱਡ ਕਾਂਸਟੇਬਲ ਦਲੇਲ ਸਿੰਘ ਨੂੰ 500-500 ਰੁਪਏ ਦੇ ਕੇ ਜਾਅਲੀ ਗਾਹਕ ਬਣਾ ਕੇ ਭੇਜ ਦਿੱਤਾ। ਤਿੰਨੋਂ ਪੁਲਿਸ ਮੁਲਾਜ਼ਮ ਮਾਂ-ਧੀ ਦੇ ਵੱਖ-ਵੱਖ ਘਰਾਂ ਵਿੱਚ ਗਏ ਅਤੇ ਕੁੜੀ ਦੀ ਡਿਮਾਂਡ ਕੀਤੀ। ਜਦੋਂ ਦੋਸ਼ੀ ਨੇ ਕੁੜੀ ਮੁਹੱਈਆ ਕਰਵਾਈ ਤਾਂ ਆਪਣੇ ਨੰਬਰ ‘ਤੇ ਮਿਸ ਕਾਲ ਮਿਲਣ ’ਤੇ ਐਸਐਚਓ ਨੇ ਤੁਰੰਤ ਛਾਪਾ ਮਾਰਿਆ।
ਪੁਲਿਸ ਨੇ DSP ਅਨਿਲ ਕੁਮਾਰ ਤੇ ਮਹੇਸ਼ ਨਗਰ ਥਾਣਾ ਇੰਚਾਰਜ ਰਾਮਪਾਲ ਸਿੰਘ ਦੀ ਅਗਵਾਈ ਵਿੱਚ ਤੁਰੰਤ ਰੇਡ ਕੀਤੀ। ਇਸ ਦੌਰਾਨ ਦੋਸ਼ੀ ਮਾਂ-ਧੀ ਤੋਂ ਇਲਾਵਾ ਪੰਜਾਬ ਦੇ ਪਿੰਡ ਸੋਹੜਾ, ਹਿਮਾਚਲ ਦੇ ਸੋਲਨ, ਨੇਪਾਲ ਦੀਆਂ 3, ਯੂਪੀ ਦੇ ਪਿੰਡ ਮਿਰਜ਼ਾਪੁਰ ਦੀਆਂ 2 ਤੇ ਅੰਬਾਲਾ ਕੈਂਟ ਦੀ ਇੱਕ ਔਰਤ ਤੇ ਸੈਕਟਰ-7 ਅੰਬਾਲਾ ਸਿਟੀ ਨਿਵਾਸੀ ਵਿਕਾਸ ਵਰਮਾ ਨੂੰ ਕਾਬੂ ਕੀਤਾ।
ਇਹ ਵੀ ਪੜ੍ਹੋ : ਭੂਚਾਲ ਕਰਕੇ ਪਾਕਿਸਤਾਨ ਤੇ ਅਫਗਾਨਿਸਤਾਨ ‘ਚ 19 ਮੌਤਾਂ, ਕੇਂਦਰ ਸੀ ਹਿੰਦੂਕੁਸ਼ ਇਲਾਕਾ
ਪੁਲਿਸ ਮੁਤਾਬਕ ਨਿਊ ਦਿਆਲ ਬਾਗ ਨਿਵਾਸੀ ਔਰਤ ਉਸ ਦੀਆਂ ਦੋਵੇਂ ਧੀਆਂ ਸੈਕਟਰ-7 ਅੰਬਾਲਾ ਸਿਟੀ ਨਿਵਾਸੀ ਵਿਕਾਸ ਵਰਮਾ ਦੇ ਨਾਲ ਮਿਲ ਕੇ ਇਹ ਧੰਦਾ ਚਲਾ ਰਹੀ ਸੀ। ਔਰਤ ਦੀ ਇੱਕ ਧੀ ਮੌਕੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਈ, ਪਰ ਪੁਲਿਸ ਦੋਸ਼ੀ ਔਰਤ ਦੀ ਗ੍ਰਿਫਤਾਰੀ ਤੋਂ ਬਾਅਦ ਦਬਿਸ਼ ਦੇ ਰਹੀ ਹੈ। ਪੁਲਿਸ ਨੇ ਨਿਊ ਦਿਆਲ ਬਾਗ ਨਿਵਾਸੀ ਮਾਂ-ਧੀ ਤੇ ਸੈਕਟਰ-7 ਅੰਬਾਲਾ ਸਿਟੀ ਨਿਵਾਸੀ ਵਿਕਾਸ ਵਰਮਾ ਨੂੰ ਨਾਮਜ਼ਦ ਕਰਦੇ ਹੋਏ ਧਾਰਾ 3, 4, 5, 6 ਅਨੈਤਿਕ ਦੁਰਵਪਾਰ (ਰੋਕੂ) ਐਕਟ, 1956 ਤੇ ਧਾਰਾ 370 ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: