ਅੰਮ੍ਰਿਤਸਰ ਦੇ ਅਜੀਤ ਸਿੰਘ ਨਗਰ ਵਿੱਚ ਮਾਪਿਆਂ ‘ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਉਨ੍ਹਾਂ ਦਾ ਇਕਲੌਤੇ ਪੁੱਤਰ ਸਵੇਰੇ ਸੁੱਤਾ ਪਿਆ ਉਠਿਆ ਹੀ ਨਹੀਂ। ਮਾਪਿਆਂ ਨੇ ਦੋਸ਼ ਲਾਇਆ ਕਿ ਉਸ ਦੀ ਮੌਤ ਕਰੋਨਾ ਦਾ ਟੀਕਾ ਲਗਵਾਉਣ ਕਾਰਨ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਵੀ ਨੌਜਵਾਨ ਦੇ ਘਰ ਪਹੁੰਚ ਗਈਆਂ ਹਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਵੇਰਕਾ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮੰਗਲਵਾਰ ਨੂੰ 38 ਸਾਲਾ ਨੌਜਵਾਨ ਵਿੱਕੀ ਭਾਟੀਆ ਕਮਰੇ ਵਿੱਚ ਮ੍ਰਿਤਕ ਪਾਇਆ ਗਿਆ। ਮ੍ਰਿਤਕ ਦੇ ਪਿਤਾ ਰਾਜ ਕੁਮਾਰ ਭਾਟੀਆ ਨੇ ਦੱਸਿਆ ਕਿ ਉਸ ਦੇ ਲੜਕਾ ਕਾਫੀ ਸਮੇਂ ਤੋਂ ਨੌਕਰੀ ਦੀ ਭਾਲ ਕਰ ਰਿਹਾ ਸੀ। ਉਹ ਜਿੱਥੇ ਵੀ ਗਿਆ ਉਸ ਨੂੰ ਟੀਕਾ ਲਗਵਾਉਣ ਲਈ ਕਿਹਾ ਗਿਆ। ਹਾਲ ਹੀ ਵਿੱਚ ਉਸਨੂੰ ਬੈਸਟ ਪ੍ਰਾਈਸ ਵਿੱਚ ਨੌਕਰੀ ਮਿਲ ਗਈ, ਪਰ ਉਸਨੂੰ ਟੀਕਾ ਲਗਵਾਉਣ ਲਈ ਕਿਹਾ ਗਿਆ। ਜਿਸ ਤੋਂ ਬਾਅਦ ਵਿੱਕੀ ਨੇ ਸਰਕਾਰੀ ਹਸਪਤਾਲਤੋਂ ਕੋਵਿਸ਼ੀਲਡ ਦੀ ਪਹਿਲੀ ਡੋਜ਼ ਲਈ। ਪਰ ਘਰ ਪਹੁੰਚਦੇ ਹੀ ਉਸ ਦੀ ਸਿਹਤ ਵਿਗੜਨ ਲੱਗੀ। ਉਸ ਦੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਉਹ ਖੜ੍ਹਾ ਵੀ ਨਹੀਂ ਹੋ ਸਕਦਾ ਸੀ। ਉਸ ਨੂੰ ਬੇਚੈਨੀ ਹੋ ਰਹੀ ਸੀ।
ਰਾਜ ਕੁਮਾਰ ਭਾਟੀਆ ਨੇ ਦੱਸਿਆ ਕਿ ਵਿੱਕੀ ਨੇ ਰਾਤ ਕਰੀਬ 11 ਵਜੇ ਖਾਣਾ ਖਾਧਾ ਸੀ। ਇਸ ਤੋਂ ਬਾਅਦ ਉਹ ਸੌਂ ਗਿਆ ਸੀ ਪਰ ਜਦੋਂ ਉਹ ਸਵੇਰੇ 9 ਵਜੇ ਉਸ ਨੂੰ ਉਠਾਉਣ ਪਹੁੰਚੇ ਤਾਂ ਉਸ ਦਾ ਸਰੀਰ ਠੰਡਾ ਹੋ ਚੁੱਕਾ ਸੀ ਅਤੇ ਉਸ ਦਾ ਪੇਟ ਵੀ ਫੁੱਲਿਆ ਹੋਇਆ ਸੀ। ਪਸ਼ੂ ਸੰਭਾਲ ਸੰਸਥਾ ਦੀ ਮੈਂਬਰ ਰਾਖੀ ਨੇ ਦੱਸਿਆ ਕਿ ਵਿੱਕੀ ਉਨ੍ਹਾਂ ਦੀ ਸੰਸਥਾ ਦਾ ਮੈਂਬਰ ਸੀ। ਉਸ ਦੇ ਪਿਤਾ ਨੂੰ ਬ੍ਰੇਨ ਹੈਮਰੇਜ ਹੈ ਅਤੇ ਮਾਂ ਅਧਰੰਗ ਦੀ ਮਰੀਜ਼ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਸੰਭਵ ਹੈ। ਦੂਜੇ ਪਾਸੇ ਘਟਨਾ ਦਾ ਪਤਾ ਲੱਗਣ ’ਤੇ ਸਿਹਤ ਵਿਭਾਗ ਦੇ ਡਾਕਟਰ ਕੰਵਲਜੀਤ ਸਿੰਘ ਵੀ ਮੌਕੇ ’ਤੇ ਪੁੱਜੇ। ਡਾਕਟਰ ਕੰਵਲਜੀਤ ਨੇ ਦੱਸਿਆ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ।