ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ਵਿੱਚ ਪੁੱਛਗਿੱਛ ਲਈ ਸੀਬੀਆਈ ਸਾਹਮਣੇ ਪੇਸ਼ ਹੋਏ। ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ ‘ਚ ‘ਆਪ’ ਨੂੰ ਭਗਵਾਨ ਕ੍ਰਿਸ਼ਨ ਅਤੇ ਭਾਜਪਾ ਨੂੰ ਕੰਸ ਕਿਹਾ।
ਰਾਘਵ ਚੱਢਾ ਨੇ ਕਿਹਾ, “ਕੰਸ ਨੂੰ ਪਤਾ ਸੀ ਕਿ ਕ੍ਰਿਸ਼ਨ ਉਸ ਨੂੰ ਮਾਰ ਦੇਣਗੇ, ਇਸੇ ਤਰ੍ਹਾਂ ਭਾਜਪਾ ਜਾਣਦੀ ਹੈ ਕਿ ਅਰਵਿੰਦ ਕੇਜਰੀਵਾਲ ਭਾਜਪਾ ਨੂੰ ਖਤਮ ਕਰ ਦੇਣਗੇ, ਇਸ ਲਈ ਭਾਜਪਾ ਕੇਜਰੀਵਾਲ ਨੂੰ ਸਿਆਸੀ ਤੌਰ ‘ਤੇ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਕੰਸ ਕ੍ਰਿਸ਼ਨ ਦਾ ਵਾਲ ਵੀ ਵੀਂਗਾ ਨਹੀਂ ਕਰ ਸਕਿਆ, ਬੀਜੇਪੀ ਵੀ ਕੇਜਰੀਵਾਲ ਨੂੰ ਕੁਝ ਨਹੀਂ ਕਰ ਸਕੇਗੀ। “
‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਬਕਾਰੀ ਨੀਤੀ ਮਾਮਲੇ ‘ਚ ਪੁੱਛਗਿੱਛ ਲਈ ਐਤਵਾਰ ਨੂੰ ਸੀਬੀਆਈ ਦਫ਼ਤਰ ਪਹੁੰਚੇ। ਕੇਜਰੀਵਾਲ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਮੰਤਰੀ ਅਤੇ ‘ਆਪ’ ਸੰਸਦ ਸੀਬੀਆਈ ਦਫ਼ਤਰ ਗਏ।
ਕੇਜਰੀਵਾਲ ਨੇ ਸੀਬੀਆਈ ਦਫ਼ਤਰ ਦੇ ਬਾਹਰ ਮੀਡੀਆ ਨੂੰ ਕਿਹਾ, “ਮੈਂ ਸਾਰੇ ਸਵਾਲਾਂ ਦੇ ਜਵਾਬ ਦਿਆਂਗਾ। ਭਾਜਪਾ ਆਗੂ ਇਸ ਬਾਰੇ ਗੱਲ ਕਰ ਰਹੇ ਹਨ। ਸੀਬੀਆਈ ਦਾ ਕੰਟਰੋਲ ਭਾਜਪਾ ਕੋਲ ਹੈ।” ਸੀਬੀਆਈ ਸਾਹਮਣੇ ਪੇਸ਼ ਹੋਣ ਤੋਂ ਪਹਿਲਾਂ ਕੇਜਰੀਵਾਲ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣ ਲਈ ਰਾਜ ਘਾਟ ਪੁੱਜੇ ਸਨ।
ਰਾਘਵ ਚੱਢਾ ਨੇ ਕਿਹਾ ਕਿ ਜੇ ਦਿੱਲੀ ਦੀ ਆਬਕਾਰੀ ਨੀਤੀ ਇੰਨੀ ਮਾੜੀ ਸੀ ਤਾਂ ਪੰਜਾਬ ਵਿੱਚ ਵੀ ਉਹੀ ਸ਼ਰਾਬ ਨੀਤੀ ਲਾਗੂ ਕੀਤੀ ਗਈ, ਜਿਸ ਕਾਰਨ ਪੰਜਾਬ ਦਾ ਮਾਲੀਆ 40 ਫੀਸਦੀ ਵਧ ਗਿਆ। ਇਸ ਤੋਂ ਸਾਬਤ ਹੁੰਦਾ ਹੈ ਕਿ ਨੁਕਸ ਨੀਤੀ ਵਿੱਚ ਨਹੀਂ ਸੀ, ਸਗੋਂ ਭਾਜਪਾ ਦੀ ਨੀਅਤ ਵਿੱਚ ਸੀ, ਇਸ ਲਈ ਉਨ੍ਹਾਂ ਨੂੰ ਸੀਬੀਆਈ-ਈਡੀ ਵੱਲੋਂ ਮਨਘੜਤ ਸਬੂਤਾਂ ਦੇ ਆਧਾਰ ’ਤੇ ਸੰਮਨ ਭੇਜੇ ਗਏ।
ਇਹ ਵੀ ਪੜ੍ਹੋ : ਮਹਿੰਦਰ ਭਗਤ ਦਾ BJP ‘ਤੇ ਨਿਸ਼ਾਨਾ, ਬੋਲੇ- ‘ਆਪ’ ਦਾ ਕੰਮ ਪਸੰਦ ਆਇਆ, ਪਾਰਟੀ ਬਦਲ ਗੁਨਾਹ ਨਹੀਂ ਕੀਤਾ’
‘ਆਪ’ ਆਗੂ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਜਿਹੀ ਪਾਰਟੀ ਹੈ ਜੋ ਲਾਠੀਆਂ, ਅੱਥਰੂ ਬੰਬਾਂ ਅਤੇ ਹਰ ਤਰ੍ਹਾਂ ਦੇ ਸੰਘਰਸ਼ ਦਾ ਸਾਹਮਣਾ ਕਰ ਕੇ ਸਾਹਮਣੇ ਆਈ ਹੈ। ਇਹ ਇੱਕ ਅਜਿਹੀ ਪਾਰਟੀ ਹੈ ਜੋ ਲਹਿਰ ਵਿੱਚੋਂ ਨਿਕਲੀ ਹੈ। ਅਸੀਂ ਉਸ ਮਿੱਟੀ ਦੇ ਨਹੀਂ ਹਾਂ ਜੋ ਤੁਹਾਡੇ ਛਾਪਿਆਂ ਅਤੇ ਸੀਬੀਆਈ-ਈਡੀ ਦੇ ਸੰਮਨਾਂ ਅਤੇ ਤੁਹਾਡੀਆਂ ਜੇਲ੍ਹਾਂ ਤੋਂ ਡਰ ਕੇ ਬੈਠਾਂਗੇ।
ਇਸ ਤੋਂ ਪਹਿਲਾਂ ਐਤਵਾਰ ਨੂੰ ਮੁੱਖ ਮੰਤਰੀ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੇ ਚੋਟੀ ਦੇ ਨੇਤਾਵਾਂ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਇਹ ਮੀਟਿੰਗ ਕੇਜਰੀਵਾਲ ਦੀ ਰਿਹਾਇਸ਼ ‘ਤੇ ਹੋਈ।
ਵੀਡੀਓ ਲਈ ਕਲਿੱਕ ਕਰੋ -: