ਪੰਜਾਬ ਵਿਚ ਚੋਣਾਂ ਖਤਮ ਹੋਣ ਮਗਰੋਂ ਵੱਖ-ਵੱਖ ਪਾਰਟੀਆਂ ਜਿੱਤ ਦੇ ਦਾਅਵੇ ਕਰ ਰਹੀਆਂ ਹਨ।ਇਸ ਵਿਚਕਾਰ ‘ਆਪ’ ਦੇ ਪੰਜਾਬ ਸਹਿ-ਇੰਚਾਰਜ ਰਾਘਵ ਚੱਢਾ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪੂਰੇ ਬਹੁਮਤ ਨਾਲ ਪੰਜਾਬ ਵਿਚ ਸਰਕਾਰ ਬਣਾਵਾਂਗੇ। ਰਾਘਵ ਚੱਢਾ ਨੇ ਕਿਹਾ ਕਿ ਜੇ ਅਸੀਂ ਪੰਜਾਬ ਵਿਚ ਜਿੱਤੇ ਦਾਂ ਮੇਰੇ ਨਜ਼ਰੀਏ ਵਿਚ ਆਪ ਰਾਸ਼ਟਰੀ ਪੱਧਰ ‘ਤੇ ਭਾਜਪਾ ਨੂੰ ਟੱਕਰ ਦੇ ਸਕੇਗੀ।
ਸੂਬੇ ਵਿਚ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ 1304 ਉਮੀਦਵਾਰ ਮੈਦਾਨ ਵਿਚ ਉਤਰੇ ਹਨ। ਇਨ੍ਹਾਂ ਵਿਚੋਂ 93 ਮਹਿਲਾ ਉਮੀਦਵਾਰ ਹਨ। ਇਸ ਵਾਰ ਕਈ ਦਿੱਗਜ਼ਾਂ ਦੀ ਕਿਸਮਤ ਵੀ ਦਾਅ ‘ਤੇ ਲੱਗੀ ਹੋਈ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਕਾਂਗਰਸ ਦੇ ਮੁੱਖ ਮੰਤਰੀ ਚਿਹਰਾ ਹਨ, ਉਹ ਦੋ ਸੀਟਾਂ ਤੋਂ ਚੋਣ ਲੜ ਰਹੇ ਹਨ।
ਪੰਜਾਬ ਕਾਂਗਰਸ ਮੁਖੀ ਨਵਜੋਤ ਸਿੰਘ ਦਾ ਸਾਹਮਣਾ ਅੰਮ੍ਰਿਤਸਰ ਪੂਰਬੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਬਿਕਰਮ ਸਿੰਘ ਮਜੀਠੀਆ, ਆਪ ਦੇ ਜਵਨਜੋਤ ਕੌਰ ਤੇ ਭਾਜਪਾ ਦੇ ਜਗਮੋਹਨ ਸਿੰਘ ਰਾਜੂ ਨਾਲ ਹੋ ਰਿਹਾ ਹੈ ਜਦੋਂ ਕਿ ਸੰਗਰੂਰ ਤੋਂ ਆਪ ਦੇ ਸਾਂਸਦ ਦੇ ਪਾਰਟੀ ਦਾ CM ਚਿਹਰਾ ਭਗਵੰਤ ਮਾਨ ਧੂਰੀ ਸੀਟ ਤੋਂ ਚੋਣ ਲੜ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਸੂਬੇ ਵਿਚ 68 ਫੀਸਦੀ ਤੱਕ ਮਤਦਾਨ ਹੋਇਆ। ਜ਼ਿਲ੍ਹਾ ਲੁਧਿਆਣਾ ‘ਚ 58.22 ਫੀਸਦੀ, ਕਪੁਰਥਲਾ ‘ਚ 62.46 ਫੀਸਦੀ, ਨਵਾਂਸ਼ਹਿਰ ‘ਚ 64.03 ਫੀਸਦੀ, ਮੋਗਾ ‘ਚ 59.87 ਫੀਸਦੀ, ਰੂਪਨਗਰ ‘ਚ 66.31 ਫੀਸਦੀ, ਸੰਗਰੂਰ ‘ਚ 70.43 ਫੀਸਦੀ, ਮਾਨਸਾ ‘ਚ ਸਭ ਤੋਂ ਵੱਧ ਵੋਟਿੰਗ 73.45 ਫੀਸਦੀ, ਸਭ ਤੋਂ ਘੱਟ ਮੋਹਾਲੀ ‘ਚ 53.10 ਫੀਸਦੀ, ਫਾਜ਼ਿਲਕਾ ‘ਚ 70.70 ਫੀਸਦੀ, ਫ਼ਤਿਹਗੜ੍ਹ ਸਾਹਿਬ ‘ਚ 67.56 ਫੀਸਦੀ, ਮਲੇਰਕੋਟਲਾ ‘ਚ 72.84 ਫੀਸਦੀ, ਮੁਕਤਸਰ ‘ਚ 72.01 ਫੀਸਦੀ, ਤਰਨਤਾਰਨ ‘ਚ 60.47 ਫੀਸਦੀ, ਸੰਗਰੂਰ ‘ਚ 70.43 ਫੀਸਦੀ, ਆਦਮਪੁਰ ‘ਚ 62.8 ਫੀਸਦੀ, ਜਲੰਧਰ ਕੈਂਟ ‘ਚ 58.3 ਫੀਸਦੀ, ਜਲੰਧਰ ਸੈਂਟਰਲ ‘ਚ 56.6 ਫੀਸਦੀ, ਜਲੰਧਰ ਨੋਰਥ ‘ਚ 60.5 ਫੀਸਦੀ, ਜਲੰਧਰ ਵੈਸਟ ‘ਚ 61.9 ਫੀਸਦੀ, ਕਰਤਾਰਪੁਰ ‘ਚ 61.2 ਫੀਸਦੀ, ਨਕੋਦਰ ‘ਚ 64.1 ਫੀਸਦੀ, ਫਿਲੌਰ ‘ਚ 62.3 ਫੀਸਦੀ, ਸ਼ਾਹਕੋਟ ‘ਚ 66.4 ਫੀਸਦੀ ਵੋਟਾਂ ਪਈਆਂ।