ਅੱਜ ਦੇ ਦਿਨ ਪੂਰੇ ਪੰਜਾਬ ਲਈ ਖਾਸ ਹੈ। ਪੰਜਾਬੀਆਂ ਨੂੰ ਇੱਕ ਨਵਾਂ ਮੁੱਖ ਮੰਤਰੀ ਮਿਲਣ ਜਾ ਰਿਹਾ ਹੈ। ਭਗਵੰਤ ਮਾਨ ਅੱਜ ਖਟਕੜ ਕਲਾਂ ਵਿੱਚ ਸੀ.ਐੱਮ. ਅਹੁਦੇ ਦੀ ਸਹੁੰ ਚੁੱਕਣਗੇ। ਉਥੇ ਹੀ ਆਮ ਆਦਮੀ ਪਾਰਟੀ ਦਾ ਉਤਸ਼ਾਹ ਵੀ ਵੇਖਣ ਵਾਲਾ ਹੈ। ਪਹਿਲੀ ਵਾਰ ਦਿੱਲੀ ਤੋਂ ਇਲਾਵਾ ਕਿਸੇ ਹੋਰ ਸੂਬੇ ਵਿੱਚ ‘ਆਪ’ ਜੀ ਸਰਕਾਰ ਬਣਨ ਜਾ ਰਹੀ ਹੈ।
ਪਹਿਲੀ ਵਾਰ ਰਾਜ ਭਵਨ ਦੀ ਬਜਾਏ ਕਿਸੇ ਦੂਜੀ ਥਾਂ ‘ਤੇ ਮੁੱਖ ਮੰਤਰੀ ਦੀ ਅਹੁਦੇ ਦੀ ਸਹੁੰ ਚੁੱਕੀ ਜਾਵੇਗੀ। ਭਗਵੰਤ ਮਾਨ ਨੇ ਸਮਾਰੋਹ ਵਿੱਚ ਪਹੁੰਚਣ ਵਾਲਿਆਂ ਨੂੰ ਅਪੀਲ ਕੀਤੀ ਸੀ ਕਿ ਸਾਰੇ ਬੰਦੇ ਕੇਸਰੀ ਜਾਂ ਬਸੰਤੀ ਪੱਗ ਤੇ ਔਰਤਾਂ ਬਸੰਤੀ ਸ਼ਾਲ ਜਾਂ ਚੁੰਨੀ ਲੈ ਕੇ ਸਮਾਰੋਹ ਵਿੱਚ ਪਹੁੰਚੇ।
ਭਗਵੰਤ ਮਾਨ ਖੁਦ ਵੀ ਬਸੰਤੀ ਰੰਗ ਪੱਗ ਪਹਿਣ ਕੇ ਖਟਕੜ ਕਲਾਂ ਲਈ ਰਵਾਨਾ ਹੋ ਚੁੱਕੇ ਹਨ। ਉਨ੍ਹਾਂ ਦੇ ਨਾਲ ਪਾਰਟੀ ਪੰਜਾਬ ਇੰਚਾਰਜ ਰਾਘਵ ਚੱਢਾ ਦਾ ਵੀ ਅੱਜ ਬਦਲਿਆ ਰੂਪ ਨਜ਼ਰ ਆ ਰਿਹਾ ਹੈ। ਉਹ ਚਿੱਟੇ ਕੁਰਤੇ-ਪਜਾਮੇ ਵਿੱਚ ਬਸੰਤੀ ਰੰਗ ਦੀ ਬਾਸਕੇਟ ਤੇ ਪੱਗ ਬੰਨ੍ਹ ਕੇ ਸਮਾਰੋਹ ਵਿੱਚ ਨਜ਼ਰ ਆਉਣਗੇ।
ਉਨ੍ਹਾਂ ਟਵੀਟ ਕਰਕੇ ਬਸੰਤੀ ਪੱਗ ਬੰਨ੍ਹੀਂ ਗਵੰਤ ਮਾਨ ਨਾਲ ਆਪਣੀ ਫੋਟੋ ਸ਼ੇਅਰ ਕੀਤੀ ਤੇ ਕਿਹਾ ਕਿ ਅੱਜ ਦਾ ਦਿਨ ਪੰਜਾਬ ਦੇ ਇਤਿਹਾਸ ਦਾ ਅਹਿਮ ਦਿਨ ਹੈ ਕਿਉਂਕਿ 3 ਕਰੋੜ ਪੰਜਾਬੀ ਭਗਵੰਤ ਮਾਨ ਨਾਲ ਇਕੱਠੇ ਹੋ ਕੇ ਮੁੱਖ ਮੰਤਰੀ ਵਜੋਂ ਇਸ ਭ੍ਰਿਸ਼ਟ ਸਿਸਟਮ ਨੂੰ ਬਦਲਣ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਡਕਰ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਸਹੁੰ ਚੁੱਕਣਗੇ ਉਨ੍ਹਾਂ ਕਿਹਾ ਕਿ ਅੱਜ ਤੋਂ ਹਰ ਪੰਜਾਬੀ ਸੀ.ਐੱਮ. ਹੋਵੇਗਾ।
ਭਗਵੰਤ ਮਾਨ ਖੁਦ ਵੀ ਹਮੇਸ਼ਾ ਬਸੰਤੀ ਰੰਗ ਦੀ ਪੱਗ ਵਿੱਚ ਹੀ ਨਜ਼ਰ ਆਉਂਦੇ ਹਨ। ਇਸ ਬਾਰੇ ਪੁੱਛਣ ‘ਤੇ ਭਗਵੰਤ ਮਾਨ ਨੇ ਕਿਹਾ ਸੀ ਕਿ ਭਗਤ ਸਿੰਘ ਨੇ ਜਿਸ ਲੋਕ ਸਭਾ ਵਿੱਚ ਅੰਗਰੇਜ਼ਾਂ ਦੇ ਕੰਨ ਖੋਲ੍ਹਣ ਲਈ ਬੰਬ ਸੁੱਟੇ, ਉਥੇ ਮੈਂ ਆਵਾਜ਼ ਚੁੱਕਦਾ ਰਹਾਂਗਾ ਤੇ ਬਸੰਤੀ ਰੰਗ ਦੀ ਪੱਗ ਪਾਵਾਂਗੇ। ਮਾਨੇ ਨੇ ਇਹ ਵੀ ਕਿਹਾ ਕਿ ਹੁਣ ਬਸੰਤੀ ਰੰਗ ਦੀ ਪੱਗ ਹੀ ਉਨ੍ਹਾਂ ਦੀ ਪਛਾਣ ਬਣ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਭਗਵੰਤ ਮਾਨ ਸ਼ਹੀਦ ਭਗਤ ਸਿੰਘ ਦੇ ਜੀਵਨ ਤੋਂ ਕਾਫੀ ਪ੍ਰਭਾਵਿਤ ਹਨ। ਕਾਮੇਡੀਅਨ ਵਜੋਂ ਸਫਲਤਾ ਹਾਸਲ ਕਰਨ ਤੋਂ ਬਾਅਦ ਤੋਂ ਹੀ ਉਹ ਇਥੇ ਆਉਂਦੇ ਰਹੇ ਹਨ। ਉਨ੍ਹਾਂ ਨੇ ਇਥੋਂ ਹੀ 2011 ਵਿੱਚ ਆਪਣੇ ਸਿਆਸੀ ਜੀਵਨ ਦੀ ਸ਼ੁਰੂਆਤ ਕੀਤੀ। ਇਸ ਦਾ ਐਲਾਨ ਖਟਕੜ ਕਲਾਂ ਤੋਂ ਹੋ ਹੋਇਆ ਸੀ। ਇਥੇ ਉਨ੍ਹਾਂ ਨੇ ਜ਼ਿੰਦਗੀ ਦਾ ਪਹਿਲਾ ਸਿਆਸੀ ਭਾਸ਼ਣ ਦਿੱਤਾ ਸੀ। ਕਾਮੇਡੀਅਨ ਤੋਂ ਲੈ ਕੇ ਪਹਿਲੀ ਵਾਰ ਸੰਗਰੂਰ ਸੀਟ ਤੋਂ ਸਾਂਸਦ ਚੁਣੇ ਜਾਣ ‘ਤੇ ਵੀ ਉਹ ਉਥੇ ਆਏ ਸਨ। ਨਵੀਂ ਗੱਡੀ ਖਰੀਦਣ ‘ਤੇ ਵੀ ਉਹ ਖਟਕੜ ਕਲਾਂ ਨਤਮਸਤਕ ਹੋਣ ਜਾਂਦੇ ਹਨ।