ਆਮ ਆਦਮੀ ਪਾਰਟੀ ਤੋਂ ਰਾਜ ਸਭਾ ਸਾਂਸਦ ਰਾਘਵ ਚੱਢਾ ਤੇ ਐਕਟ੍ਰੈਸ ਪਰਨੀਤੀ ਜਲਦ ਮੰਗਣੀ ਕਰ ਸਕਦੇ ਹਨ। ਰਿਪੋਰਟ ਮੁਤਾਬਕ ਰਾਘਵ ਤੇ ਪਰਣੀਤੀ ਇਕ-ਦੂਜੇ ਨੂੰ ਪਸੰਦ ਕਰਦੇ ਹਨ। ਉਨ੍ਹਾਂ ਦਾ ਪਰਿਵਾਰ ਵੀ ਇਕ-ਦੂਜੇ ਨੂੰ ਪਸੰਦ ਕਰਦਾ ਹੈ।
ਰਾਘਵ-ਪਰਨੀਤੀ ਨੂੰ ਹੁਣੇ ਜਿਹੇ ਮੁੰਬਈ ਦੇ ਇਕ ਰੈਸਟੋਰੈਂਟ ਵਿਚ ਦੇਖਿਆ ਗਿਆ ਸੀ। ਦੋਵਾਂ ਨੇ ਇਕੱਠੇ ਲੰਚ ਤੇ ਡਿਨਰ ਕੀਤਾ ਸੀ। ਹੁਣ ਇਸ ਨੂੰ ਲੈ ਕੇ ਚਰਚਾ ਹੈ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ। ਦੋਵਾਂ ਦੇ ਪਰਿਵਾਰਕ ਮੈਂਬਰ ਆਪਣੇ ਕੰਮ ਵਿਚ ਬਿਜ਼ੀ ਹਨ। ਇਸ ਲਈ ਤਰੀਖ ਦੇ ਐਲਾਨ ਵਿਚ ਸਮਾਂ ਲੱਗ ਰਿਹਾ ਹੈ। ਇਸ ਸਬੰਧੀ ਚਰਚਾ ਹੋ ਰਹੀ ਹੈ ਤੇ ਜਲਦ ਐਲਾਨ ਹੋ ਸਕਦਾ ਹੈ।
ਮਿਲੀ ਜਾਣਕਾਰੀ ਮੁਤਾਬਕ ਦੋਵੇਂ ਉਦੋਂ ਤੋਂ ਇਕ ਦੂਜੇ ਨੂੰ ਜਾਣਦੇ ਹਨ ਜਦੋਂ ਉਹ ਇੰਗਲੈਂਡ ਵਿਚ ਪੜ੍ਹਾਈ ਕਰ ਰਹੇ ਸਨ। ਪਰਣੀਤੀ ਨੇ ਮੈਨਚੈਸਟਰ ਬਿਜ਼ਨੈੱਸ ਸਕੂਲ ਵਿਚ ਪੜ੍ਹਾਈ ਕੀਤੀ ਹੈ ਜਦੋਂ ਕਿ ਰਾਘਵ ਨੇ ਲੰਦਨ ਸਕੂਲ ਆਫ ਇਕਨਾਮਿਕਸ ਵਿਚ ਪੜ੍ਹਾਈ ਕੀਤੀ। ਪਰਨੀਤੀ ਤੇ ਰਾਘਵ ਨੂੰ ਇੰਗਲੈਂਡ ਵਿਚ ‘ਚ ‘ਭਾਰਤ ਯੂਕੇ ਆਊਟਸਟੈਂਡਿੰਗ ਅਚੀਵਰ ਆਨਰਸ’ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਈਵੈਂਟ ਵਿਚ 75 ਲੋਕਾਂ ਨੂੰ ਐਵਾਰਡ ਦਿੱਤਾ ਗਿਆ ਸੀ।
ਜਦੋਂ ਰਾਘਵ ਚੱਡਾ ਤੋਂ ਇਸ ਮੁਲਾਕਾਤ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਨੂੰ ਟਾਲ ਦਿੱਤਾ। ਰਾਘਵ ਜਦੋਂ ਸੰਸਦ ਤੋਂ ਬਾਹਰ ਆ ਰਹੇ ਸਨ ਤਾਂ ਉਸ ਸਮੇਂ ਮੀਡੀਆ ਨੇ ਉਨ੍ਹਾਂ ਤੋਂ ਪਰਨੀਤੀ ਬਾਰੇ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਤੁਸੀਂ ਮੇਰੇ ਕੋਲੋਂ ਸਿਆਸਤ ਬਾਰੇ ਸਵਾਲ ਕਰੋ, ਪਰਨੀਤੀ ਬਾਰੇ ਨਹੀਂ।
ਇਹ ਵੀ ਪੜ੍ਹੋ : ਟਲਿਆ ਵੱਡਾ ਹਾਦਸਾ! ਏਅਰ ਇੰਡੀਆ ਦੇ ਜਹਾਜ਼ ਆਪਸ ਵਿਚ ਟਕਰਾਉੁਣ ਤੋਂ ਵਾਲ-ਵਾਲ ਬਚੇ
ਦੱਸ ਦੇਈਏ ਕਿ ਰਾਘਵ ਚੱਢਾ ਪੰਜਾਬ ਤੋਂ ਰਾਜ ਸਭਾ ਸਾਂਸਦ ਹਨ। ਉਹ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸਲਾਹਕਾਰ ਤੇ ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਦੇ ਕਾਫੀ ਖਾਸ ਮੰਨੇ ਜਾਂਦੇ ਹਨ। ਉਹ ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਹਨ।