ਉੱਤਰ ਪ੍ਰਦੇਸ਼ ਵਿਚ ਤਿੰਨ ਪੜਾਵਾਂ ਵਿਚ ਚੋਣਾਂ ਖਤਮ ਹੋ ਗਈਆਂ ਹਨ ਤੇ ਚੌਥੇ ਪੜਾਅ ਦੀਆਂ ਚੋਣਾਂ 23 ਫਰਵਰੀ ਨੂੰ ਹੋਣ ਵਾਲੀਆਂ ਹਨ।ਇਸ ਦੌਰਾਨ ਨੇਤਾਵਾਂ ਦੀ ਗੰਦੀ ਰਾਜਨੀਤੀ ਤੇ ਛੋਟੀ ਸੋਚ ਵਾਲੇ ਬਿਆਨ ਸਾਹਮਣੇ ਆ ਰਹੇ ਹਨ।
ਅਜਿਹੇ ਵਿਚ ਡੁਰਮੀਆਗੰਜ ਦੇ ਭਾਜਪਾ ਉਮੀਦਵਾਰ ਤੇ ਯੁਵਾ ਵਾਹਿਨੀ ਦੇ ਸੂਬਾ ਇੰਚਾਰਜ ਰਾਘਵੇਂਦਰ ਸਿੰਘ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿਚ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਜਿਸ ਨੇ ਭਾਜਪਾ ਨੂੰ ਵੋਟ ਨਹੀਂ ਦਿੱਤਾ, ਉਸ ਅੰਦਰ ਮੀਆਂ ਦਾ ਖੂਨ, ਗੱਦਾਰ… ਆਪਣੇ ਬਾਪ ਦੀ ਨਾਜਾਇਜ਼ ਔਲਾਦ’ ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : ਜੰਗ ਦੇ ਡਰ ‘ਚ ਵੀ ਯੂਕਰੇਨ ‘ਚ ਸ਼ੂਟਿੰਗ ਕਰ ਰਹੀ ਉਰਵਸ਼ੀ ਰੌਤੇਲਾ, ਬੋਲੀ ‘ਹਰ ਜੀਵਨ ਮਾਇਨੇ ਰੱਖਦੈ’
ਲੋਕਾਂ ਦਾ ਕਹਿਣਾ ਹੈ ਕਿ ਹੁਣ ਉਹ ਭਾਜਪਾ ਨੂੰ ਵੋਟ ਨਾ ਦੇਣ ਵਾਲੇ ਹਿੰਦੂਆਂ ਨੂੰ ਵੀ ਗਾਲ੍ਹਾਂ ਕੱਢ ਰਹੇ ਹਨ। ਲਕੋਤਤੰਰ ਹੈ ਜਾਂ ਮਜ਼ਾਕ ਚੱਲ ਰਿਹਾ ਹੈ। ਦੇਸ਼ ‘ਚ ਵੋਟ ਨਹੀਂ ਮਿਲ ਰਹੇ ਤਾਂ ਕਥਿਤ ਤੌਰ ‘ਤੇ ਧਮਕੀਆਂ ਦੇ ਰਹੇ ਹਨ।