ਨੈਸ਼ਨਲ ਹੇਰਾਲਡ ਮਾਮਲੇ ਵਿੱਚ ਰਾਹੁਲ ਗਾਂਧੀ ਤੋਂ ਅੱਜ ਈਡੀ ਦਫਤਰ ਵਿੱਚ ਪੇਸ਼ ਹੋ ਚੁੱਕੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਈਡੀ ਨੇ ਰਾਹੁਲ ਤੋਂ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ। ਸਵਾਲਾਂ ਦੇ ਪਹਿਲੇ ਬੰਚ ਵਿੱਚ ਈਡੀ ਨੇ ਰਾਹੁਲ ਤੋਂ ਬੈਂਕ ਅਕਾਊਂਟਾਂ ਬਾਰੇ ਤੇ ਜਾਇਦਾਦਾਂ ਬਾਰੇ ਜਾਣਕਾਰੀ ਲੈਣੀ ਸ਼ੁਰੂ ਕੀਤੀ।
ਈਡੀ ਦਫਤਰ ਬਾਹਰ ਪ੍ਰਿਯੰਕਾ ਗਾਂਧੀ ਸਣੇ ਕਈ ਕਾਂਗਰਸੀ ਨੇਤਾ ਡਟੇ ਹੋਏ ਹਨ। ਸੈਂਟਰਲ ਦਿੱਲੀ ਵਿੱਚ ਪ੍ਰਦਰਸ਼ਨ ਕਰ ਰਹੇ ਕਈ ਕਾਂਗਰਸੀ ਵਰਕਰਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਰਾਹੁਲ ਦੇ ਹੱਕ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੇ ਹਿਰਾਸਤ ਵਿੱਚ ਲਏ ਗਏ ਕਾਂਗਰਸੀ ਵਰਕਰਾਂ ਵਿੱਚ ਰਣਦੀਪ ਸੁਰਜੇਵਾਲਾ, ਰਜਨੀ ਪਾਟਿਲ, ਅਖਿਲੇਸ਼ ਪ੍ਰਸਾਦ ਸਿੰਘ ਤੇ ਹੋਰ ਕਈ ਸ਼ਾਮਲ ਹਨ।
ਪੇਸ਼ੀ ਤੋਂ ਪਹਿਲਾਂ ਰਾਹੁਲ ਗਾਂਧੀ ਪਾਰਟੀ ਨੇਤਾਵਾਂ ਤੇ ਵਰਕਰਾਂ ਨਾਲ ਦਿੱਲੀ ਦੇ ਈਡੀ ਦਫਤਰ ਵਿੱਚ ਪੇਸ਼ ਹੋਣ ਲਈ ਪੈਦਲ ਮਾਰਚ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰੋਕ ਦਿੱਤਾ ਗਿਆ। ਕਈ ਵੱਡੇ ਕਾਂਗਰਸੀ ਨੇਤਾ ਉਨ੍ਹਾਂ ਦੇ ਹੱਕ ਵਿੱਚ ਪ੍ਰਦਰਸ਼ਨ ਕਰ ਰਹੇ ਹਨ।
ਦੱਸ ਦੇਈਏ ਕਿ ਨੈਸ਼ਲ ਹੇਰਾਲਡ ਕਲੇਸ ਵਿੱਚ ਜੁੜੇ ਮਨੀ ਲਾਂਡ੍ਰਿੰਗ ਮਾਮਲੇ ਵਿੱਚ ਕਾਂਗਰਸ ਨੇ ਭਾਜਪਾ ‘ਤੇ ਬਦਲਾ ਲਊ ਸਿਆਸਤ ਦਾ ਦੋਸ਼ ਲਾਇਆ ਹੈ ਤੇ ਕਿਹਾ ਹੈ ਕਿ ਉਹ ‘ਪਿੱਛੇ ਨਹੀਂ ਹੱਟਣਗੇ’, ਤੇ ਇਸ ਦੇ ਖਿਲਾਫ ਵਿਰੋਧ ਮਾਰਚ ਕੱਢਣਗੇ।
ਵੀਡੀਓ ਲਈ ਕਲਿੱਕ ਕਰੋ -: