ਕਾਂਗਰਸ ਸਾਂਸਦ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਲੱਦਾਖ ਦੇ ਦੌਰੇ ‘ਤੇ ਹਨ। ਉਹ 25 ਅਗਸਤ ਤੱਕ ਇਸ ਦੌਰੇ ‘ਤੇ ਰਹਿਣਗੇ। ਇਸ ਦੌਰਾਨ ਰਾਹੁਲ ਗਾਂਧੀ ਲੇਹ-ਲਦਾਖ ਦੀਆਂ ਵਾਦੀਆਂ ਦਾ ਆਨੰਦ ਮਾਣਦੇ ਨਜ਼ਰ ਆ ਰਹੇ ਹਨ। ਉਹ ਬਾਈਕ ‘ਤੇ ਲੱਦਾਖ ਦੀ ਸੈਰ ਕਰ ਪਬੇ ਬਨ। ਸੋਮਵਾਰ ਨੂੰ ਰਾਹੁਲ ਗਾਂਧੀ ਨੂੰ ਪਹਾੜੀਆਂ ਦੇ ਵਿਚਕਾਰ ਬਾਈਕ ਚਲਾਉਂਦੇ ਦੇਖਿਆ ਗਿਆ ਅਤੇ ਸ਼ਾਮ ਨੂੰ ਉਹ ਲੇਹ ਦੇ ਮੇਨ ਬਜ਼ਾਰ ਵਿੱਚ ਪਹੁੰਚ ਗਏ, ਜਿੱਥੇ ਉਹ ਜਿਵੇਂ ਹੀ ਪਹੁੰਚੇ ਤਾਂ ਨੌਜਵਾਨਾਂ ਦੀ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ।
ਇਸ ਦੌਰਾਨ ਉਨ੍ਹਾਂ ਨੇ ਫਲ-ਸਬਜ਼ੀ ਦੀ ਦੁਕਾਨ ‘ਤੇ ਖਰੀਦਦਾਰੀ ਕੀਤੀ। ਇੱਕ ਨਿਊਜ਼ ਏਜੰਸੀ ਵੱਲੋਂ ਸ਼ੇਅਰ ਕੀਤੇ ਗਏ ਇੱਕ ਵੀਡੀਓ ਵਿੱਚ ਰਾਹੁਲ ਗਾਂਧੀ ਨੂੰ ਭੀੜ ਨੇ ਘੇਰਿਆ ਹੋਇਆ ਹੈ ਅਤੇ ਉਹ ਸਾਮਾਨ ਦੀ ਖਰੀਦਦਾਰੀ ਕਰਦੇ ਦੇਖੇ ਜਾ ਸਕਦੇ ਹਨ। ਰਾਹੁਲ ਗਾਂਧੀ ਸਬਜ਼ੀ ਦੀ ਦੁਕਾਨ ‘ਤੇ ਕੁਝ ਤੋਲ ਕੇ ਲਿਆਉਂਦੇ ਹਨ, ਫਿਰ ਪੈਸੇ ਦਿੰਦੇ ਹਨ। ਇਸ ਤੋਂ ਬਾਅਦ ਦੁਕਾਨਦਾਰ ਬਾਕੀ ਪੈਸੇ ਵਾਪਸ ਕਰ ਦਿੰਦਾ ਹੈ।
ਤਸਵੀਰਾਂ ‘ਚ ਉਹ ਸਥਾਨਕ ਲੋਕਾਂ ਨਾਲ ਗੱਲਬਾਤ ਕਰਦਾ ਦਿਖਾਈ ਦੇ ਰਹੇ ਹਨ। ਕਾਂਗਰਸ ਨੇ ਰਾਹੁਲ ਗਾਂਧੀ ਦੇ ਲੱਦਾਖ ਦੌਰੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਅਤੇ ਲਿਖਿਆ- ਪਿਆਰ ਦੀ ਦੁਕਾਨ। ਇਸ ਤੋਂ ਪਹਿਲਾਂ ਕਾਂਗਰਸ ਨੇਤਾ ਸ਼ਨੀਵਾਰ ਨੂੰ ਲੱਦਾਖ ਦੀ ਪੈਂਗੌਂਗ ਝੀਲ ‘ਤੇ ਸਾਈਕਲ ‘ਤੇ ਗਏ ਸਨ। ਜਿਥੇ ਉਨ੍ਹਾਂ ਨੇ 20 ਅਗਸਤ ਨੂੰ ਆਪਣੇ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ ਜਯੰਤੀ ‘ਤੇ ਸ਼ਰਧਾਂਜਲੀ ਦਿੱਤੀ।
ਰਾਹੁਲ ਗਾਂਧੀ ਕੇਟੀਐਮ 390 ਐਡਵੈਂਚਰ ਦੀ ਸਵਾਰੀ ਕਰਦੇ ਨਜ਼ਰ ਆ ਰਹੇ ਹਨ। ਸੋਮਵਾਰ ਨੂੰ ਉਹ ਪੈਂਗੋਂਗ ਤਸੋ ਲੇਕ ਤੋਂ ਬਾਈਕ ਰਾਈਡ ਕਰਕੇ 264 ਕਿਲੋਮੀਟਰ ਦੂਰ ਖਾਰਦੁੰਗ ਲਾ ਪਹੁੰਚੇ। ਇਸ ਦੌਰਾਨ ਉਹ ਇੱਕ ਪ੍ਰੋਫੈਸ਼ਨਲ ਰਾਈਡਰ ਲੱਗ ਰਹੇ ਸਨ। ਉਹ ਹੈਲਮੇਟ, ਦਸਤਾਨੇ, ਰਾਈਡਿੰਗ ਬੂਟ ਅਤੇ ਜੈਕੇਟ ਸਮੇਤ ਪੂਰੇ ਬਾਈਕਿੰਗ ਗੇਅਰ ਵਿੱਚ ਦੇਖੇ ਗਏ। ਲੱਦਾਖ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਹੋਏ ਰਾਹੁਲ ਗਾਂਧੀ ਨੇ ਫੋਟੋ ਦੇ ਕੈਪਸ਼ਨ ‘ਚ ਲਿਖਿਆ- ‘ਪੈਂਗੌਂਗ ਝੀਲ ਦੇ ਰਸਤੇ ‘ਤੇ, ਮੇਰੇ ਪਿਤਾ ਕਹਿੰਦੇ ਸਨ, ਇਹ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਥਾਵਾਂ ‘ਚੋਂ ਇਕ ਹੈ।
ਇਹ ਵੀ ਪੜ੍ਹੋ : ਸਨੀ ਦਿਓਲ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਕੀਤਾ ਵੱਡਾ ਐਲਾਨ, BJP ਲਈ ਝਟਕਾ!