ਕਾਂਗਰਸੀ ਨੇਤਾ ਰਾਹੁਲ ਗਾਂਧੀ ਅੱਜਕਲ੍ਹ ਬ੍ਰਿਟੇਨ ਦੇ ਦੌਰੇ ‘ਤੇ ਹਨ। ਉਨ੍ਹਾਂ ਹਾਲ ਹੀ ਵਿੱਚ ਕੈਂਬ੍ਰਿਜ ਵਿੱਚ ਸੰਬੋਧਨ ਦਿੱਤਾ। ਇਸ ਦੌਰਾਨ ਰਾਹੁਲ ਨੇ ਭਾਰਤ ਜੋੜੋ ਯਾਤਰਾ ਦਾ ਇੱਕ ਕਿੱਸਾ ਵੀ ਸ਼ੇਅਰ ਕੀਾਤ। ਰਾਹੁਲ ਨੇ ਦੱਸਿਆ ਕਿ ਜਦੋਂ ਕਸ਼ਮੀਰ ਵਿੱਚ ਉਨ੍ਹਆਂ ਦਾ ਅੱਤਵਾਦੀ ਨਾਲ ਸਾਹਮਣਾ ਹੋਇਆ ਤਾਂ ਕੀ ਹੋਇਆ? ਰਾਹੁਲ ਨੇ ਦਾਅਵਾ ਕੀਤਾ ਕਿ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਕਸ਼ਮੀਰ ਵਿੱਚ ਪੈਦਲ ਯਾਤਰਾ ਨਾ ਕਰਨ ਲਈ ਕਿਹਾ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਯਾਤਰਾ ਕੱਢੀ।
ਰਾਹੁਲ ਨੇ ਦੱਸਿਆ ਕਿ ਜਦੋਂ ਮੈਂ ਯਾਤਰਾ ਕਰ ਰਿਹਾ ਸੀ ਤਾਂ ਸਾਨੂੰ ਦੱਸਿਆ ਗਿਆ ਕਿ ਤੁਹਾਨੂੰ ਮਾਰ ਦਿੱਤਾ ਜਾਏਗਾ। ਫਿਰ ਵੀ ਅਸੀਂ ਯਾਤਰਾ ਕਰ ਰਹੇ ਸੀ। ਉਸੇ ਵੇਲੇ ਇੱਕ ਬੰਦੇ ਨੇ ਮੈਨੂੰ ਕਿਹਾ ਕਿ ਮੈਂ ਗੱਲ ਕਰਨੀ ਹੈ। ਸੁਰੱਖਿਆ ਮੁਲਾਜ਼ਮਾਂ ਨੇ ਕਿਹਾ ਕਿ ਤੁਸੀਂ ਅਜਿਹਾ ਨਾ ਕਰੋ, ਲੋਕਾਂ ਨੂੰ ਆਪਣੇ ਕੋਲ ਨਾ ਬੁਲਾਓ। ਰਾਹੁਲ ਨੇ ਕਿਹਾ ਫਿਰ ਮੈਂ ਉਸ ਨੂੰ ਬੁਲਾਇਆ, ਉਹ ਬੰਦਾ ਮੇਰੇ ਕੋਲ ਆਇਆ।
ਰਾਹੁਲ ਨੇ ਅੱਗੇ ਕਿਹਾ ਕਿ ਉਸ ਬੰਦੇ ਨੇ ਉਨ੍ਹਾਂ ਨੂੰ ਪੁੱਛਆ ਕਿ ਕੀ ਤੁਸੀਂ ਅਸਲ ਵਿੱਚ ਸਾਡੀ ਸਮੱਸਿਆ ਸੁਣਨ ਆਏ ਹੋ। ਮੈਂ ਕਿਹਾ ਹਾਂ। ਰਾਹੁਲ ਨੇ ਕਿਹਾ ਕਿ ਜਦੋਂ ਅਸੀਂ ਅੱਗੇ ਚੱਲ ਰਹੇ ਸੀ ਤਾਂ ਉਸ ਬੰਦੇ ਨੇ ਮੈਨੂੰ ਕਿਹਾ ਕਿ ਉਥੇ ਦੇਖੋ। ਉਨ੍ਹਾਂ ਨੂੰ ਤੁਸੀਂ ਵੇਖ ਰਹੇ ਹੋ।ਰਾਹੁਲ ਨੇ ਕਿਹਾ ਕਿੱਥੇ-ਕਿੱਥੇ। ਉਸ ਨੇ ਕਿਹਾ- ਉਧਰ। ਮੈਂ ਕਿਹਾ ਹਾਂ। ਰਾਹੁਲ ਨੇ ਦੱਸਿਆ ਕਿ ਬੰਦੇ ਨੇ ਦੱਸਿਆ ਕਿ ਉਹ ਲੋਕ ਅੱਤਵਾਦੀ ਹਨ। ਆਮ ਤੌਰ ‘ਤੇ ਅੱਤਵਾਦੀਆਂ ਨੂੰ ਮੈਨੂੰ ਮਾਰ ਦੇਣਾ ਚਾਹੀਦਾ। ਇਸ ਮਾਹੌਲ ਵਿੱਚ ਸੀ। ਮੈਂ ਉਸ ਨੂੰ ਵੇਖ ਰਿਹਾ ਸੀ, ਉਹ ਮੈਨੂੰ ਵੇਖ ਰਿਹਾ ਸੀ। ਮੈਨੂੰ ਲੱਗਾ ਕਿ ਮੈਂ ਪ੍ਰੇਸ਼ਾਨੀ ਵਿੱਚ ਹਾਂ। ਕਿਉਂ ਅੱਤਵਾਦੀ ਨੂੰ ਮੈਨੂੰ ਮਾਰ ਦੇਣਾ ਚਾਹੀਦਾ, ਪਰ ਅਸੀਂ ਇੱਕ-ਦੂਜੇ ਨੂੰ ਵੇਖ ਰਹੇ ਸੀ। ਮੈਂ ਉਸ ਨੂੰ ਵੇਖਦਾ ਹਾਂ ਤੇ ਕੁਝ ਨਹੀਂ ਹੁੰਦਾ। ਅਸੀਂ ਅੱਗੇ ਚਲੇ ਜਾਂਦੇ ਹਾਂ।
ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਦਾ BJP ‘ਤੇ ਨਿਸ਼ਾਨਾ- ‘ਦੱਸੋ ਬੰਦੀ ਸਿੰਘਾਂ ਦੀ ਰਿਹਾਈ ‘ਤੇ ਵਚਨਬੱਧਤਾ ਤੋਂ ਪਿੱਛੇ ਕਿਉਂ ਹਟੇ’
ਰਾਹੁਲ ਨੇ ਕਿਹਾ ਕਿ ਅਜਿਹਾ ਕਿਉਂ ਹੋਇਆ। ਇਸ ਲਈ ਨਹੀਂ ਕਿ ਉਨ੍ਹਾਂ ਕੋਲ ਕੁਝ ਕਰਨ ਦੀ ਕੋਈ ਪਾਵਰ ਨਹੀਂ ਸੀ। ਅਜਿਹਾ ਇਸ ਲਈ ਹੋਇਆ ਕਿਉਂਕਿ ਮੈਂ ਉਨ੍ਹਾਂ ਨੂੰ ਸੁਣਨ ਲਈ ਆਇਆ ਸੀ, ਮੈਂ ਕੋਈ ਹਿੰਸਾ ਨਾਲ ਨਹੀਂ ਆਇ ਆਸੀ ਤੇ ਬਹੁਤ ਸਾਰੇ ਲੋਕ ਇਹ ਵੇਖ ਰਹੇ ਸਨ।
ਰਾਹੁਲ ਗਾਂਧੀ ਨੇ ਕਿਹਾ ਕਿ ਮੀਡੀਆ ਤੇ ਨਿਆਂਪਾਲਿਕਾ ‘ਤੇ ਕਬਜ਼ਾ ਹੋ ਗਿਆ ਹੈ। ਦਲਿਤ ਤੇ ਘੱਟਗਿਣਤੀਆਂ ‘ਤੇ, ਆਦਿਤਵਾਸੀਆਂ ‘ਤੇ ਹਮਲੇ ਹੋ ਰਹੇ ਨੇ। ਕੋਈ ਵੀ ਅਲੋਚਨਾ ਕਰਦਾ ਹੈ ਤਾਂ ਉਸ ਨੂੰ ਧਮਕਾਇਆ ਜਾਂਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਮੈਂ ਕਸ਼ਮੀਰ ਜਾ ਰਿਹਾ ਸੀ ਤਾਂ ਮੇਰੇ ਕੋਲ ਸਕਿਓਰਿਟੀ ਦੇ ਲੋਕ ਆਏ। ਉਨ੍ਹਾਂ ਕਿਹਾ ਕਿ ਅਸੀਂ ਤੁਹਾਡੇ ਨਾਲ ਗੱਲ ਕਰਨੀ ਹੈ। ਉਨ੍ਹਾਂ ਦੱਸਿਆ ਕਿ ਮੈਂ ਕਸ਼ਮੀਰ ਵਿੱਚ ਯਾਤਰਾ ਨਹੀਂ ਕਰ ਸਕਦਾ। ਇਹ ਬੁਰਾ ਵਿਚਾਰ ਹੈ। ਮੇਰੇ ‘ਤੇ ਗ੍ਰੇਨੇਡ ਸੁੱਟੇ ਜਾ ਸਕਦੇ ਹਨ ਪਰ ਮੈਨੂੰ ਉਨ੍ਹਾਂ ਨੂੰ ਕਿਹਾ ਕਿ ਮੈਂ ਆਪਣੀ ਪਾਰਟੀ ਦੇ ਲੋਕਾਂ ਨਾਲ ਗੱਲ ਕਰ ਲੈਣ ਦਿਓ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਯਾਤਰਾ ਕਰਾਂਗਾ।
ਵੀਡੀਓ ਲਈ ਕਲਿੱਕ ਕਰੋ -: