ਰਾਹੁਲ ਗਾਂਧੀ ਨੇ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਕਾਂਗਰਸ ਦੀ ਹੱਲਾਬੋਲ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਨ੍ਹਾਂ ਭਾਜਪਾ ਅਤੇ ਕੇਂਦਰ ਸਰਕਾਰ ‘ਤੇ ਤਿੱਖਾ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਦੁੱਧ, ਆਟਾ, ਗੈਸ ਸਿਲੰਡਰ, ਸਰ੍ਹੋਂ ਦਾ ਤੇਲ ਅਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਈ ਗੁਣਾ ਵੱਧ ਗਈਆਂ ਹਨ। ਇਸ ਦੌਰਾਨ ਉਨ੍ਹਾਂ ਦੀ ਜ਼ੁਬਾਨ ਇਸ ਤਰ੍ਹਾਂ ਫਿਸਲ ਗਈ ਕਿ ਉਹ ਜ਼ਬਰਦਸਤ ਟ੍ਰੋਲ ਹੋ ਗਏ। ਇਸ ਦਾ ਵੀਡੀਓ ਵੀ ਵਾਇਰਲ ਹੋ ਗਿਆ ਹੈ।
ਦਰਅਸਲ, ਰਾਹੁਲ ਗਾਂਧੀ ਕੁਝ ਸਾਲ ਪੁਰਾਣੇ ਆਟੇ ਦੀ ਕੀਮਤ ਅਤੇ ਅੱਜ ਦੀ ਕੀਮਤ ਦੀ ਤੁਲਨਾ ਕਰ ਰਹੇ ਸਨ। ਇਸ ਦੇ ਨਾਲ ਹੀ ਉਹ ਕਿਲੋ ਦੀ ਬਜਾਏ ਲਿਟਰ ਬੋਲ ਗਏ। ਉਨ੍ਹਾਂ ਕਿਹਾ ਕਿ ਪਹਿਲਾਂ ਆਟਾ 22 ਰੁਪਏ ਲੀਟਰ ਮਿਲਦਾ ਸੀ ਤੇ ਅੱਜ 40 ਰੁਪਏ ਲੀਟਰ ਵਿਕ ਰਿਹਾ ਹੈ। ਬਸ ਫਿਰ ਕੀ ਸੀ ਇਹ ਵੀਡੀਓ ਵਾਇਰਲ ਹੋ ਗਿਆ ਅਤੇ ਸੋਸ਼ਲ ਮੀਡੀਆ ‘ਤੇ ਉਹ ਖੂਬ ਟ੍ਰੋਲ ਹੋ ਗਿਆ।
ਕਈ ਯੂਜ਼ਰਸ ਨੇ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ। ਇੱਥੋਂ ਤੱਕ ਕਿ ਭਾਜਪਾ ਦੇ ਕੁਝ ਨੇਤਾਵਾਂ ਨੇ ਇਹ ਪੋਸਟ ਕਰਕੇ ਰਾਹੁਲ ਗਾਂਧੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਸੋਸ਼ਲ ਮੀਡੀਆ ‘ਤੇ ਕਈ ਯੂਜ਼ਰਸ ਵੀ ਇਸ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਅਸਲ ‘ਚ ਮਾਮਲਾ ਇਹ ਸੀ ਕਿ ਭਾਸ਼ਣ ਦੌਰਾਨ ਰਾਹੁਲ ਗਾਂਧੀ ਦੀ ਜ਼ੁਬਾਨ ਫਿਸਲ ਗਈ। ਇਸ ਕਾਰਨ ਉਹ ਕਿਲੋ ਦੀ ਥਾਂ ਲੀਟਰ ਬੋਲ ਗਏ। ਬਾਅਦ ‘ਚ ਇਸ ਦੀ ਪੂਰੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਉਸ ਨੇ ਆਪਣੀ ਗਲਤੀ ਨੂੰ ਸੁਧਾਰਿਆ ਹੈ। ਹਾਲਾਂਕਿ ਰਾਹੁਲ ਗਾਂਧੀ ਦੀ ਵੀਡੀਓ ਦਾ ਸੋਸ਼ਲ ਮੀਡੀਆ ‘ਤੇ ਸਿਰਫ ਇਕ ਹਿੱਸਾ ਵਾਇਰਲ ਕਰ ਕੇ ਚੁਟਕੀ ਲਈ ਜਾ ਰਹੀ ਹੈ।
ਇਹ ਵੀ ਪੜ੍ਹੋ : ਖੰਨਾ : ਫਿਲਮੀ ਸਟਾਈਲ ‘ਚ ਕਿਸਾਨ ਤੋਂ ਲੁੱਟੇ 25 ਲੱਖ, ਇਨਕਮ ਟੈਕਸ ਅਧਿਕਾਰੀ ਬਣ ਕੇ ਆਏ ਲੁਟੇਰੇ
ਇੱਕ ਯੂਜ਼ਰ ਨੇ ਤਾਂ ਰਾਹੁਲ ਗਾਂਧੀ ਨੂੰ ਮਸ਼ਹੂਰ ਕਾਮੇਡੀ ਕਲਾਕਾਰ ਲਿਖਿਆ ਤੇ ਕਿਹਾ ਕਿ ਜਿਸ ਨੂੰ ਆਟਾ ਚਾਹੀਦੈ ਉਹ 40 ਰੁਪਏ ਲਿਆਓ ਅਤੇ ਲੀਟਰ ਦੇ ਹਿਸਾਬ ਨਾਲ ਬੋਤਲ ਵਿੱਚ ਲੈ ਜਾਓ।
ਦੱਸ ਦੇਈਏ ਕਿ ਐਤਵਾਰ ਨੂੰ ਕਾਂਗਰਸ ਨੇ ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਮਹਿੰਗਾਈ ਖਿਲਾਫ ‘ਹੱਲਾਬੋਲ ਰੈਲੀ’ ਕੀਤੀ। ਇਸ ਮੌਕੇ ਕਾਂਗਰਸ ਦੇ ਲਗਭਗ ਸਾਰੇ ਸੀਨੀਅਰ ਆਗੂ ਰਾਮਲੀਲਾ ਮੈਦਾਨ ਪੁੱਜੇ ਹੋਏ ਸਨ। ਇਸ ਰੈਲੀ ਵਿੱਚ ਇੱਕ ਵਾਰ ਫਿਰ ਰਾਹੁਲ ਗਾਂਧੀ ਨੂੰ ਵੱਡੇ ਚਿਹਰੇ ਵਜੋਂ ਪੇਸ਼ ਕੀਤਾ ਗਿਆ। ਇਸ ਦੌਰਾਨ ਰਾਹੁਲ ਗਾਂਧੀ ਨੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ।
ਵੀਡੀਓ ਲਈ ਕਲਿੱਕ ਕਰੋ -: