ਨਵੀਂ ਦਿੱਲੀ : ਰਾਜ ਸਭਾ ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਆਪਣੀ ਹੀ ਪਾਰਟੀ ‘ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਕਿ ਉੱਚ ਸਦਨਪਾਰਕਿੰਗ ਵਾਲੀ ਥਾਂ ਬਣ ਗਿਆ ਹੈ।
ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਤਿਵਾੜੀ ਨੇ ਦਲੀਲ ਦਿੱਤੀ ਕਿ ਰਾਜ ਸਭਾ ਨੇ ਕਈ ਦਹਾਕੇ ਪਹਿਲਾਂ ਸੰਵਿਧਾਨ ਦੁਆਰਾ ਕਲਪਨਾ ਕੀਤੀ ਗਈ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ ਬੰਦ ਕਰ ਦਿੱਤਾ ਸੀ। ਉਨ੍ਹਾਂ ਕਿਹਾ “ਮੇਰੀ ਨਿੱਜੀ ਰਾਏ ਵਿੱਚ, ਰਾਜ ਸਭਾ ਨੇ ਉਹ ਕੰਮ ਕਰਨੇ ਬੰਦ ਕਰ ਦਿੱਤੇ ਹਨ ਜਿਸ ਲਈ ਇਹ ਗਠਿਤ ਕੀਤੀ ਗਈ ਸੀ। ਰਾਜ ਸਭਾ ਹੁਣ ਪਾਰਕਿੰਗ ਵਾਲੀਥਾਂ ਬਣ ਗਈ ਹੈ। ਦੇਸ਼ ਨੂੰ ਹੁਣ ਇਸ ਦੀ ਲੋੜ ਹੈ ਜਾਂ ਨਹੀਂ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।”
ਕਾਂਗਰਸ ਪਾਰਟੀ ਨੇ ਐਤਵਾਰ ਨੂੰ ਰਾਜ ਸਭਾ ਚੋਣਾਂ ਲਈ 10 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ, ਜਿਸ ਵਿੱਚ ਕਈ ਪ੍ਰਮੁੱਖ ਨੇਤਾਵਾਂ ਦੇ ਨਾਂ ਗਾਇਬ ਹਨ। ਅਜਿਹੇ ‘ਚ ਪਾਰਟੀ ‘ਚ ਨਾਰਾਜ਼ ਲੀਡਰਾਂ ਆਵਾਜ਼ਾਂ ਉੱਠ ਰਹੀਆਂ ਹਨ। ਰਾਜਸਥਾਨ ਤੋਂ ਰਣਦੀਪ ਸਿੰਘ ਸੁਰਜੇਵਾਲਾ, ਮੁਕੁਲ ਵਾਸਨਿਕ ਅਤੇ ਪ੍ਰਮੋਦ ਤਿਵਾੜੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਇਹ ਤਿੰਨੋਂ ਉਮੀਦਵਾਰ ਰਾਜਸਥਾਨ ਤੋਂ ਨਹੀਂ ਹਨ। ਰਾਜਸਥਾਨ ਦੇ ਸਿਰੋਹੀ ਤੋਂ ਕਾਂਗਰਸ ਦੇ ਵਿਧਾਇਕ ਸੰਯਮ ਲੋਢਾ ਨੇ ਸਵਾਲ ਉਠਾਉਂਦੇ ਹੋਏ ਕਿਹਾ ਹੈ ਕਿ ਪਾਰਟੀ ਨੂੰ ਦੱਸਣਾ ਹੋਵੇਗਾ ਕਿ ਰਾਜਸਥਾਨ ਤੋਂ ਕਿਸੇ ਨੂੰ ਉਮੀਦਵਾਰ ਕਿਉਂ ਨਹੀਂ ਬਣਾਇਆ ਗਿਆ।
ਉਨ੍ਹਾਂ ਟਵੀਟ ਕੀਤਾ ਅਤੇ ਲਿਖਿਆ ਕਿ “ਕਾਂਗਰਸ ਪਾਰਟੀ ਦੱਸੇ ਕਿ ਰਾਜਸਥਾਨ ਦੇ ਕਿਸੇ ਵੀ ਕਾਂਗਰਸੀ ਆਗੂ/ਵਰਕਰ ਨੂੰ ਰਾਜ ਸਭਾ ਚੋਣਾਂ ਲਈ ਉਮੀਦਵਾਰ ਨਾ ਬਣਾਉਣ ਦਾ ਕੀ ਕਾਰਨ ਹੈ?”
ਰਾਜਸਥਾਨ ਦੇ ਰਹਿਣ ਵਾਲੇ ਪਵਨ ਖੇੜਾ ਕਾਂਗਰਸ ‘ਚ ਰਾਜ ਸਭਾ ਦੇ ਦਾਅਵੇਦਾਰ ਸਨ। ਪਰ ਉਨ੍ਹਾਂ ਦਾ ਨਾਂ ਵੀ ਲਿਸਟ ਵਿੱਚ ਸ਼ਾਮਲ ਨਹੀਂ ਹੈ। ਸੂਚੀ ਜਾਰੀ ਹੋਣ ਤੋਂ ਬਾਅਦ ਉਨ੍ਹਾਂ ਨੇ ਟਵੀਟ ਕੀਤਾ, ‘ਸ਼ਾਇਦ ਮੇਰੀ ਤਪੱਸਿਆ ‘ਚ ਕੁਝ ਕਮੀ ਰਹਿ ਗਈ ਹੈ।
ਇਸ ਦੌਰਾਨ ਰਾਜਸਥਾਨ ਭਾਜਪਾ ਦੇ ਪ੍ਰਧਾਨ ਸਤੀਸ਼ ਪੂਨੀਆ ਨੇ ਵੀ ਕਾਂਗਰਸ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ, “ਰਾਜਸਥਾਨ ‘ਚ ਕਾਂਗਰਸ ਦਾ ਚਿੰਤਨ ਸ਼ਿਵਿਰ ਹੋਇਆ। ਹੁਣ ਇਸ ਚਿੰਤਨ ਦੀ ਇੱਕ ਹੋਰ ਪ੍ਰਾਪਤੀ ਦੇਖੋ। ਲੋਕਲ ਉਮੀਦਵਾਰਾਂ ਦਾ ਕੋਟਾ ਦੇਖੋ… ‘ਲੋਕਲ’ ਤੋਂ ਬਿਨਾਂ ‘ਵੋਕਲ’ ਕੌਣ ਹੋਵੇਗਾ..?”
ਕਾਂਗਰਸ ਪਾਰਟੀ ਨੇ ਐਤਵਾਰ ਨੂੰ ਆਉਣ ਵਾਲੀਆਂ ਰਾਜ ਸਭਾ ਚੋਣਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ, ਪਾਰਟੀ ਨੇ 10 ਜੂਨ ਨੂੰ ਹੋਣ ਵਾਲੀਆਂ ਚੋਣਾਂ ਲਈ ਸੱਤ ਰਾਜਾਂ ਦੇ 10 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ। ਪੀ. ਚਿਦੰਬਰਮ ਨੂੰ ਤਾਮਿਲਨਾਡੂ, ਜੈਰਾਮ ਰਮੇਸ਼ ਕਰਨਾਟਕ ਤੋਂ, ਅਜੈ ਮਾਕਨ ਹਰਿਆਣਾ ਤੋਂ ਅਤੇ ਰਣਦੀਪ ਸੁਰਜੇਵਾਲਾ ਨੂੰ ਰਾਜਸਥਾਨ ਤੋਂ ਮੈਦਾਨ ਵਿਚ ਉਤਾਰਿਆ ਗਿਆ ਹੈ। ਪਾਰਟੀ ਨੇ ਰਾਜਸਥਾਨ ਤੋਂ ਮੁਕੁਲ ਵਾਸਨਿਕ ਅਤੇ ਪ੍ਰਮੋਦ ਤਿਵਾਰੀ, ਮੱਧ ਪ੍ਰਦੇਸ਼ ਤੋਂ ਵਿਵੇਕ ਟਾਂਖਾ, ਛੱਤੀਸਗੜ੍ਹ ਤੋਂ ਰਾਜੀਵ ਸ਼ੁਕਲਾ ਤੇ ਰਣਜੀਤ ਰੰਜਨ ਅਤੇ ਮਹਾਰਾਸ਼ਟਰ ਤੋਂ ਇਮਰਾਨ ਪ੍ਰਤਾਪਗੜ੍ਹੀ ਨੂੰ ਮੈਦਾਨ ਵਿੱਚ ਉਤਾਰਿਆ ਹੈ।
ਵੀਡੀਓ ਲਈ ਕਲਿੱਕ ਕਰੋ -: