ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਸੋਮਵਾਰ ਨੂੰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ। ਰਾਕੇਸ਼ ਟਿਕੈਤ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਨੂੰ ਮਿਲਣ ਪਹੁੰਚੇ। ਉਨ੍ਹਾਂ ਨਾਲ ਕਈ ਹੋਰ ਕਿਸਾਨ ਆਗੂ ਵੀ ਸਨ। ਇਨ੍ਹਾਂ ‘ਚ ਯੋਗੇਂਦਰ ਯਾਦਵ ਵੀ ਸ਼ਾਮਲ ਸਨ, ਜੋ ਇਸ ਤੋਂ ਪਹਿਲਾਂ ਵੀ ਕਈ ਵਾਰ ਭਾਰਤ ਜੋੜੋ ਯਾਤਰਾ ‘ਚ ਰਾਹੁਲ ਗਾਂਧੀ ਨਾਲ ਨਜ਼ਰ ਆਏ ਸਨ। ਹਾਲਾਂਕਿ ਯੂਪੀ ਤੋਂ ਜਦੋਂ ਭਾਰਤ ਜੋੜੋ ਯਾਤਰਾ ਲੰਘ ਰਹੀ ਸੀ ਤਾਂ ਟਿਕੈਤ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ ਸੀ।
ਕਾਂਗਰਸ ਨੇ ਰਾਹੁਲ ਨਾਲ ਰਾਕੇਸ਼ ਟਿਕੈਤ ਦੀ ਮੁਲਾਕਾਤ ਦੀਆਂ ਤਸਵੀਰਾਂ ਟਵਿੱਟਰ ‘ਤੇ ਸ਼ੇਅਰ ਕੀਤੀਆਂ ਹਨ। ਕਾਂਗਰਸ ਪਾਰਟੀ ਦੇ ਹੈਂਡਲ ਤੋਂ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਗਿਆ, ‘ਅੱਜ ਰਾਹੁਲ ਗਾਂਧੀ ਜੀ ਨੇ ਹਰਿਆਣਾ ‘ਚ ਕਿਸਾਨ ਨੇਤਾ ਰਾਕੇਸ਼ ਟਿਕੈਤ ਜੀ ਦੀ ਮੌਜੂਦਗੀ ‘ਚ ਅੰਨਦਾਤਿਆਂ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ‘ਤੇ ਗੱਲਬਾਤ ਕੀਤੀ।’
ਇਸ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਪਿਛਲੇ ਹਫ਼ਤੇ ਹੀ ਕਿਹਾ ਸੀ ਕਿ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪੱਧਰ ਤੋਂ ਉਪਰਲੇ ਆਗੂ ਭਾਰਤ ਜੋੜੋ ਯਾਤਰਾ ਵਿੱਚ ਹਿੱਸਾ ਨਹੀਂ ਲੈਣਗੇ। ਰਾਕੇਸ਼ ਟਿਕੈਤ ਨੇ ਯਾਤਰਾ ਦੇ ਯੂਪੀ ਪਹੁੰਚਣ ਤੋਂ ਪਹਿਲਾਂ ਕਿਹਾ ਸੀ ਕਿ ਉਹ ਇਸ ਵਿੱਚ ਹਿੱਸਾ ਨਹੀਂ ਲੈਣਗੇ। ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਇਸ ਯਾਤਰਾ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਵਰਕਰ ਹਿੱਸਾ ਲੈ ਸਕਦੇ ਹਨ, ਪਰ ਜ਼ਿਲ੍ਹਾ ਪ੍ਰਧਾਨ ਤੋਂ ਉਪਰਲੇ ਆਗੂ ਇਸ ਵਿੱਚ ਸ਼ਮੂਲੀਅਤ ਕਰਨਗੇ।
ਅਜਿਹੇ ‘ਚ ਰਾਕੇਸ਼ ਟਿਕੈਤ ਦੀ ਰਾਹੁਲ ਗਾਂਧੀ ਨਾਲ ਯਾਤਰਾ ਦੇ ਵਿਚਾਲੇ ਮੁਲਾਕਾਤ ਨੂੰ ਯੂ-ਟਰਨ ਦੇ ਰੂਪ ‘ਚ ਦੇਖਿਆ ਜਾ ਰਿਹਾ ਹੈ। ਕੰਨਿਆਕੁਮਾਰੀ ਤੋਂ ਕਸ਼ਮੀਰ ਦੀ ਯਾਤਰਾ ‘ਤੇ ਨਿਕਲੇ ਰਾਹੁਲ ਗਾਂਧੀ ਅੱਜਕਲ੍ਹ ਹਰਿਆਣਾ ਪਹੁੰਚ ਗਏ ਹਨ। 3 ਜਨਵਰੀ ਨੂੰ ਉਨ੍ਹਾਂ ਦੀ ਯਾਤਰਾ ਯੂਪੀ ਵਿ4 ਆਈ ਸੀ। ਇਥੇ ਗਾਜ਼ੀਆਬਾਦ ਤੇ ਸ਼ਾਮਲੀ ਵਿੱਚ ਕੁਝ ਦੂਰ ਚੱਲਣ ਮਗਰੋਂ ਉਹ ਮੁੜ ਤੋ ਹਰਿਆਣਾ ਨਿਕਲ ਗਏ।
ਇਹ ਵੀ ਪੜ੍ਹੋ : ਫਿਰੋਜ਼ਪੁਰ ‘ਚ ਵੱਡੀ ਵਾਰਦਾਤ, ਲੈਫਟੀਨੈਂਟ ਕਰਨਲ ਨੇ ਪਤਨੀ ਨੂੰ ਮਾਰੀ ਗੋਲੀ, ਫਿਰ ਚੁੱਕਿਆ ਖੌਫਨਾਕ ਕਦਮ
ਹਰਿਆਣਾ ਤੋਂ ਬਾਅਦ ਇਹ ਯਾਤਰਾ ਪੰਜਾਬ ਦੇ ਰਸਤੇ ਜੰਮੂ-ਕਸ਼ਮੀਰ ਪਹੁੰਚੇਗੀ। 7 ਸਤੰਬਰ ਤੋਂ ਸ਼ੁਰੂ ਹੋਈ ਇਸ ਯਾਤਰਾ ਤਹਿਤ ਰਾਹੁਲ ਗਾਂਧੀ ਹੁਣ ਤੱਕ 11 ਰਾਜਾਂ ਵਿੱਚ 3000 ਕਿਲੋਮੀਟਰ ਦਾ ਸਫ਼ਰ ਤੈਅ ਕਰ ਚੁੱਕੇ ਹਨ। ਯੂਪੀ ‘ਚ ਯਾਤਰਾ ‘ਤੇ ਪਹੁੰਚਣ ਤੋਂ ਪਹਿਲਾਂ ਰਾਕੇਸ਼ ਟਿਕੈਤ ਨੇ ਕਿਹਾ ਸੀ, ‘ਮੈਂ ਭਾਰਤ ਜੋੜੋ ਯਾਤਰਾ ‘ਤੇ ਨਹੀਂ ਜਾਵਾਂਗਾ। ਪਰ ਅਸੀਂ ਕਿਸੇ ਨੂੰ ਵੀ ਇਸ ਵਿੱਚ ਹਿੱਸਾ ਲੈਣ ਤੋਂ ਨਹੀਂ ਰੋਕ ਰਹੇ ਹਾਂ। ਭਾਕਿਯੂ ਦੇ ਜੋ ਵਰਕਰ ਇਸ ਯਾਤਰਾ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ ਉਹ ਜਾ ਸਕਦੇ ਹਨ। ਪਰ ਜ਼ਿਲ੍ਹਾ ਮੁਖੀ ਦੇ ਅਹੁਦੇ ਤੋਂ ਉੱਪਰ ਦੇ ਲੋਕ ਦੂਰ ਰਹਿਣਗੇ। ਭਾਕਿਯੂ ਨੂੰ ਗੈਰ-ਸਿਆਸੀ ਜਥੇਬੰਦੀ ਦੱਸਦਿਆਂ ਉਨ੍ਹਾਂ ਕਿਹਾ ਸੀ ਕਿ ਸਾਡੀ ਜਥੇਬੰਦੀ ਵਿੱਚ ਕਈ ਵਿਚਾਰਾਂ ਵਾਲੇ ਲੋਕ ਹਨ। ਮੈਂ ਇਸ ਵਿੱਚ ਨਹੀਂ ਜਾ ਰਿਹਾ। ਪਰ ਜੇ ਵਰਕਰ ਜਾਣਾ ਚਾਹੁੰਦੇ ਹਨ, ਤਾਂ ਉਹ ਅਜਿਹਾ ਕਰ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: