ਕਿਸਾਨ ਅੰਦੋਲਨ ਦਾ ਚਿਹਰਾ ਬਣੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੇ ਨਾਮ ਦਾ ਡੰਕਾ ਪੂਰੀ ਦੁਨੀਆ ਵਿੱਚ ਵੱਜ ਰਿਹਾ ਹੈ, ਜਿਸ ਦੀ ਗੂੰਜ ਹੁਣ ਲੰਦਨ ਵਿੱਚ ਵੀ ਸੁਣਾਈ ਦੇ ਰਹੀ ਹੈ। ਦਰਅਸਲ ਟਿਕੈਤ ਦਾ ਨਾਂ 21ਵੀਂ ਸੈਂਚੁਰੀ ਆਈਕਾਨ ਐਵਾਰਡ (ਪੁਰਸਕਾਰ) ਲਈ ਫਾਈਨਲ ਹੋ ਗਿਆ ਹੈ।
ਖੇਤੀ ਕਾਨੂੰਨ ਵਾਪਿਸ ਲਏ ਜਾਣ ਪਿੱਛੋਂ ਲੰਦਨ ਦੀ ਇੱਕ ਕੰਪਨੀ ਨੇ ਲੰਮਾ ਅੰਦੋਲਨ ਚਲਾਉਣ ਤੇ ਅੰਦੋਲਨ ਵਿੱਚ ਜਾਨ ਫੂਕਣ ਕਰਕੇ ਐਵਾਰਡ ਲਈ ਰਾਕੇਸ਼ ਟਿਕੈਤ ਨੂੰ ਨਾਮਜ਼ਦ ਕੀਤਾ ਸੀ। ਲੰਦਨ ਵਿੱਚ 10 ਦਸੰਬਰ ਨੂੰ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ।
ਲੰਦਨ ਦੇ ਸਕਵੇਅਰਡ ਵਾਟਰਮੇਲਨ ਕੰਪਨੀ ਦੁਨੀਆ ਲਈ ਮਿਸਾਲ ਬਣਨ ਵਾਲੀਆਂ ਸ਼ਖਸੀਅਤਾਂ ਨੂੰ ਹਰ ਸਾਲ ਆਈਕਨ ਐਵਾਰਡ ਦਿੰਦੀ ਹੈ। ਕੰਪਨੀ ਵੱਲੋਂ 21ਵੀਂ ਸੇਂਚੁਰੀ ਆਈਕਾਨ ਐਵਾਰਡ ਦੇ ਫਾਈਨਲਿਸਟ ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਟਿਕੈਤ ਦਾ ਨਾਂ ਵੀ ਹੈ। ਕੰਪਨੀ ਨੇ ਐਵਾਰਡ ਲਈ ਨਾਮਜ਼ਦ ਕਰਨ ਲਈ ਪਹਿਲਾਂ ਰਾਕੇਸ਼ ਟਿਕੈਤ ਦੀ ਸਹਿਮਤੀ ਲਈ ਸੀ।
ਦੱਸ ਦੇਈਏ ਕਿ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਸਿਸੌਲੀ ਤੋਂ ਲੈ ਕੇ ਦੁਨੀਆ ਭਰ ਵਿੱਚ ਰਾਕੇਸ਼ ਟਿਕੈਤ ਦੇ ਨਾਂ ਦੀ ਗੂੰਜ ਹੈ। ਟਿਕੈਤ ਗਾਜੀਪੁਰ ਬਾਰਡਰ ਕਿਸਾਨ ਅੰਦੋਲਨ ‘ਚ ਅਡਿਗ ਰਹੇ। ਗਣਤੰਤਰ ਦਿਵਸ ‘ਤੇ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਨਾਲ ਅੰਦੋਲਨ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਸੀ, ਪਰ ਇਸ ਕਿਸਾਨ ਆਗੂ ਦੇ ਹੰਝੂਆਂ ਨੇ ਅੰਦੋਲਨ ਵਿੱਚ ਮੁੜ ਜਾਨ ਫੂਕ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
CM ਚੰਨੀ ਦਾ EXLUSIVE INTERVIEW “ਵਿਰੋਧੀਆਂ ਨੂੰ ਜਵਾਬ, ਕਿਹਾ “ਮੈਂ ਕਿਸੇ ਦੀ COPY ਨੀ ਕਰਦਾ, ਆਪਣੀ ਚਾਲ ਚੱਲਦਾ!”
ਸੰਯੁਕਤ ਕਿਸਾਨ ਮੋਰਚਾ ਵਿੱਚ ਟਿਕੈਤ ਨੂੰ ਖੂਬ ਅਹਿਮੀਅਤ ਦਿੱਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਖੇਤੀ ਕਾਨੂੰਨ ਵਾਪਿਸ ਲਏ ਜਾਣ ਤੋਂ ਬਾਅਦ ਟਿਕੈਤ ਦਾ ਕੱਦ ਹੋਰ ਵਧਿਆ ਹੈ।
ਇਹ ਵੀ ਪੜ੍ਹੋ : ਕਿਸਾਨਾਂ ਦਾ ਘੇਰਾ ਪੈਣ ‘ਤੇ ਕੰਗਣਾ ਨੇ ਮੁਆਫੀ ਮੰਗ ‘ਲਾਇਆ ਕਿਸਾਨ ਏਕਤਾ ਜ਼ਿੰਦਾਬਾਦ ਦਾ ਨਾਅਰਾ’
ਜ਼ਿਕਰਯੋਗ ਹੈ ਕਿ ਵਾਟਰਮੇਲਨ ਕੰਪਨੀ ਵੱਲੋਂ ਇਸ ਐਵਾਰਡ ਦੀ ਸ਼ੁਰੂਆਤ 2017 ਤੋਂ ਕੀਤੀ ਗਈ ਸੀ। ਚਾਰ ਸਾਲਾਂ ਵਿੱਚ ਕੰਪਨੀ ਵੱਲੋਂ ਹੁਣ ਤੱਕ ਸੋਨੂੰ ਨਿਗਮ, ਸ਼ੰਕਰ ਮਹਾਦੇਵਨ, ਫੈਸ਼ਨ ਲਈ ਰਾਘਵੇਂਦਰ ਰਾਠੌਰ ਸਣੇ ਕਈ ਵੱਡੀਆਂ ਭਾਰਤੀ ਸ਼ਖਸੀਅਤਾਂ ਨੂੰ ਇਹ ਐਵਾਰਡ ਦਿੱਤਾ ਚੁੱਕਾ ਹੈ।