ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਅਜੇ ਵੀ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਦੇ ਫਸੇ ਹੋਣ ਦੀ ਖ਼ਬਰ ਹੈ। ਹਾਲ ਹੀ ਵਿੱਚ ਯੂਕਰੇਨ ਤੋਂ ਵਤਨ ਵਾਪਸੀ ਕਰਨ ਵੇਲੇ ਜਹਾਜ਼ ਵਿੱਚ ਮੰਤਰੀ ਵੱਲੋਂ ਪੀ.ਐੱਮ. ਮੋਦੀ ਜ਼ਿੰਦਾਬਾਦ ਦੇ ਨਾਅਰੇ ਲਗਵਾਏ ਜਾਣ ‘ਤੇ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਤਿੱਖਾ ਪ੍ਰਤੀਕਿਰਿਆ ਦਿੱਤੀ।
ਟਿਕੈਤ ਨੇ ਕਿਹਾ ਕਿ ਸਰਕਾਰ ਵਿਦਿਆਰਥੀਆਂ ਨੂੰ ਲਿਆਉਣ ਦੀ ਕੋਈ ਕੋਸ਼ਿਸ਼ ਨਹੀਂ ਕਰ ਰਹੀ ਹੈ। ਜਿਹੜੇ ਵਿਦਿਆਰਥੀ ਖੁਦ ਬਾਰਡਰ ‘ਤੇ ਪਹੁੰਚ ਰਹੇ ਹਨ, ਉਨ੍ਹਾਂ ਤੋਂ ਏਅਰਪੋਰਟ ‘ਤੇ ਨਾਅਰੇ ਲਗਵਾਉਂਦੇ ਹਨ। ਉਨ੍ਹਾਂ ਨਾਲ ਫੋਟੋ ਖਿਚਵਾਉਂਦੇ ਹਨ।”
ਰਾਕੇਸ਼ ਟਿਕੈਤ ਨੇ ਕਿਹਾ ਕਿ ਮੋਦੀ ਕੋਈ ਦੇਸ਼ ਦੇ ਭਗਵਾਨ ਹਨ ਜੋ ਉਨ੍ਹਾਂ ਲਈ ਨਾਅਰੇ ਲਗਵਾਏ ਜਾ ਰਹੇ ਹਨ। ਬੀਜੇਪੀ ਵਾਲੇ ਹੁਣ ਯੂਕਰੇਨ ਵਿੱਚ ਵੀ ਵੋਟ ਭਾਲ ਰਹੇ ਹਨ।’
ਯੂਕਰੇਨ ਵਿੱਚ ਫਸੇ ਵਿਦਿਆਰਥੀ ਜਦੋਂ ਭਾਰਤ ਪਹੁੰਚੇ ਤਾਂ ਕੇਂਦਰੀ ਰਾਜ ਮੰਤਰੀ ਅਜੇ ਭੱਟ ਨੇ ਵਤਨ ਵਾਪਸੀ ਕਰਨ ਵਾਲੇ ਵਿਦਿਆਰਥੀਆਂ ਸਾਹਮਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੂਬ ਤਾਰੀਫ ਕੀਤੀ। ਮੰਤਰੀ ਨੇ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ‘ਤੇ ‘ਮੋਦੀ ਜ਼ਿੰਦਾਬਾਦ’ ਦੇ ਨਾਅਰੇ ਵੀ ਲਗਵਾਏ।
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਇਸ ਦੌਰਾਨ ਟਿਕੈਤ ਨੇ ਹਿਜਾਬ ਵਿਵਾਦ ‘ਤੇ ਬੋਲਦਿਆਂ ਕਿਹਾ ਕਿ ਜੋ ਵੀ ਹਿਜਾਬ ਦੀ ਗੱਲ ਕਰੇ, ਉਸ ਨਾਲ ਹਿਸਾਬ-ਕਿਤਾਬ ਦੀ ਗੱਲ ਕਰੋ। ਹਿਜਾਬ ਦਾ ਕਾਟ, ਹਿਸਾਬ-ਕਿਤਾਬ ਹੈ।” ਰਾਕੇਸ਼ ਟਿਕੈਤ ਨੇ ਕਿਹਾ ਕਿ ਤੇਲੰਗਾਨਾ ਦੇ ਮੁੱਖ ਮੰਤਰੀ ਦੀ ਸਾਡੇ ਨਾਲ ਮੁਲਾਕਾਤ ਹੋਈ ਹੈ। ਉਥੇ ਹੀ ਸਰਕਾਰ ਕਿਸਾਨਾਂ ਨੂੰ ਦਸ ਹਜ਼ਾਰ ਰੁਪਏ ਪ੍ਰਤੀ ਏਕੜ ਤੱਕ ਦਿੰਦੀ ਹੈ ਤੇ ਇਹ 6 ਹਜ਼ਾਰ ਦੇ ਕੇ ਗਾਂਦੇ ਰਹਿੰਦੇ ਹਨ।