ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਅਤੇ ਉਸ ਦੀ ਮੁੱਖ ਚੇਲੀ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਬਲੈਕ ਪਸੰਦ ਹੈ। ਦੋਵਾਂ ਨੇ ਇੰਸਟਾਗ੍ਰਾਮ ‘ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ ‘ਚ ਰਾਮ ਰਹੀਮ ਨੇ ਸਿਰ ‘ਤੇ ਕਾਲੀ ਕੈਪ ਦੇ ਨਾਲ ਪੀਲੇ-ਕਾਲੇ ਰੰਗ ਦਾ ਟਰੈਕ ਸੂਟ ਪਾਇਆ ਹੈ, ਜਦਕਿ ਹਨੀਪ੍ਰੀਤ ਨੇ ਕਾਲੇ ਰੰਗ ਦੀ ਡਰੈੱਸ ਪਾ ਕੇ ਫੋਟੋਸ਼ੂਟ ਕਰਵਾਇਆ ਹੈ।
ਹਨੀਪ੍ਰੀਤ ਨੇ ਇੰਸਟਾਗ੍ਰਾਮ ‘ਤੇ ਇਕ ਪੋਸਟ ਪਾ ਕੇ ਲਿਖਿਆ ਕਿ ਮੈਂ ਕਾਲੇ ਰੰਗ ਲਈ ਕ੍ਰੇ਼ਜ਼ੀ ਹਾਂ। ਸੁੰਦਰਤਾ ਅੰਦਰੋਂ ਚਮਕਦੀ ਹੈ ਅਤੇ ਇੱਕ ਖੁਸ਼ ਦਿਲ ਹਰ ਤਸਵੀਰ ਨੂੰ ਰੋਸ਼ਨ ਕਰਦਾ ਹੈ।
ਹਨੀਪ੍ਰੀਤ ਨੇ ਡੇਰਾ ਮੁਖੀ ਦੀ ਕਹਾਣੀ ਇੰਸਟਾਗ੍ਰਾਮ ‘ਤੇ ਵੀ ਪਾਈ ਹੈ। ਇਸ ‘ਚ ਹਨੀਪ੍ਰੀਤ ਨੇ ਰਾਮ ਰਹੀਮ ਨੂੰ ਦੁਨੀਆ ਦਾ ਸਭ ਤੋਂ ਪਿਆਰਾ ਪਿਤਾ ਦੱਸਿਆ ਹੈ। ਇਸ ਦੇ ਨਾਲ ਹੀ ਹਨੀਪ੍ਰੀਤ ਨੇ ਆਪਣੇ ਕੁੱਤੇ ਨਾਲ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ।
ਦੱਸ ਦੇਈਏ ਕਿ ਡੇਰਾ ਸੱਚਾ ਸੌਦਾ ਸਿਰਸਾ ਦਾ ਮੁਖੀ ਰਾਮ ਰਹੀਮ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ 2 ਕਤਲ ਕੇਸਾਂ ਵਿੱਚ 20-20 ਸਾਲ ਦੀ ਸਜ਼ਾ ਕੱਟ ਚੁੱਕਾ ਹੈ। ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕੈਦ ਕੱਟ ਰਿਹਾ ਹੈ।
ਇਨ੍ਹੀਂ ਦਿਨੀਂ ਉਹ 40 ਦਿਨਾਂ ਲਈ ਪੈਰੋਲ ‘ਤੇ ਬਾਹਰ ਆਇਆ ਹੈ, ਜਿਸ ਦੌਰਾਨ ਉਹ ਉੱਤਰ ਪ੍ਰਦੇਸ਼ ਦੇ ਬਾਗਪਤ ‘ਚ ਬਰਨਾਵਾ ਡੇਰੇ ‘ਚ ਠਹਿਰੇ ਹੋਏ ਹਨ। ਇਸ ਦੌਰਾਨ ਉਹ ਲਗਾਤਾਰ ਪ੍ਰੇਮੀਆਂ ਨਾਲ ਸਤਿਸੰਗ ਕਰ ਰਹੇ ਹਨ। ਸਾਲ 2022 ‘ਚ ਵੀ ਰਾਮ ਰਹੀਮ 91 ਦਿਨ ਪੈਰੋਲ ‘ਤੇ ਰਿਹਾ। ਹੁਣ ਫਿਰ ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ।
ਰਾਮ ਰਹੀਮ ਦੀ ਪੈਰੋਲ ਖਤਮ ਹੋਣ ‘ਚ ਹੁਣ 4 ਦਿਨ ਬਾਕੀ ਹਨ। ਰਾਮ ਰਹੀਮ 21 ਜਨਵਰੀ ਨੂੰ ਜੇਲ੍ਹ ਤੋਂ ਬਾਹਰ ਆਇਆ ਸੀ। ਉਸ ਦੀ ਪੈਰੋਲ 1 ਮਾਰਚ ਨੂੰ ਖਤਮ ਹੋ ਰਹੀ ਹੈ। ਇਸ ਦੌਰਾਨ ਰਾਮ ਰਹੀਮ ਬਰਨਾਵਾ ਆਸ਼ਰਮ ‘ਚ ਰਹਿ ਰਿਹਾ ਹੈ।
ਇਹ ਵੀ ਪੜ੍ਹੋ : ਹੁਣ ਜਾਪਾਨ ਦੇ Hokkaido ‘ਚ ਕੰਬੀ ਧਰਤੀ, ਮਹਿਸੂਸ ਹੋਏ ਝਟਕੇ, ਮਾਹਰਾਂ ਨੇ ਕੀਤਾ ਅਲਰਟ!
ਉੱਥੇ ਰਾਮ ਰਹੀਮ ਦੀ ਮੁੱਖ ਚੇਲੀ ਹਨੀਪ੍ਰੀਤ ਵੀ ਉਸ ਦੇ ਨਾਲ ਹੈ। ਇਸ ਤੋਂ ਪਹਿਲਾਂ ਹਨੀਪ੍ਰੀਤ ਨੇ ਰਾਮ ਰਹੀਮ ਨਾਲ ਮਿਲ ਕੇ 10 ਲੱਖ ਇੰਸਟਾ ਫਾਲੋਅਰਜ਼ ਹੋਣ ‘ਤੇ ਉਨ੍ਹਾਂ ਦਾ ਧੰਨਵਾਦ ਕੀਤਾ ਸੀ ਅਤੇ ਦੋਵਾਂ ਨੇ ਇਕੱਠੇ ਕੇਕ ਵੀ ਕੱਟਿਆ ਸੀ। ਉਦੋਂ ਹਨੀਪ੍ਰੀਤ ਨੇ ਕਿਹਾ ਸੀ ਕਿ ਤੁਹਾਡੀ ਬੇਟੀ ਹੋਣ ‘ਤੇ ਮਾਣ ਹੈ।
ਵੀਡੀਓ ਲਈ ਕਲਿੱਕ ਕਰੋ -: