ਹਰਿਆਣਾ ਦੇ ਰੋਹਤਕ ਜ਼ਿਲ੍ਹੇ ਦੀ ਸੁਨਾਰੀਆ ਜੇਲ੍ਹ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੇ ਮਨੁੱਖੀ ਅਧਿਕਾਰ ਕਮਿਸ਼ਨ ਅੱਗੇ ਆਪਣੀ ਗੁਹਾਰ ਲਾਈ ਹੈ। ਪਟੀਸ਼ਨ ਵਿੱਚ ਰਾਮ ਰਹੀਮ ਨੇ ਕਿਹਾ ਹੈ ਕਿ ਉਹ ਚਿੱਟੀ ਦਾੜ੍ਹੀ ਤੋਂ ਪ੍ਰੇਸ਼ਾਨ ਹੈ। ਦਾੜ੍ਹੀ ਨੂੰ ਕਲਰ ਕਰਵਾਉਣ ਦੀ ਇਜਾਜ਼ਤ ਦਿੱਤੀ ਜਾਵੇ।
ਉਹ ਇਸ ਬਾਰੇ ਜੇਲ੍ਹ ਪ੍ਰਸ਼ਾਸਨ ਨੂੰ ਕਈ ਵਾਰ ਬੇਨਤੀ ਕਰ ਚੁੱਕੇ ਹਨ, ਪਰ ਜੇਲ੍ਹ ਪ੍ਰਸ਼ਾਸ਼ਨ ਉਸਨੂੰ ਇਸ ਲਈ ਮਨਜ਼ੂਰੀ ਨਹੀਂ ਦੇ ਰਿਹਾ। ਉਹ ਲੰਮੇ ਸਮੇਂ ਤੋਂ ਜੇਲ ਪ੍ਰਸ਼ਾਸਨ ਦੀ ਮਨਜ਼ੂਰੀ ਦੀ ਉਡੀਕ ਕਰ ਰਹੇ ਸਨ। ਪਰ ਅਜੇ ਤੱਕ ਮਨਜ਼ੂਰੀ ਨਹੀਂ ਮਿਲੀ।
ਦਰਅਸਲ ਹਰਿਆਣਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਜਸਟਿਸ ਮਿੱਤਲ ਨੇ ਹਾਲ ਹੀ ਵਿੱਚ ਸੁਨਾਰੀਆ ਜੇਲ੍ਹ ਦਾ ਨਿਰੀਖਣ ਕੀਤਾ ਸੀ। ਜਿਸ ਦੌਰਾਨ ਗੁਰਮੀਤ ਨੇ ਦਾੜ੍ਹੀ ਕਲਰ ਕਰਵਾਉਣ ਦੀ ਮੰਗ ਉਠਾਈ। ਪਰ ਅਜੇ ਤੱਕ ਇਸ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਰਾਮ ਰਹੀਮ ਦੀ ਇਹ ਬੇਨਤੀ ਇਸ ਸਮੇਂ ਦੇਸ਼ ਅਤੇ ਰਾਜ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਦੱਸਣਯੋਗ ਹੈ ਕਿ ਗੁਰਮੀਤ ਸਿੰਘ ਨੂੰ ਸਾਧਵੀ ਯੌਨ ਸ਼ੋਸ਼ਣ ਮਾਮਲੇ ਵਿੱਚ 27 ਅਗਸਤ 2017 ਨੂੰ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ 20 ਸਾਲ ਕੈਦ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਉਸ ਨੂੰ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਅਦਾਲਤ ਨੇ ਉਸ ਨੂੰ ਦੋਸ਼ੀ ਕਰਾਰ ਦਿੰਦਿਆਂ 25 ਅਗਸਤ 2017 ਨੂੰ ਸੁਨਾਰੀਆ ਜੇਲ੍ਹ ਭੇਜ ਦਿੱਤਾ। ਇਸੇ ਦਿਨ ਤੋਂ ਜੇਲ੍ਹ ਵਿੱਚ ਆਪਣੀ ਸਜ਼ਾ ਕੱਟ ਰਿਹਾ ਹੈ।
ਇਹ ਵੀ ਪੜ੍ਹੋ : ਕੈਪਟਨ ਨੇ ਖਿਡਾਰੀਆਂ ਲਈ ‘ਸ਼ੈਫ’ ਬਣ ਕੇ ਵਧਾਇਆ ਪਲੇਅਰਸ ਦਾ ਮਾਣ- ਹਾਕੀ ਕਪਤਾਨ ਮਨਪ੍ਰੀਤ ਸਿੰਘ ਨੇ ਕੀਤਾ ਧੰਨਵਾਦ
ਉਹ ਮੈਡੀਕਲ ਜਾਂਚ ਅਤੇ ਐਮਰਜੈਂਸੀ ਪੈਰੋਲ ‘ਤੇ ਤਿੰਨ ਤੋਂ ਚਾਰ ਵਾਰ ਜੇਲ੍ਹ ਤੋਂ ਬਾਹਰ ਵੀ ਆਇਆ ਹੈ। ਪਰ ਅੱਜ ਤੱਕ ਉਸ ਨੂੰ ਪੈਰੋਲ ਨਹੀਂ ਮਿਲੀ ਹੈ। ਰਾਮ ਰਹੀਮ ਨੇ ਕਈ ਵਾਰ ਆਪਣੀ ਬਿਮਾਰ ਮਾਂ ਦਾ ਹਵਾਲਾ ਦਿੰਦੇ ਹੋਏ ਪੈਰੋਲ ਲਈ ਅਰਜ਼ੀ ਦਿੱਤੀ ਹੈ। ਹਰ ਵਾਰ ਉਸ ਦੀ ਅਰਜ਼ੀ ਰੱਦ ਹੋ ਜਾਂਦੀ ਹੈ। 15 ਅਗਸਤ ਨੂੰ ਗੁਰਮੀਤ ਰਾਮ ਰਹੀਮ ਨੂੰ ਉਸਦੇ ਜਨਮਦਿਨ ‘ਤੇ ਗ੍ਰੀਟਿੰਗ ਕਾਰਡਸ ਅਤੇ ਰੱਖੜੀ ਦੇ ਤਿਉਹਾਰ ‘ਤੇ ਪੈਰੋਕਾਰਾਂ ਵੱਲੋਂ ਹਜ਼ਾਰਾਂ ਰੱਖੜੀਆਂ ਵੀ ਭੇਜੀਆਂ ਗਈਆਂ।
ਗੁਰਮੀਤ ਰਾਮ ਰਹੀਮ ਦਾ ਵਜ਼ਨ ਵੀ ਘੱਟ ਗਿਆ ਹੈ, ਇਸ ਲਈ ਉਹ ਆਪਣੇ ਪੈਰੋਕਾਰਾਂ ਨੂੰ ਚਿੱਠੀਆਂ ਲਿਖਦਾ ਰਹਿੰਦਾ ਹੈ। ਹਰ ਚਿੱਠੀ ਵਿੱਚ ਲਿਖਿਆ ਹੁੰਦਾ ਹੈ ਕਿ ਵਾਹਿਗੁਰੂ ਚਾਹੇਗਾ ਤਾਂ ਮੈਂ ਜਲਦੀ ਹੀ ਤੁਹਾਡੇ ਵਿੱਚ ਹੋਵਾਂਗਾ। ਪਰ ਉਸਦੀ ਇੱਛਾ ਅਜੇ ਤੱਕ ਪੂਰੀ ਨਹੀਂ ਹੋਈ ਹੈ।