40 ਦਿਨਾਂ ਦੀ ਪੈਰੋਲ ‘ਤੇ ਆਏ ਡੇਰਾ ਮੁਖੀ ਰਾਮ ਰਹੀਮ ਸੰਗਰੂਰ ਜ਼ਿਲ੍ਹੇ ਦੀ ਸੁਨਾਮ ਬਲਾਕ ਦੀ ਸੰਗਤ ਦੇ ਰੂ-ਬ-ਰੂ ਹੋਏ। ਡੇਰਾ ਪ੍ਰੇਮੀਆਂ ਨੇ ਰਾਮ ਰਹੀਮ ਦੇ ਸਾਹਮਣੇ ਸੁਨਾਮ ਨਾਮ ਚਰਚਾ ਘਰ ਨੂੰ ਡੇਰੇ ਵਿਚ ਬਦਲਣ ਦੀ ਇੱਛਾ ਪ੍ਰਗਟ ਕੀਤੀ। ਇਸ ‘ਤੇ ਰਾਮ ਰਹੀਮ ਨੇ ਹਾਮੀ ਭਰੀ ਤੇ ਐਡਮਿਨ ਬਲਾਕ ਦੇ ਜ਼ਿੰਮੇਵਾਰਾਂ ਨੂੰ ਹੁਕਮ ਜਾਰੀ ਕੀਤੇ। ਰਾਮ ਰਹੀਮ ਨੇ ਪ੍ਰੇਮੀਆਂ ਤੋਂ ਪੁੱਛਿਆ ਕਿ ਡੇਰਾ ਬਣਾਉਣ ਲਈ ਜਗ੍ਹਾ ਹੈ? ਪ੍ਰੇਮੀਆਂ ਨੇ ਕਿਹਾ ਕਿ ਨਾਮ ਚਰਚਾ ਘਰ ਨੇੜੇ ਜ਼ਮੀਨ ਖਰੀਦ ਲੈਣਗੇ। ਇਸ ‘ਤੇ ਰਾਮ ਰਹੀਮ ਨੇ ਸਹਿਮਤੀ ਦੇ ਦਿੱਤੀ।
ਹੁਣ ਪੰਜਾਬ ਵਿਚ ਇਕ ਹੋਰ ਡੇਰਾ ਬਣ ਜਾਵੇਗਾ। ਪ੍ਰੇਮੀਆਂ ਨੇ ਸ਼ਹੀਦ ਊਧਮ ਸਿੰਘ ਦੇ ਪਰਿਵਾਰ ਦੇ ਇਕ ਮੈਂਬਰ ਨੂੰ ਵੀ ਰਾਮ ਰਹੀਮ ਨਾਲ ਮਿਲਾਇਆ। ਹੁਣ ਤੱਕ ਪੰਜਾਬ ਦੇ ਬਠਿੰਡਾ ਦੇ ਸਲਾਬਤਪੁਰਾ ਵਿਚ ਦੂਜਾ ਸਭ ਤੋਂ ਵੱਡਾ ਡੇਰਾ ਹੈ ਜੋ ਕਿ ਹਰਿਆਣਾ ਦੇ ਸਿਰਸਾ ਮੁੱਖ ਦਫਤਰ ਦੇ ਬਾਅਦ ਦੂਜੇ ਨੰਬਰ ‘ਤੇ ਆਉਂਦਾ ਹੈ।
ਪੰਜਾਬ ਵਿਚ ਨਵਾਂ ਡੇਰਾ ਬਣਨ ਨਾਲ ਵਿਵਾਦ ਛਿੜ ਸਕਦਾ ਹੈ ਕਿਉਂਕਿ ਪੰਜਾਬ ਵਿਚ ਆਪ ਦੀ ਸਰਕਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਮਾਮਲੇ, ਬਰਗਾੜੀ ਕਾਂਡ, ਮੌੜ ਮੰਡੀ ਬਲਾਸਟ ਵਿਚ ਡੇਰਾ ਪ੍ਰੇਮੀਆਂ ਖਿਲਾਫ ਮਾਮਲੇ ਦਰਜ ਹਨ। ਬਰਗਾੜੀ ਕਾਂਡ ਵਿਚ ਰਾਮ ਰਹੀਮ ਤੋਂ ਲੈ ਕੇ ਡੇਰਾ ਮੈਨੇਜਮੈਂਟ ਤੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਪੁੱਛਗਿਛ ਕਰ ਚੁੱਕੀ ਹੈ।
ਸਿਟ ਰਾਮ ਰਹੀਮ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਉਣਾ ਚਾਹੁੰਦੀ ਸੀ ਪਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ‘ਤੇ ਰੋਕ ਲਗਾ ਦਿੱਤੀ। ਸਾਲ 2007 ਵਿਚ ਰਾਮ ਰਹੀਮ ਨੇ ਡੇਰਾ ਸਲਾਬਤਪੁਰਾ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਰ੍ਹਾਂ ਹੀ ਕੱਪੜੇ ਧਾਰਨ ਕੀਤੇ ਸਨ ਜਿਸ ‘ਤੇ ਵਿਵਾਦ ਹੋ ਗਿਆ ਸੀ ਉਦੋਂ ਤੋਂ ਲੈ ਕੇ ਡੇਰਾ ਪ੍ਰੇਮੀਆਂ ਤੇ ਸਿੱਖਾਂ ਵਿਚ ਵਿਵਾਦ ਹੈ।
ਵੀਡੀਓ ਲਈ ਕਲਿੱਕ ਕਰੋ -: