ਚਰਖੀ ਦਾਦਰੀ ਦੇ ਪਿੰਡ ਕਦਮਾ ਦੀ ਰਹਿਣ ਵਾਲੀ 104 ਸਾਲਾਂ ਰਾਮਬਾਈ ਨੇ ਨੈਸ਼ਨਲ ਲੈਵਲ ਦੇ ਐਥਲੈਟਿਕਸ ਮੁਕਾਬਲੇ ਵਿੱਚ ਆਪਣੀਆਂ ਤਿੰਨ ਪੀੜ੍ਹੀਆਂ ਨਾਲ ਸੋਨ ਤਮਗਾ ਜਿੱਤ ਕੇ ਰਿਕਾਰਡ ਬਣਾਇਆ ਹੈ। ਉਸ ਨੇ ਇਸ ਉਮਰ ਵਿੱਚ ਵੀ ਇੰਨਾ ਚੰਗਾ ਪ੍ਰਦਰਸ਼ਨ ਕਰਕੇ ਨੌਜਵਾਨਾਂ ਲਈ ਇੱਕ ਮਿਸਾਲ ਕਾਇਮ ਕੀਤੀ ਹੈ।
ਰਾਮਬਾਈ ਇੱਕ ਬਜ਼ੁਰਗ ਐਥਲੈਟਿਕਸ ਖਿਡਾਰਣ ਹੈ। ਹਾਲ ਹੀ ਵਿੱਚ ਵਾਰਾਣਸੀ ਦੇ ਸਿਗਰਾ ਦੇ ਡਾ. ਸੰਪੂਰਨਾਨੰਦ ਖੇਡ ਸਟੇਡੀਅਮ ਵਿੱਚ ਸ਼ੁਰੂ ਹੋਏ ਰਾਸ਼ਟਰੀ ਮਾਸਟਰ ਅਥਲੈਟਿਕਸ ਮੁਕਾਬਲੇ ਵਿੱਚ ਰਾਮਬਾਈ ਨੇ ਤਿੰਨ ਪੀੜ੍ਹੀਆਂ ਸਣੇ ਹਿੱਸਾ ਲਿਆ।
ਰਾਮਬਾਈ ਨਾ ਸਿਰਫ਼ ਆਪਣੀਆਂ ਤਿੰਨ ਪੀੜ੍ਹੀਆਂ ਨਾਲ ਦੌੜੀ, ਸਗੋਂ ਲੰਬੀ ਛਾਲ ਵਿੱਚ ਵੀ ਹਿੱਸਾ ਲਿਆ। ਉਹ ਆਪਣੀ ਧੀ, ਨੂੰਹ ਅਤੇ ਪੋਤੀ ਸਣੇ ਮੁਕਾਬਲੇ ਵਿੱਚ ਹਿੱਸਾ ਲਿਆ। ਰਾਮਬਾਈ ਨੇ 100, 200 ਮੀਟਰ ਦੌੜ, ਰਿਲੇਅ ਦੌੜ, ਲੰਬੀ ਛਾਲ ਵਿੱਚ ਚਾਰ ਗੋਲਡ ਮੈਡਲ ਜਿੱਤ ਕੇ ਨਵਾਂ ਇਤਿਹਾਸ ਰਚਿਆ ਹੈ।
ਇਸੇ ਤਰ੍ਹਾਂ ਉਨ੍ਹਾਂ ਦੀ ਧੀ 62 ਸਾਲਾ ਸੰਤਰਾ ਦੇਵੀ ਵਾਸੀ ਕਸਬਾ ਝੋਝੂ ਕਲਾਂ ਨੇ ਰਿਲੇਅ ਦੌੜ ਵਿੱਚ ਸੋਨ ਤਮਗਾ ਜਿੱਤਿਆ ਹੈ। ਰਾਮਬਾਈ ਪੁੱਤਰ ਮੁਖਤਿਆਰ ਸਿੰਘ (70) ਨੇ 200 ਮੀਟਰ ਦੌੜ ਵਿੱਚ ਕਾਂਸੀ ਦਾ ਤਗ਼ਮਾ ਅਤੇ ਨੂੰਹ ਭਟੇਰੀ ਨੇ ਰਿਲੇਅ ਦੌੜ ਵਿੱਚ ਸੋਨੇ ਦਾ ਅਤੇ 200 ਮੀਟਰ ਦੌੜ ਵਿੱਚ ਕਾਂਸੀ ਦਾ ਤਮਗਾ ਹਾਸਲ ਕੀਤਾ। ਰਾਮਬਾਈ ਦੀ ਪੋਤੀ ਸ਼ਰਮੀਲਾ ਸਾਂਗਵਾਨ 800 ਮੀਟਰ ਦੌੜ ਵਿੱਚ ਚੌਥੇ ਸਥਾਨ ’ਤੇ ਰਹੀ।
ਬਜ਼ੁਰਗ ਅਥਲੀਟ ਰਾਮਬਾਈ ਨੇ ਦੱਸਿਆ ਕਿ ਖੇਤਾਂ ਦੇ ਕੱਚੇ ਰਸਤਿਆਂ ‘ਤੇ ਖੇਡਾਂ ਦਾ ਅਭਿਆਸ ਕਰਦੀ ਹੈ ਅਤੇ ਖੇਤਾਂ ਵਿੱਚ ਕੰਮ ਵੀ ਕਰਦੀ ਹੈ। ਰਾਮਬਾਈ ਦੱਸਦੀ ਹੈ ਕਿ ਉਹ ਆਪਣੇ ਦਿਨ ਦੀ ਸ਼ੁਰੂਆਤ ਸਵੇਰੇ 4 ਵਜੇ ਉੱਠ ਕੇ ਕਰਦੀ ਹੈ, ਜਿਸ ਦੌਰਾਨ ਉਹ ਲਗਾਤਾਰ ਦੌੜਨ ਅਤੇ ਸੈਰ ਕਰਨ ਦਾ ਅਭਿਆਸ ਕਰਦੀ ਹੈ। ਇਸ ਤੋਂ ਇਲਾਵਾ ਇਸ ਉਮਰ ਵਿੱਚ ਵੀ ਉਹ 5-6 ਕਿਲੋਮੀਟਰ ਤੱਕ ਦੌੜਦੀ ਹੈ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਉਸ ਨੇ ਕਿਹਾ ਕਿ ਉਹ ਨੈਸ਼ਨਲ ਲੈਵਲ ‘ਤੇ ਕਈ ਮੈਡਲ ਜਿੱਤ ਚੁੱਕੀ ਹੈ। ਹੁਣ ਉਸ ਦਾ ਸੁਪਨਾ ਵਿਦੇਸ਼ੀ ਧਰਤੀ ‘ਤੇ ਦੇਸ਼ ਲਈ ਤਮਗਾ ਜਿੱਤਣਾ ਹੈ। ਪਰ ਪੈਸੇ ਦੀ ਕਮੀ ਕਰਕੇ ਉਸ ਦੇ ਹੌਂਸਲੇ ਕੁਚਲੇ ਹੋਏ ਜਾਪਦੇ ਹਨ। ਜੇਕਰ ਸਰਕਾਰ ਕੁਝ ਮਦਦ ਕਰੇ ਤਾਂ ਉਸਦਾ ਸੁਪਨਾ ਪੂਰਾ ਹੋ ਸਕਦਾ ਹੈ।
ਇਹ ਵੀ ਪੜ੍ਹੋ : ਹਰਭਜਨ ਕਾਂਗਰਸ ਨਾਲ ਹੱਥ ਮਿਲਾ ਸ਼ੁਰੂ ਕਰਨਗੇ ਨਵੀ ਸਿਆਸੀ ਪਾਰੀ ? ਸਿੱਧੂ ਨਾਲ ਕੀਤੀ ਮੁਲਾਕਾਤ