ਚੰਡੀਗੜ੍ਹ: ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਵੱਲੋਂ ਕੈਪਟਨ ਅਮਰਿੰਦਰ ਸਿੰਘ ‘ਤੇ ਹਮਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਲੜੀ ਵਿੱਚ ਉਨ੍ਹਾਂ ਇੱਕ ਵਾਰ ਫਿਰ ਜਿਥੇ ਅਰੂਸਾ ਆਲਮ ਦਾ ਨਾਂ ਘੜੀਸਦਿਆਂ ਉਨ੍ਹਾਂ ‘ਤੇ ਵੱਡੇ ਇਲਜ਼ਾਮ ਲਾਏ, ਉਥੇ ਹੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਖੇਤੀ ਕਾਨੂੰਨਾਂ ਨੂੰ ਲੈ ਕੇ ਗੇਮ ਖੇਡਣ ਦੀ ਗੱਲ ਆਖੀ।
ਰੰਧਾਵਾ ਨੇ ਕਿਹਾ ਕਿ ਸਾਡੀ ਗੁਰਬਾਣੀ ਵਿਚ ਪਰਾਈ ਔਰਤ ਨਾਲ ਸਬੰਧ ਮਾੜਾ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪ੍ਰੋਗਰਾਮ ਵਿੱਚ ਅਰੂਸਾ ਦੀ ਸ਼ਮੂਲੀਅਤ ਤੋਂ ਬਾਅਦ ਮੇਰੇ ਅਤੇ ਕੈਪਟਨ ਸਾਹਿਬ ‘ਚ ਮਤਭੇਦ ਹੋ ਗਏ ਸਨ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਰੰਧਾਵਾ ਨੇ ਕੈਪਟਨ ਦੇ ਕਾਂਗਰਸ ਛੱਡਣ ‘ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਜਿਸ ਪਾਰਟੀ ਨੇ ਕੈਪਟਨ ਨੂੰ ਇੰਨਾ ਮਾਣ ਬਖਸ਼ਿਆ, ਅੱਜ ਉਸ ਪਾਰਟੀ ਨੂੰ ਛੱਡ ਕੇ ਨਵੀਂ ਪਾਰਟੀ ਬਣਾਉਣ ਜਾ ਰਹੇ ਹਨ, ਉਹ ਵੀ ਭਾਜਪਾ ਦੇ ਕਹਿਣ ‘ਤੇ। ਇਹ ਕੈਪਟਨ ਦੀ ਬਹੁਤ ਵੱਡੀ ਗਲਤੀ ਹੋਵੇਗੀ। ਇਸ ਨਾਲ ਕੈਪਟਨ ਦੇ ਚਿਹਰੇ ‘ਤੇ ਦਾਗ ਜ਼ਰੂਰ ਲਗੇਗਾ।
ਰੰਧਾਵਾ ਨੇ ਕਿਹਾ ਕਿ ਹੁਣ ਕੈਪਟਨ ਸਾਹਿਬ ਖੇਤੀ ਕਾਨੂੰਨਾਂ ਦੇ ਰੱਦ ਹੋਣ ‘ਤੇ ਬੀਜੇਪੀ ਨਾਲ ਜਾਣ ਦੀ ਗੱਲ ਕਰ ਰਹੇ ਹਨ, ਇਸ ਦਾ ਸਾਫ ਮਤਲਬ ਹੈ ਕਿ ਪਹਿਲਾਂ ਕੈਪਟਨ ਸਾਹਿਬ ਭਾਜਪਾ ਦੀ ਗੇਮ ਖੇਡ ਰਹੇ ਸਨ।
ਇਹ ਵੀ ਪੜ੍ਹੋ : ਰੰਧਾਵਾ ‘ਤੇ ਭੜਕੀ ਅਰੂਸਾ, ਬੋਲੀ-‘ਕੱਲ੍ਹ ਤੱਕ ਕੈਪਟਨ ਦੇ ਪੈਰਾਂ ‘ਚ ਬੈਠਣ ਵਾਲੇ ਲੱਕੜਬੱਘੇ ਅੱਜ ਨੋਚ ਖਾਣ ਨੂੰ ਤਿਆਰ’
ਇੰਨਾ ਹੀ ਨਹੀਂ ਰੰਧਾਵਾ ਨੇ ਬੀ. ਐੱਸ. ਐੱਫ. ਦਾ ਅਧਿਕਾਰ ਖੇਤਰ ਵਧਣ ‘ਤੇ ਵੀ ਕੈਪਟਨ ‘ਤੇ ਵੱਡੇ ਇਲਜ਼ਾਮ ਲਾਉਂਦਿਆਂ ਕਿਹਾ ਕਿ ਡਰੋਨ ਅਤੇ ਟਿਫਿਨ ਬੰਬ ਪਿੱਛੇ ਕਾਰਸਤਾਨੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਹੀ ਸੀ। ਕੈਪਟਨ ਸਾਹਿਬ ਚਾਹੁੰਦੇ ਸਨ ਕਿ ਬੀ. ਐੱਸ. ਐੱਫ. ਦੀ ਅਧਿਕਾਰਤ ਖੇਤਰ ਜ਼ਿਆਦਾ ਹੋਵੇ, ਇਸ ਲਈ ਇਹ ਸਭ ਕੀਤਾ।