ਬਾਲੀਵੁੱਡ ਵਾਂਗ ਹੁਣ ਪਾਲੀਵੁੱਡ ‘ਚ ਵੀ ਦਾਊਦ ਕਲਚਰ ਸ਼ੁਰੂ ਹੋ ਗਿਆ ਹੈ। ਵਿਦੇਸ਼ਾਂ ‘ਚ ਬੈਠੇ ਗੈਂਗਸਟਰ ਪੰਜਾਬ ਫਿਲਮ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਤੇ ਗਾਇਕਾਂ ਤੋਂ ਫਿਰੌਤੀ ਦੀ ਮੰਗ ਕਰ ਰਹੇ ਹਨ। ਪਿਛਲੇ ਦੋ ਮਹੀਨਿਆਂ ਵਿੱਚ ਛੇ ਪੰਜਾਬੀ ਗਾਇਕ ਗੈਂਗਸਟਰਾਂ ਨੂੰ 10-10 ਲੱਖ ਰੁਪਏ ਫਿਰੌਤੀ ਵਜੋਂ ਦੇ ਚੁੱਕੇ ਹਨ। ਇਹ ਖੁਲਾਸਾ ਆਈਬੀ ਦੀ ਰਿਪੋਰਟ ਵਿੱਚ ਹੋਇਆ ਹੈ। ਗੈਂਗਸਟਰਾਂ ਦਾ ਖੌਫ ਇੰਨਾ ਜ਼ਿਆਦਾ ਹੈ ਕਿ ਹੁਣ ਤੱਕ ਇਨ੍ਹਾਂ ਮਾਮਲਿਆਂ ‘ਚ ਪੁਲਿਸ ਕੋਲ ਇਕ ਵੀ ਸ਼ਿਕਾਇਤ ਨਹੀਂ ਆਈ ਹੈ।
ਜਿਸ ਤਰ੍ਹਾਂ ਪੰਜਾਬ ਦਾ ਪਾਲੀਵੁੱਡ ਦੇਸ਼ ਅਤੇ ਦੁਨੀਆ ‘ਚ ਆਪਣੀ ਪਕੜ ਬਣਾ ਰਿਹਾ ਹੈ, ਉਸੇ ਤਰ੍ਹਾਂ ਹੀ ਪੰਜਾਬ ਦੀ ਇਹ ਫਿਲਮ ਇੰਡਸਟਰੀ ਗੈਂਗਸਟਰਾਂ ਦੇ ਨਿਸ਼ਾਨੇ ‘ਤੇ ਆ ਰਹੀ ਹੈ। ਪੰਜਾਬ ਫਿਲਮ ਇੰਡਸਟਰੀ ਨਾਲ ਜੁੜੇ ਕਲਾਕਾਰਾਂ ਅਤੇ ਗਾਇਕਾਂ ਨੂੰ ਗੈਂਗਸਟਰ ਲਗਾਤਾਰ ਧਮਕੀਆਂ ਦਿੰਦੇ ਰਹਿੰਦੇ ਹਨ। ਆਈਬੀ ਦੀ ਖੁਫੀਆ ਰਿਪੋਰਟ ਮੁਤਾਬਕ ਦੋ ਮਹੀਨਿਆਂ ਵਿੱਚ ਇੰਡਸਟਰੀ ਨਾਲ ਜੁੜੇ ਛੇ ਪੰਜਾਬੀ ਗਾਇਕਾਂ ਨੂੰ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਵੱਲੋਂ ਧਮਕੀਆਂ ਦੇ ਕੇ ਲੱਖਾਂ ਰੁਪਏ ਦੀ ਮੰਗ ਕੀਤੀ ਗਈ ਸੀ। ਇਸ ਤੋਂ ਬਾਅਦ ਗਾਇਕਾਂ ਨੇ 10-10 ਲੱਖ ਰੁਪਏ ਦੀ ਫਿਰੌਤੀ ਵੀ ਅਦਾ ਕੀਤੀ। ਹਾਲਾਂਕਿ ਰਿਪੋਰਟ ‘ਚ ਇਨ੍ਹਾਂ ਗਾਇਕਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਇਧਰ ਸਿੱਧੂ ਮੂਸੇਵਾਲਾ ਨੂੰ ਵੀ ਕਈ ਧਮਕੀਆਂ ਵੀ ਮਿਲੀਆਂ ਸਨ ਪਰ ਸਿੱਧੂ ਨੇ ਉਨ੍ਹਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ। ਮੂਸੇਵਾਲਾ ਦੇ ਇਸ ਰਵੱਈਏ ਤੋਂ ਗੈਂਗਸਟਰ ਕਾਫੀ ਨਾਰਾਜ਼ ਸਨ। ਇਸ ਤੋਂ ਬਾਅਦ ਉਹ ਉਨ੍ਹਾਂ ਦੀ ਹਿੱਟ ਲਿਸਟ ‘ਚ ਆ ਗਿਆ। ਮੂਸੇਵਾਲਾ ਦਾ ਕਤਲ ਵੀ ਗੈਂਗਸਟਰਾਂ ਵੱਲੋਂ ਸਕਿਓਰਿਟੀ ਘਟਾਉਣ ਦੇ ਅਗਲੇ ਹੀ ਦਿਨ ਕਰ ਦਿੱਤਾ ਗਿਆ ਸੀ। ਹੁਣ ਗੈਂਗਸਟਰਾਂ ਨੇ ਇਸ ਨਾਲ ਪਾਲੀਵੁੱਡ ਦੇ ਹੋਰ ਕਲਾਕਾਰਾਂ ਵਿੱਚ ਦਹਿਸ਼ਤ ਦਾ ਸੁਨੇਹਾ ਦੇ ਦਿੱਤਾ ਹੈ।
ਇੰਨਾ ਹੀ ਨਹੀਂ ਪੰਜਾਬ ਦੀ ਫਿਲਮ ਇੰਡਸਟਰੀ ‘ਤੇ ਵੀ ਗੈਂਗਸਟਰਾਂ ਦੀ ਨਜ਼ਰ ਪੈ ਗਈ ਹੈ। ਪੰਜਾਬ ਦਾ ਪਾਲੀਵੁੱਡ ਹੌਲੀ-ਹੌਲੀ 500 ਕਰੋੜ ਦਾ ਅੰਕੜਾ ਛੂਹਣ ਜਾ ਰਿਹਾ ਹੈ। ਇਕ ਅੰਦਾਜ਼ੇ ਮੁਤਾਬਕ ਇਸ ਸਮੇਂ ਪਾਲੀਵੁੱਡ ਰਾਹੀਂ ਹਰ ਸਾਲ 450 ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਹੈ। ਇਸ ਉਦਯੋਗ ਨਾਲ 1000 ਤੋਂ ਵੱਧ ਛੋਟੇ-ਵੱਡੇ ਕਲਾਕਾਰ ਸਿੱਧੇ ਅਤੇ ਅਸਿੱਧੇ ਤੌਰ ‘ਤੇ ਜੁੜੇ ਹੋਏ ਹਨ।
ਪੰਜਾਬੀ ਸੱਭਿਆਚਾਰ ‘ਤੇ ਬਣੀਆਂ ਫਿਲਮਾਂ ਬਾਲੀਵੁੱਡ ਦੀ ਤਰਜ਼ ‘ਤੇ ਕਰੋੜਾਂ ਰੁਪਏ ਕਮਾ ਰਹੀਆਂ ਹਨ। ‘ਕੈਰੀ ਆਨ ਜੱਟਾ’ ਪੰਜਾਬ ਦੀ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਹੈ। 2018 ‘ਚ ਬਣੀ ਇਸ ਫਿਲਮ ਨੇ ਦੁਨੀਆ ਭਰ ‘ਚ 57.67 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਜਦੋਂਕਿ ਵਿਦੇਸ਼ਾਂ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ‘ਚਲ ਮੇਰਾ ਪੁਤ 2’ (2020) ਹੈ, ਜਿਸਨੇ 4.96 ਯੂ.ਐੱਸ. ਮਿਲੀਅਨ ਤੋਂ ਵੱਧ ਦੀ ਕਮਾਈ ਕੀਤੀ ਹੈ।
ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਪੰਜਾਬੀ ਫਿਲਮਾਂ ਦਾ ਬਾਜ਼ਾਰ ਤੇਜ਼ੀ ਨਾਲ ਫੈਲ ਰਿਹਾ ਹੈ। ਪਿਛਲੇ ਕੁਝ ਸਾਲਾਂ ਵਿੱਚ ਪੰਜਾਬੀ ਫਿਲਮਾਂ ਨੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂਨਾਈਟਿਡ ਕਿੰਗਡਮ, ਨਿਊਜ਼ੀਲੈਂਡ ਅਤੇ ਕੈਨੇਡਾ ਵਿੱਚ ਵੀ ਕਾਫੀ ਕਾਰੋਬਾਰ ਕੀਤਾ ਹੈ। ਇੱਥੇ ਰਹਿਣ ਵਾਲੇ ਪੰਜਾਬੀ ਮੂਲ ਦੇ ਲੋਕ ਪੰਜਾਬ ਦੀਆਂ ਰੋਮਾਂਟਿਕ ਕਾਮੇਡੀ ਜਾਂ ਕਾਮੇਡੀ ਫ਼ਿਲਮਾਂ ਦੇ ਬਹੁਤ ਸ਼ੌਕੀਨ ਹਨ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ SFJ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਨੇ ਪੰਜਾਬੀ ਗਾਇਕ ਮਾਨ, ਗਰੇਵਾਲ, ਦਿਲਜੀਤ ਦੋਸਾਂਝ, ਢਿੱਲੋਂ, ਵਰਮਾ ਦਾ ਨਾਂ ਲੈ ਕੇ ਧਮਕੀ ਦਿੱਤੀ ਹੈ। ਪੰਨੂ ਨੇ ਕਿਹਾ ਹੈ ਕਿ ਉਹ ਪੰਜਾਬ ਵਿਚ ਖਾਲਿਸਤਾਨ ਦਾ ਸਮਰਥਨ ਕਰਨ। ਇਹ ਸਾਰੇ ਬਲਿਊ ਸਟਾਰ ਦੀ ਬਰਸੀ ਮੌਕੇ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਪਹੁੰਚਣ।
ਵੀਡੀਓ ਲਈ ਕਲਿੱਕ ਕਰੋ -: