ਹੈਦਰਾਬਾਦ ਵਿੱਚ ਇੱਕ ਰੇਵ ਪਾਰਟੀ ਵਿੱਚ ਵੱਡੇ ਅਦਾਕਾਰ ਤੇ ਰਾਜਨੇਤਾਵਾਂ ਦੇ ਬੱਚਿਆਂ, ਵੀ.ਆਈ.ਪੀ. ਸਣੇ 142 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਨੇ ਦੱਸਿਆ ਕਿ ਪਾਰਟੀ ਦੌਰਾਨ ਕੋਕਿਨ ਤੇ ਡਰੱਗਸ ਮਿਲੇ ਹਨ। ਮਾਮਲੇ ਵਿੱਚ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਰੇਡ ਟਾਸਕ ਫੋਰਸ ਟੀਮ ਨੇ ਬੰਜਾਰਾ ਹਿਲਸ ਦੇ ਫਾਈਵ ਸਟਾਰ ਹੋਟਲ ਦੇ ਇੱਕ ਪਬ ਵਿੱਚ ਐਤਵਾਰ ਤੜਕੇ ਨੂੰ ਮਾਰੀ। ਮਿਲੀ ਜਾਣਕਾਰੀ ਮੁਤਾਬਕ ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਅਦਾਕਾਰ ਨਾਗਾ ਬਾਬੂ ਦੀ ਧੀ ਨਿਹਾਰਿਕਾ ਕੋਨਿਡੇਲਾ ਵੀ ਸ਼ਾਮਲ ਹੈ, ਜੋ ਮੇਗਾਸਟਾਰ ਚਿਰੰਜੀਵੀ ਦੀ ਭਤੀਜੀ ਹੈ। ਨਾਗਾ ਬਾਬੂ ਨੇ ਬਾਅਦ ਵਿੱਚ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਉਨ੍ਹਾਂ ਦੀ ਧੀ ਦਾ ਡਰੱਗਸ ਨਾਲ ਕੋਈ ਸੰਬੰਧ ਨਹੀਂ ਹੈ।
ਗਾਇਕ ਤੇ ਬਿਗ ਬੌਸ ਤੇਲਗੂ ਰਿਐਲਿਟੀ ਸ਼ੋਅ ਦੇ ਤੀਜੇ ਸੀਜ਼ਨ ਦੇ ਜੇਤੂ ਰਾਹੁਲ ਸਿਪਲੀਗੰਜ ਵੀ ਹਿਰਾਸਤ ਵਿੱਚ ਲਏ ਗਏ ਲੋਕਾਂ ਵਿੱਚ ਸ਼ਾਮਲ ਹੈ। ਉਸ ਨੇ 12 ਫਰਵਰੀ ਨੂੰ ਜਦੋਂ ਹੈਦਰਾਬਾਦ ਪੁਲਿਸ ਨੇ ਡਰੱਗਸ ਖਿਲਾਫ ਮੁਹਿੰਮ ਸ਼ੁਰੂ ਕੀਤੀ ਸੀ, ਉਦੋਂ ਉਸ ਨੇ ਥੀਮ ਸਾਂਗ ਗਾਇਆ ਸੀ।
ਪਾਰਟੀ ਵਿੱਚ ਹੋਰ ਲੋਕਾਂ ਵਿੱਚ ਆਂਦਰ ਪ੍ਰਦੇਸ਼ ਦੇ ਇੱਕ ਚੋਟੀ ਦੇ ਪੁਲਿਸ ਮੁਲਾਜ਼ਮ ਦੀ ਧੀ ਤੇ ਰਾਜ ਦੇ ਇੱਕ ਤੇਲਗੂ ਦੇਸ਼ਮ ਸਾਂਸਦ ਦਾ ਪੁੱਤਰ ਵੀ ਸ਼ਾਮਲ ਹੈ। ਤੇਲੰਗਾਨਾ ਦੇ ਕਾਂਗਰਸ ਨੇਤਾ ਅੰਜਨ ਕੁਮਾਰ ਯਾਦਵ ਨੇ ਕਿਹਾ ਕਿ ਉਨ੍ਹਾਂ ਦਾ ਬੇਟਾ ਜਨਮ ਦਿਨ ਪਾਰਟੀ ਵਿੱਚ ਗਿਆ ਸੀ ਤੇ ਹਰ ਤਰ੍ਹਾਂ ਦੀ ਜਾਣਕਾਰੀ ਗਲਤ ਫੈਲਾਈ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਪਬ ਬੰਦ ਹੋਣੇ ਚਾਹੀਦੇ ਹਨ।
ਵੀਡੀਓ ਲਈ ਕਲਿੱਕ ਕਰੋ :