ਏਸ਼ੀਆ ਕੱਪ 2022 ਵਿੱਚ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ, ਕ੍ਰਿਕਟ ਟੀਮ ਦੇ ਸਟਾਰ ਆਲਰਾਊਂਡਰ ਰਵਿੰਦਰ ਜਡੇਜਾ ਏਸ਼ੀਆ ਕੱਪ ਤੋਂ ਬਾਹਰ ਹੋ ਗਏ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਸ਼ੁੱਕਰਵਾਰ ਨੂੰ ਜਡੇਜਾ ਦੇ ਸੱਟ ਕਾਰਨ ਬਾਹਰ ਹੋਣ ਦਾ ਐਲਾਨ ਕੀਤਾ।
ਬੋਰਡ ਨੇ ਇਹ ਵੀ ਕਿਹਾ ਕਿ ਜਡੇਜਾ ਦੀ ਜਗ੍ਹਾ ਖੱਬੇ ਹੱਥ ਦੇ ਸਪਿਨ ਆਲਰਾਊਂਡਰ ਅਕਸ਼ਰ ਪਟੇਲ ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਜਡੇਜਾ ਨੇ ਟੀਮ ਇੰਡੀਆ ਨੂੰ ਪਾਕਿਸਤਾਨ ਅਤੇ ਹਾਂਗਕਾਂਗ ਖਿਲਾਫ ਜਿੱਤ ਦਿਵਾਉਣ ‘ਚ ਅਹਿਮ ਭੂਮਿਕਾ ਨਿਭਾਈ ਸੀ। ਅਜਿਹੇ ‘ਚ ਹੁਣ ਟੀਮ ਇੰਡੀਆ ਦੇ ਸਾਹਮਣੇ ਜਡੇਜਾ ਨੂੰ ਟੀ-20 ਵਿਸ਼ਵ ਕੱਪ ਦੀ ਟੀਮ ‘ਚ ਸ਼ਾਮਲ ਕਰਨ ਦੀ ਸਮੱਸਿਆ ਖੜ੍ਹੀ ਹੋ ਗਈ ਹੈ।
ਬੀ.ਸੀ.ਸੀ.ਆਈ. ਨੇ ਕਿਹਾ ਕਿ ਜਡੇਜਾ ਦੇ ਸੱਜੀ ਲੱਤ ਦੇ ਗੋਡੇ ‘ਤੇ ਸੱਟ ਲੱਗੀ ਹੈ, ਜਿਸ ਕਰਕੇ ਉਹ ਹਾਲ ਹੀ ਵਿੱਚ ਪ੍ਰੇਸ਼ਾਨ ਰਹੇ ਹਨ। ਬੋਰਡ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਇਸ ”ਆਲ ਇੰਡੀਆ ਸੀਨੀਅਰ ਸਿਲੈਕਸ਼ਨ ਕਮੇਟੀ ਨੇ ਏਸ਼ੀਆ ਕੱਪ ‘ਚ ਰਵਿੰਦਰ ਜਡੇਜਾ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਸ਼ਾਮਲ ਕੀਤਾ ਹੈ। ਰਵਿੰਦਰ ਜਡੇਜਾ ਦੇ ਸੱਜੇ ਗੋਡੇ ‘ਤੇ ਸੱਟ ਲੱਗੀ ਹੈ, ਜਿਸ ਕਰਕੇ ਉਹ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਫਿਲਹਾਲ ਉਹ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ ‘ਚ ਹੈ।
ਇਹ ਵੀ ਪੜ੍ਹੋ : ਗਣੇਸ਼ ਉਤਸਵ ‘ਤੇ ਲੱਗੇ ਮੇਲੇ ‘ਚ ਹਾਦਸਾ, ਝੂਲੇ ‘ਚ ਕਰੰਟ ਆਉਣ ਨਾਲ 12 ਸਾਲਾਂ ਬੱਚੇ ਦੀ ਮੌਤ, ਦੂਜਾ ਗੰਭੀਰ
ਟੀਮ ਇੰਡੀਆ ‘ਤੇ ਇਹ ਆਫਤ ਏਸ਼ੀਆ ਕੱਪ ਦੇ ਸੁਪਰ ਫੋਰ ਪੜਾਅ ਤੋਂ ਠੀਕ ਪਹਿਲਾਂ ਆਈ ਹੈ। ਟੂਰਨਾਮੈਂਟ ਦੇ ਦੂਜੇ ਦੌਰ ‘ਚ ਭਾਰਤ ਦਾ ਪਹਿਲਾ ਮੈਚ 4 ਸਤੰਬਰ ਐਤਵਾਰ ਨੂੰ ਹੋਣਾ ਹੈ। ਟੀਮ ਨੂੰ ਸੁਪਰ ਫੋਰ ਤੱਕ ਪਹੁੰਚਾਉਣ ਵਿੱਚ ਜਡੇਜਾ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ। ਪਾਕਿਸਤਾਨ ਖਿਲਾਫ ਪਹਿਲਾਂ ਹੀ ਮੈਚ ‘ਚ ਜਡੇਜਾ ਨੇ ਮੁਸ਼ਕਿਲ ਹਾਲਾਤ ‘ਚ ਆ ਕੇ 35 ਦੌੜਾਂ ਦੀ ਅਹਿਮ ਪਾਰੀ ਖੇਡ ਕੇ ਭਾਰਤ ਦੀ ਜਿੱਤ ਯਕੀਨੀ ਬਣਾਈ। ਫਿਰ ਹਾਂਗਕਾਂਗ ਖਿਲਾਫ ਸਿਰਫ 15 ਦੌੜਾਂ ‘ਤੇ ਵੱਡੀ ਵਿਕਟ ਲਈ।
ਵੀਡੀਓ ਲਈ ਕਲਿੱਕ ਕਰੋ -: