ਦੇਸ਼ ਵਿੱਚ ‘ਓਮੀਕ੍ਰੋਨ’ ਦੇ ਵੱਧ ਰਹੇ ਖਤਰੇ ਵਿਚਾਲੇ ਵਿਗਿਆਨੀਆਂ ਨੂੰ ਵੱਡੀ ਸਫਲਤਾ ਮਿਲੀ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ICMR) ਨੇ ਅਸਾਮ ਦੇ ਡਿਬਰੂਗੜ੍ਹ ਵਿੱਚ ਇੱਕ ਕੋਵਿਡ ਟੈਸਟ ਕਿੱਟ ਤਿਆਰ ਕੀਤੀ ਹੈ, ਜਿਸ ਨਾਲ ਦੋ ਘੰਟਿਆਂ ਦੇ ਅੰਦਰ ਹੀ ‘ਓਮੀਕ੍ਰੋਨ’ ਵੇਰੀਐਂਟ ਦਾ ਪਤਾ ਲਗਾਇਆ ਜਾ ਸਕਦਾ ਹੈ।
ਮਹਾਰਾਸ਼ਟਰ ਵਿੱਚ ਹੁਣ ਤੱਕ ‘ਓਮੀਕ੍ਰੋਨ’ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਥੇ 17 ਲੋਕਾਂ ਵਿੱਚ ਓਮੀਕ੍ਰੋਨ ਪਾਇਆ ਗਿਆ ਹੈ। ਉਥੇ ਹੀ ਡੇਢ ਸਾਲ ਦੀ ਬੱਚੀ ਕੋਰੋਨਾ ਦੇ ਇਸ ਨਵੇਂ ਰੂਪ ਨੂੰ ਹਰਾ ਕੇ ਘਰ ਪਰਤ ਆਈ ਹੈ।
ਦੱਸ ਦੇਈਏ ਕਿ ਦੇਸ਼ ਵਿੱਚ ਹੁਣ ਤੱਕ ‘ਓਮੀਕ੍ਰੋਨ’ ਦੇ 32 ਦੇ ਲਗਭਗ ਮਾਮਲੇ ਸਾਹਮਣੇ ਆ ਚੁੱਕੇ ਹਨ। ਇਹ ਡੇਲਟਾ ਦੇ ਮੁਕਾਬਲੇ 10 ਗੁਣਾ ਤੇਜ਼ੀ ਨਾਲ ਫੈਲ ਰਿਹਾ ਹੈ। ਨੀਤੀ ਆਯੋਗ ਦੇ ਮੈਂਬਰ (ਹੈਲਥ) ਡਾ. ਵੀਕੇ ਪਾਲ ਨੇ ਮਾਸਕ ਨਾ ਪਹਿਨਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ WHO ਵੀ ਮਾਸਕ ਦੀ ਘੱਟ ਵਰਤੋਂ ਕਰਨ ‘ਤੇ ਚਿੰਤਾ ਜਤਾ ਚੁੱਕਾ ਹੈ। ਸਾਨੂੰ ਯਾਦ ਰੱਖਣਾ ਹੋਵੇਗਾ ਕਿ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾਉਣਾ ਤੇ ਮਾਸਕ ਪਹਿਨਣਾ, ਦੋਵੇਂ ਹੀ ਅਹਿਮ ਹਨ।
ਵੀਡੀਓ ਲਈ ਕਲਿੱਕ ਕਰੋ -:
Stuffed Mini Paratha | ਫਟਾਫਟ ਬਣਨ ਵਾਲਾ ਮਿੰਨੀ ਪਰਾਠਾਂ | Veg Paratha | Stuffed Bun Paratha”
ਉਥੇ ਹੀ ਮਾਹਰਾਂ ਦਾ ਕਹਿਣਾ ਹੈ ਕਿ ‘ਓਮੀਕ੍ਰੋਨ’ ਦੇ ਫੈਲਣ ਨਾਲ ਜਨਵਰੀ ਦੇ ਅਖੀਰ ਤੇ ਫਰਵਰੀ ਵਿੱਚ ਕੋਰੋਨਾ ਦੀ ਤੀਜੀ ਲਹਿਰ ਆਉਣ ਦੀ ਸੰਭਾਵਨਾ ਹੈ। ਹਾਲਾਂਕਿ ਇਹ ਦੂਜੀ ਲਹਿਰ ਜਿੰਨੀ ਖਤਰਨਾਕ ਨਹੀਂ ਹੋਵੇਗੀ। ਅਜੇ ਤੱਕ ਦੁਨੀਆ ਭਰ ਵਿੱਚ ਮਿਲੇ ‘ਓਮੀਕ੍ਰੋਨ’ ਦੇ ਮਾਮਲਿਆਂ ਵਿੱਚ ਕੋਈ ਗੰਭੀਰ ਲੱਛਣ ਸਾਹਮਣੇ ਨਹੀਂ ਆਏ ਹਨ।
ਇਹ ਵੀ ਪੜ੍ਹੋ : ਸਾਊਦੀ ਅਰਬ ਨੇ ਤਬਲੀਗੀ ਜਮਾਤ ‘ਤੇ ਲਾਇਆ ਬੈਨ, ਦੱਸਿਆ ‘ਅੱਤਵਾਦ ਦਾ ਐਂਟਰੀ ਗੇਟ’