ਪਾਕਿਸਤਾਨ ਵਿੱਚ ਸਿਆਸੀ ਸੰਕਟ ਵਿਚਾਲੇ ਇਸਲਾਮਾਬਾਦ ਸਕਿਓਰਿਟੀ ਡਾਇਲਾਗ ਦੇ ਮੰਚ ਤੋਂ ਪਾਕਿ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਵੱਡਾ ਬਿਆਨ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਸਾਰੇ ਵਿਵਾਦਾਂ ਦੇ ਨਿਪਟਾਰੇ ਲਈ ਗੱਲਬਾਤ ਤੇ ਕੂਟਨੀਤੀ ਨੂੰ ਵਧਾਉਣ ਦਾ ਹਿਮਾਇਤੀ ਹੈ। ਇਸ ਵਿੱਚ ਕਸ਼ਮੀਰ ਦਾ ਵਿਵਾਦ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਸ ਮਸਲੇ ‘ਤੇ ਅੱਗੇ ਵਧਣ ਲਈ ਅਸੀਂ ਤਿਆਰ ਹਾਂ ਜੇ ਭਾਰਤ ਵੀ ਕਦਮ ਵਧਾਉਣ ਲਈ ਤਿਆਰ ਹੋਵੇ।
ਉਨ੍ਹਾਂ ਕਿਹਾ ਕਿ ਦੁਨੀਆ ਦੀ ਇੱਕ ਤਿਹਾਈ ਅਬਾਦੀ ਕਿਸੇ ਨਾ ਕਿਸੇ ਸੰਘਰਸ਼ ਵਿੱਚ ਘਿਰੀ ਹੈ, ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਖੇਤਰ ਨੂੰ ਟਕਰਾਅ ਦੀਆਂ ਲਪਟਾਂ ਤੋਂ ਦੂਰ ਰਖੀਏ। ਇਸ ਕੜੀ ਵਿੱਚ ਭਾਰਤ ਤੇ ਚੀਨ ਵਿਚਾਲੇ ਚੱਲ ਰਿਹਾ ਸਰਹੱਦੀ ਤਣਾਅ ਵੀ ਸਾਡੇ ਲਈ ਚਿੰਤਾ ਦਾ ਸਬੱਬ ਹੈ। ਅਸੀਂ ਚਾਹੁੰਦੇ ਹਾਂ ਕਿ ਇਸ ਦਾ ਹੱਲ ਗੱਲਬਾਤ ਤੇ ਡਿਪਲੋਮੇਸੀ ਰਾਹੀਂ ਹੋਵੇ।
ਪਾਕਿਸਤਾਨੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਅੱਗੇ ਕਿਹਾ ਕਿ ਇਹ ਮੌਕਾ ਹੈ ਜਦੋਂ ਖੇਤਰ ਦੀ ਸਿਆਸੀ ਅਗਵਾਈ ਨੂੰ ਭਾਵੁਕ ਤੇ ਸੌੜੇ ਮੁੱਦਿਆਂ ਤੋਂ ਉਪਰ ਉਠ ਕੇ ਵੱਡੇ ਹਿੱਤਾਂ ਲਈ ਫੈਸਲੇ ਲੈਣੇ ਚਾਹੀਦੇ ਹਨ। ਫੌਜ ਮੁਖੀ ਨੇ ਦੋ ਦਿਨਾ ਇਸਲਾਾਬਾਦ ਸੁਰੱਖਿਆ ਗੱਲਬਾਤ 2022 ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਖੇਮੇ ਦੀ ਸਿਆਸਤ ਵਿੱਚ ਵਿਸ਼ਵਾਸ ਨਹੀਂ ਕਰਦਾ।
ਮੇਰਾ ਮੰਨਣਾ ਹੈ ਕਿ ਅੱਜ ਪਹਿਲਾਂ ਤੋਂ ਕਿਤੇ ਵੱਧ ਸਾਨੂੰ ਬੌਧਿਕ ਬਹਿਸ ਲਈ ਅਜਿਹੇ ਸਥਾਨਾਂ ਨੂੰ ਵਿਕਸਿਤ ਕਰਨ ਅਤੇ ਉਤਸ਼ਾਹਤ ਕਰਨ ਦੀ ਲੋੜ ਹੈ ਜਿਥੇ ਦੁਨੀਆ ਭਰ ਦੇ ਲੋਕ ਵਿਚਾਰ ਸਾਂਝਾ ਕਰਨ ਲਈ ਇਕੱਠੇ ਆਉਂਦੇ ਹੋਣ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਆਰਥਿਕ ਤੇ ਰਣਨੀਤਕ ਟਕਰਾਅ ਦੇ ਚੌਰਾਹੇ ‘ਤੇ ਸਥਿਤ ਦੇਸ਼ ਵਜੋਂ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਪਾਕਿਸਤਾਨ ਦੇ ਫੌਜ ਮੁਖੀ ਨੇ ਅੱਗੇ ਕਿਹਾ ਕਿ ਪਾਕਿਸਤਾਨ ਦੀ ਪਹਿਲੀ ਕੌਮੀ ਸੁਰੱਖਿਆ ਨੀਤੀ ਸਾਡੇ ਨਾਗਰਿਕਾਂ ਦੀ ਸੁਰੱਖਿਆ, ਗਰਿਮਾ ਅਤੇ ਖੁਸ਼ਹਾਲੀ ਨੂੰ ਸਾਡੀ ਸੁਰੱਖਿਆ ਨੀਤੀ ਦੇ ਕੇਂਦਰ ਵਿੱਚ ਰਖਣਾ ਹੈ। ਪਾਕਿਸਤਾਨ ਦੇ ਸੁਰੱਖਿਆ ਬਲਾਂ ਨੇ ਅੱਤਵਾਦ ਨੂੰ ਹਰਾਉਣ ਲਈ ਅਣਗਿਣਤ ਬਲਿਦਾਨ ਦਿੱਤੇ ਹਨ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਅੱਤਵਾਦ ਤੇ ਹਿੰਸਕ ਅੱਤਵਾਦ ਦਾ ਖਤਰਾ ਅਜੇ ਵੀ ਬਣਿਆ ਹੋਇਆ ਹੈ। ਅੰਤਰਿਮ ਅਫਗਾਨ ਸਰਕਾਰ ਤੇ ਹੋਰ ਗੁਆਂਢੀਆਂ ਨਾਲ ਇਸ ਮਸਲੇ ‘ਤੇ ਕੰਮ ਕਰ ਰਹੇ ਹਨ।