ਉੱਤਰ ਪ੍ਰਦੇਸ਼ ਦੇ ਰਾਮਪੁਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਲੋਕਾਂ ਨੂੰ ਕਾਫੀ ਪਰੇਸ਼ਾਨ ਕਰ ਰਿਹਾ ਹੈ। ਰਾਮਪੁਰ ਦੇ ਮਿਲਕ ਕਸਬੇ ਵਿੱਚ ਰਾਤ ਦੇ ਹਨੇਰੇ ਵਿੱਚ ਇੱਕ ਨਿਊਡ ਗਰਲ ਦੀ ਹਕੀਕਤ ਸਾਹਮਣੇ ਆ ਗਈ ਹੈ। ਉਹ ਲੋਕਾਂ ਦੇ ਘਰ ਦੇ ਬਾਹਰ ਦਰਵਾਜ਼ੇ ਦੀ ਘੰਟੀ ਵਜਾਉਂਦੀ ਹੈ। ਨਿਊਡ ਗਰਲ ਦੀ ਇਹ ਘਟਨਾ ਕਈ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ। ਇਸ ਦੌਰਾਨ ਪੁਲਿਸ ਨੇ ਸ਼ਨੀਵਾਰ ਨੂੰ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਨਿਊਡ ਗਰਲ ਦੀ ਪਛਾਣ ਕਰ ਲਈ ਗਈ ਹੈ। ਰਾਮਪੁਰ ਪੁਲਿਸ ਨੇ ਔਰਤ ਦੇ ਮਾਪਿਆਂ ਨਾਲ ਸੰਪਰਕ ਕਰਨ ’ਤੇ ਦੱਸਿਆ ਕਿ ਉਹ ‘ਮੈਂਟਲ ਹੈਲਥ’ ਤੋਂ ਪੀੜਤ ਹੈ। ਉਹ ਪਿਛਲੇ ਪੰਜ ਸਾਲਾਂ ਤੋਂ ਬਰੇਲੀ ਵਿੱਚ ਇਲਾਜ ਅਧੀਨ ਹੈ।
ਇਸ ਦੇ ਨਾਲ ਹੀ ਪੁਲਿਸ ਨੇ ਇਹ ਵੀ ਕਿਹਾ ਕਿ ਔਰਤ ਦੇ ਪਰਿਵਾਰਕ ਮੈਂਬਰਾਂ ਨੂੰ ਭਵਿੱਖ ਵਿੱਚ ਅਜਿਹੇ ਹਾਲਾਤਾਂ ਤੋਂ ਬਚਣ ਲਈ ਸਲਾਹ ਦਿੱਤੀ ਗਈ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਗੁੰਮਰਾਹਕੁੰਨ ਜਾਣਕਾਰੀ ਫੈਲਾਉਣ ਤੋਂ ਬਚਣ।
ਦੱਸ ਦੇਈਏ ਕਿ ਕਥਿਤ ਤੌਰ ‘ਤੇ ਨਿਊਡ ਗਰਲ ਦੇ ਦੇਰ ਰਾਤ ਘੁੰਮਣ ਦੀ ਇਹ ਘਟਨਾ 29 ਜਨਵਰੀ ਦੀ ਰਾਤ ਨੂੰ ਵਾਪਰੀ ਸੀ। ਪੁਲਿਸ ਨੇ ਸਥਾਨਕ ਨਿਵਾਸੀ ਦੀ ਸ਼ਿਕਾਇਤ ਤੋਂ ਬਾਅਦ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ‘ਚ ਔਰਤ ਕਥਿਤ ਤੌਰ ‘ਤੇ ਰਾਮਪੁਰ ਦੇ ਮਿਲਕ ਕਸਬੇ ਦੀਆਂ ਗਲੀਆਂ ‘ਚ ਘੁੰਮਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ : ਲੀਬੀਆ ‘ਚ ਫ਼ਸੇ ਪੰਜਾਬੀ ਨੌਜਵਾਨ, ਪੈਸਿਆਂ ਲਈ ਕਮਰੇ ‘ਚ ਬਣਾਇਆ ਬੰਧਕ, ਲਾਈ ਮਦਦ ਦੀ ਗੁਹਾਰ
ਮੀਡੀਆ ਰਿਪੋਰਟਾਂ ਮੁਤਾਬਕ ਆਨਲਾਈਨ ਸ਼ੇਅਰ ਕੀਤੇ ਗਏ ਵੀਡੀਓ ਦੇ ਜਵਾਬ ਵਿੱਚ ਰਾਮਪੁਰ ਪੁਲਿਸ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ 2 ਫਰਵਰੀ ਨੂੰ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਇੱਕ ਟੀਮ ਬਣਾਈ ਗਈ ਹੈ।
3 ਫਰਵਰੀ ਨੂੰ ਇੱਕ ਪੁਲਿਸ ਅਧਿਕਾਰੀ ਨੇ ਇੱਕ ਟਵੀਟ ਕੀਤੀ ਵੀਡੀਓ ਵਿੱਚ ਜਨਤਾ ਨੂੰ ਅਪੀਲ ਕੀਤੀ ਕਿ ਉਹ ਪਹਿਲਾਂ ਨਿਊਡ ਗਰਲ ਨੂੰ ਕੱਪੜੇ ਪਹਿਨਾਉਣ ਅਤੇ ਫਿਰ ਜੇ ਔਰਤ ਸੜਕ ‘ਤੇ ਦਿਖਾਈ ਦਿੰਦੀ ਹੈ ਤਾਂ ਨਜ਼ਦੀਕੀ ਸਟੇਸ਼ਨ ਨੂੰ ਸੂਚਿਤ ਕਰਨ। ਉਨ੍ਹਾਂ ਕਿਹਾ ਕਿ ਔਰਤ ਦੀ ਪਛਾਣ ਕਰਨ ਲਈ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: