ਚੀਨ ਵਿੱਚ ਘਟਦੀ ਜਨਮ ਦਰ ਅਤੇ ਘਟਦੀ ਆਬਾਦੀ ਦੇ ਵਿਚਕਾਰ ਵਿਆਹਾਂ ਵਿੱਚ ਇਤਿਹਾਸਕ ਗਿਰਾਵਟ ਦਰਜ ਕੀਤੀ ਗਈ ਹੈ। ਚੀਨ ਦੇ ਨਾਗਰਿਕ ਮਾਮਲਿਆਂ ਦੇ ਮੰਤਰਾਲੇ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਸਾਲ 2022 ਵਿੱਚ ਚੀਨ ਵਿੱਚ ਸਿਰਫ 6.83 ਕਰੋੜ ਜੋੜਿਆਂ ਨੇ ਆਪਣੇ ਵਿਆਹ ਰਜਿਸਟਰ ਕਰਵਾਏ ਹਨ, ਜੋਕਿ 2021 ਦੇ ਮੁਕਾਬਲੇ 10.5 ਫੀਸਦੀ ਘੱਟ ਹੈ। ਰਿਪੋਰਟ ਮੁਤਾਬਕ 2021 ਦੇ ਮੁਕਾਬਲੇ 2022 ਵਿੱਚ ਕਰੀਬ ਅੱਠ ਲੱਖ ਵਿਆਹਾਂ ਵਿੱਚ ਕਮੀ ਆਈ ਹੈ।
ਰਿਪੋਰਟ ਮੁਤਾਬਕ ਪਿਛਲੇ ਸਾਲ ਚੀਨ ਵਿੱਚ ਹਰ 1,000 ਲੋਕਾਂ ਪਿੱਛੇ 6.77 ਬੱਚੇ ਪੈਦਾ ਹੋਏ, ਜੋਕਿ ਹੁਣ ਤੱਕ ਦੀ ਸਭ ਤੋਂ ਘੱਟ ਦਰਜ ਕੀਤੀ ਗਈ ਜਨਮ ਦਰ ਹੈ। 2021 ਵਿੱਚ ਇਹ ਜਨਮ ਦਰ 7.52 ਸੀ। ਇਸ ਦੌਰਾਨ, ਚੀਨ ਦੀ ਮੌਤ ਦਰ, 1974 ਤੋਂ ਬਾਅਦ ਸਭ ਤੋਂ ਵੱਧ, ਪ੍ਰਤੀ 1,000 ਲੋਕਾਂ ਵਿੱਚ 7.37 ਮੌਤਾਂ ਸਨ।
ਰਿਪੋਰਟ ਮੁਤਾਬਕ 60 ਸਾਲਾਂ ਤੋਂ ਵੱਧ ਸਮੇਂ ਵਿੱਚ ਪਹਿਲੀ ਵਾਰ 2022 ਵਿੱਚ ਦੇਸ਼ ਦੀ ਆਬਾਦੀ ਵਿੱਚ ਵੀ ਗਿਰਾਵਟ ਹੋਣੀ ਤੈਅ ਹੈ। ਭਾਰਤ ਹੁਣ ਚੀਨ ਨੂੰ ਪਿੱਛੇ ਛੱਡ ਕੇ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਹਾਲਾਂਕਿ, ਨੌਜਵਾਨਾਂ ਦੀ ਗਿਣਤੀ ਵਿੱਚ ਗਿਰਾਵਟ ਅੰਸ਼ਿਕ ਤੌਰ ‘ਤੇ ਚੀਨ ਦੀ ਇੱਕ-ਬੱਚਾ ਨੀਤੀ ਦਾ ਨਤੀਜਾ ਹੈ, ਜੋ 1980 ਤੋਂ 2016 ਤੱਕ ਚੱਲੀ ਸੀ। ਰਿਪੋਰਟ ਮੁਤਾਬਕ ਚੀਨ ਦੀ ਘਟਦੀ ਆਬਾਦੀ ਦੇ ਦੇਸ਼ ਦੀ ਅਰਥਵਿਵਸਥਾ ‘ਤੇ ਪੈਣ ਵਾਲੇ ਅਸਰ ਨੂੰ ਲੈ ਕੇ ਸਰਕਾਰ ਅਤੇ ਅਰਥ ਸ਼ਾਸਤਰੀ ਦੋਵੇਂ ਹੀ ਚਿੰਤਤ ਹਨ। ਅਜਿਹੇ ‘ਚ ਇਸ ਸਮੱਸਿਆ ਨਾਲ ਨਜਿੱਠਣ ਲਈ ਨੀਤੀਆਂ ‘ਚ ਵੱਡੇ ਬਦਲਾਅ ਕੀਤੇ ਜਾ ਰਹੇ ਹਨ।
ਇਹ ਵੀ ਪੜ੍ਹੋ : US ‘ਚ PM ਮੋਦੀ ਦੇ ਸਵਾਗਤ ‘ਚ ਰੈਸਟੋਰੈਂਟ ਪਰੋਸੇਗਾ ‘ਮੋਦੀ ਜੀ ਥਾਲੀ’, ਬੇਹੱਦ ਖ਼ਾਸ ਹੋਣਗੇ ਪਕਵਾਨ
ਅਹਿਮ ਗੱਲ ਇਹ ਹੈ ਕਿ, ਘਟਦੀ ਜਨਮ ਦਰ ਨੂੰ ਉਤਸ਼ਾਹਿਤ ਕਰਨ ਲਈ ਚੀਨ ਨੇ ਆਪਣੇ 20 ਤੋਂ ਵੱਧ ਸ਼ਹਿਰਾਂ ਵਿੱਚ ‘ਨਵੇਂ ਯੁੱਗ’ ਦੇ ਵਿਆਹ ਅਤੇ ਬੱਚੇ ਪੈਦਾ ਕਰਨ ਦੀ ਸੰਸਕ੍ਰਿਤੀ ਬਣਾਉਣ ਲਈ ਪਿਛਲੇ ਮਹੀਨੇ ਇੱਕ ਪਾਇਲਟ ਪ੍ਰਾਜੈਕਟ ਸ਼ੁਰੂ ਕੀਤਾ ਸੀ। ਇੰਨਾ ਹੀ ਨਹੀਂ ਡਿੱਗਦੀ ਜਨਮ ਦਰ ਨੂੰ ਦੇਖਦੇ ਹੋਏ ਚੀਨ ਨੇ ਪਿਛਲੇ ਸਾਲ ਜੋੜੇ ਨੂੰ ਤਿੰਨ ਬੱਚੇ ਪੈਦਾ ਕਰਨ ਦੀ ਇਜਾਜ਼ਤ ਦਿੱਤੀ ਸੀ।
ਇਸ ਤੋਂ ਪਹਿਲਾਂ ਇਸ ਦੇਸ਼ ਵਿੱਚ ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਇੱਕ ਬੱਚਾ ਨੀਤੀ ਲਾਗੂ ਸੀ। ਚੀਨ ਦੀ ਇਸ ਨੀਤੀ ਤੋਂ ਬਾਅਦ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ।
ਵੀਡੀਓ ਲਈ ਕਲਿੱਕ ਕਰੋ -: