ਕੋਰੋਨਾ ਦੇ ਮਾਮਲਿਆਂ ਵਿੱਚ ਮੰਗਲਵਾਰ ਨੂੰ ਰਿਕਾਰਡ ਵਾਧਾ ਦਰਜ ਹੋਈ ਹੈ। ਇੱਕ ਦਿਨ ਦੇ ਅੰਦਰ 2,151 ਨਵੇਂ ਕੇਸਾਂ ਦੀ ਪਛਾਣ ਹੋਈ। ਪੰਜ ਮਹੀਨੇ ਵਿੱਚ ਪਹਿਲੀ ਵਾਰ ਇੱਕ ਦਿਨ ਦੇ ਅੰਦਰ ਇਕੱਠੇ ਦੋ ਹਜ਼ਾਰ ਤੋਂ ਵੱਧ ਮਰੀਜ਼ ਪਾਏ ਗਏ ਹਨ। ਇਸੇ ਦੇ ਨਾਲ ਐਕਟਿਵ ਮਾਮਲਿਆਂ ਦੀ ਗਿਣਤੀ ਵੀ ਵਧ ਕਤੇ 11 ਹਜ਼ਾਰ 903 ਹੋ ਗਈ ਹੈ।
ਕੇਂਦਰੀ ਸਿਹਤ ਮੰਤਰਾਲਾ ਦੇ ਅੰਕੜਿਆਂ ਮੁਤਾਬਕ ਮੰਗਲਵਾਰ ਨੂੰ 2,151 ਲੋਕ ਕੋਰੋਨਾ ਦੇ ਮਰੀਜ਼ ਪਾਏ ਗਏ। ਅੰਕੜਿਆਂ ਮੁਤਾਬਕ ਪਿਛਲੇ ਘੰਟੇ ਦੇ ਅੰਦਰ ਸੱਤ ਲੋਕਾਂ ਨੇ ਲਾਗ ਕਰਕੇ ਜਾਨ ਗੁਆ ਦਿੱਤੀ। ਇਨ੍ਹਾਂ ਵਿੱਚ ਤਿੰਨ ਮਹਾਰਾਸ਼ਟਰ, ਇੱਕ ਕਰਨਾਟਕ ਅਤੇ ਤਿੰਨ ਕੇਰਲ ਦੇ ਸਨ। ਮਰਨ ਵਾਲਿਆਂ ਦਾ ਅੰਕੜਾ ਹੁਣ ਪੰਜ ਲੱਖ 30 ਹਜ਼ਾਰ 848 ਹੋ ਗਿਆ ਹੈ।
ਕੇਂਦਰੀ ਸਿਹਤ ਮੰਤਰਾਲਾ ਮੁਤਾਬਕ ਡੇਲੀ ਪਾਜ਼ੀਟਿਵਿਟੀ ਰੇਟ 1.51 ਫੀਸਦੀ ਹੈ। ਮਤਲਬ ਹਰ ਰੋਜ਼ ਜਿੰਨੇ ਲੋਕ ਕੋਰੋਨਾ ਦੀ ਜਾਂਚ ਕਰਵਾਉਂਦੇ ਹਨ, ਉਨ੍ਹਾਂ ਵਿੱਚ 1.51 ਫੀਸਦੀ ਲੋਕ ਇਨਫੈਕਟਿਡ ਮਿਲ ਰਹੇ ਹਨ। ਵੀਕਲੀ ਪਾਜ਼ੀਟਿਵਿਟੀ ਰੇਟ ਦੀ ਗੱਲ ਕਰੀਏ ਤਾਂ ਇਹ 1.51 ਫੀਸਦੀ ਪਹੁੰਚ ਗਿਆ ਹੈ। ਹੁਣ ਤੱਕ ਕੁਲ ਚਾਰ ਕਰੋੜ 47 ਲੱਖ 9 ਹਜ਼ਾਰ 676 ਲੋਕ ਕੋਰੋਨਾ ਦੀ ਲਪੇਟ ਵਿੱਚ ਆ ਚੁੱਕੇ ਹਨ।
ਇਹ ਵੀ ਪੜ੍ਹੋ : ਕੂਨੋ ਨੈਸ਼ਨਲ ਪਾਰਕ ਤੋਂ ਆਈ ਖ਼ੁਸ਼ਖਬਰੀ, ਜੰਮੇ 4 ਹਿੰਦੁਸਤਾਨੀ ਚੀਤੇ, ਵਧਿਆ ਕੁਨਬਾ
ਇਨ੍ਹਾਂ ਵਿੱਚ 0.03 ਫੀਸਦੀ ਮਰੀਜ਼ਾਂ ਦਾ ਅਜੇ ਇਲਾਜ ਚੱਲ ਰਿਹਾ ਹੈ, ਜਦਕਿ 98.78 ਫੀਸਦੀ ਲੋਕ ਠੀਕ ਹੋ ਚੁੱਕੇ ਹਨ। 1.19 ਫੀਸਦੀ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਵੀਡੀਓ ਲਈ ਕਲਿੱਕ ਕਰੋ -: