ਪੰਜਾਬ ਦੇ ਨੌਜਵਾਨਾਂ ਲਈ ਸਰਕਾਰੀ ਨੌਕਰੀ ਹਾਸਲ ਕਰਨ ਦਾ ਇੱਕ ਸੁਨਿਹਰੀ ਮੌਕਾ ਹੈ। ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਯੋਜਨਾ ਅਫ਼ਸਰ (ਪੀ.ਪੀ.ਐੱਸ.ਸੀ. ਭਰਤੀ 2022) ਦੀਆਂ ਅਸਾਮੀਆਂ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਮੰਗੀਆਂ ਹਨ। ਜਿਹੜੇ ਉਮੀਦਵਾਰ ਯੋਗ ਹਨ ਅਤੇ PPSC ਦੀਆਂ ਇਨ੍ਹਾਂ ਅਸਾਮੀਆਂ ਲਈ ਅਰਜ਼ੀ ਦੇਣ ਦੇ ਚਾਹਵਾਨ ਹਨ, ਉਹ ਆਖਰੀ ਮਿਤੀ ਤੋਂ ਪਹਿਲਾਂ ਦੱਸੇ ਗਏ ਫਾਰਮੈਟ ਵਿੱਚ ਅਪਲਾਈ ਕਰ ਸਕਦੇ ਹਨ। ਇਹ ਭਰਤੀਆਂ ਗਰੁੱਪ ਏ, ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ, ਪੰਜਾਬ ਸਰਕਾਰ ਅਧੀਨ ਕੱਢੀਆਂ ਗਈਆਂ ਹਨ।
PPSC ਪਲਾਨਿੰਗ ਅਸਿਸਟੈਂਟ ਪੋਸਟਾਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 8 ਜੂਨ 2022 ਹੈ। ਇਸ ਤੋਂ ਬਾਅਦ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਇਨ੍ਹਾਂ ਅਸਾਮੀਆਂ ਲਈ ਸਿਰਫ਼ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ। ਇਸਦੇ ਲਈ ਤੁਹਾਨੂੰ PPSC ਦੀ ਅਧਿਕਾਰਤ ਵੈੱਬਸਾਈਟ ppsc.gov.in ‘ਤੇ ਜਾਣਾ ਹੋਵੇਗਾ।
18 ਤੋਂ 37 ਸਾਲ ਦੀ ਉਮਰ ਵਿਚਕਾਰ ਦੇ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਯੋਗ ਉਮੀਦਵਾਰ ਟਾਊਂ ਐਂਡ ਕੰਟਰੀ ਪਲਾਨਿੰਗ ਜਾਂ ਆਰਕੀਟੈਕਚਰ ਵਿੱਚ ਬੈਚਲਰ ਡਿਗਰੀ ਹੋਲਡਰ ਹੋਣੇ ਚਾਹੀਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਦਸਵੀਂ ਤੱਕ ਪੰਜਾਬੀ ਭਾਸ਼ਾ ਦੀ ਪੜ੍ਹਾਈ ਕੀਤੀ ਹੋਣੀ ਚਾਹੀਦੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਇਨ੍ਹਾਂ ਅਸਾਮੀਆਂ ‘ਤੇ ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਅਤੇ ਇੰਟਰਵਿਊ ਰਾਹੀਂ ਕੀਤੀ ਜਾਵੇਗੀ। ਉਨ੍ਹਾਂ ਦੀਆਂ ਤਰੀਕਾਂ ਬਾਰੇ ਜਲਦ ਹੀ ਸੂਚਿਤ ਕੀਤਾ ਜਾਵੇਗਾ। ਜਨਰਲ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਅਰਜ਼ੀ ਲਈ 1500 ਰੁਪਏ ਫੀਸ ਭਰਨੀ ਪਏਗੀ, ਜਦਕਿ SC, ST OBC ਵਰਗ ਨੂੰ ਲਈ ਇਹ ਫੀਸ 750 ਰੁਪਏ ਅਤੇ EWS, PWD ਅਤੇ ਸਾਬਕਾ ਸੈਨਿਕਾਂ ਲਈ 500 ਰੁਪਏ ਹੈ।