ਪਿਛਲੇ ਸਾਲ ਸੜਕ ਹਾਦਸੇ ਵਿੱਚ ਮਾਰੇ ਗਏ ਪੰਜਾਬੀ ਫਿਲਮ ਅਦਾਕਾਰ ਅਤੇ ‘ਵਾਰਿਸ ਪੰਜਾਬ ਦੇ’ ਦੇ ਬਾਨੀ ਦੀਪ ਸਿੱਧੂ ਦੀ ਗਰਲਫ੍ਰੈਂਡ ਰੀਨਾ ਰਾਏ ਨੇ ਕਿਹਾ ਹੈ ਕਿ ਦੀਪ ਸਿੱਧੂ ਸ਼ਹੀਦ ਨਹੀਂ ਹੈ। ਉਸ ਦੀ ਮੌਤ ਇੱਕ ਸੜਕ ਹਾਦਸੇ ਵਿੱਚ ਹੋਈ ਹੈ। ਉਸ ਦੀ ਮੌਤ ਨੂੰ ਲੈ ਕੇ ਗਲਤ ਢੰਗ ਨਾਲ ਪ੍ਰਚਾਰ ਹੋਇਆ ਹੈ। ਕੁਝ ਲੋਕ ਸ਼ਹੀਦ ਸ਼ਬਦ ਦੀ ਗਲਤ ਪਰਿਭਾਸ਼ਾ ਦੇ ਰਹੇ ਹਨ। ਦੀਪ ਨੂੰ ਸ਼ਹੀਦ ਕਹਿਣ ਵਾਲਿਆਂ ਨੂੰ ਪਹਿਲਾਂ ਵੱਖ-ਵੱਖ ਸ਼ਹੀਦਾਂ ਤੇ ਸਿੱਖ ਗੁਰੂਆਂ ਦਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ।
ਰੀਨਾ ਨੇ ਇੱਕ ਚੈਨ ਦੇ ਨਾਲ ਇੰਟਰਵਿਊ ਵਿੱਚ ਕਿਹਾ ਕਿ ਜਿਸ ਦਿਨ ਹਾਦਸਾ ਹੋਇਆ ਉਹ ਉਨ੍ਹਾਂ ਦੇ ਨਾਲ ਸੀ। ਉਹ ਗੱਡੀ ਵਿੱਚ ਸੌਂ ਰਹੀ ਸੀ। ਅਚਾਨਕ ਝਟਕਾ ਲੱਗਾ ਅਤੇ ਮੈਂ ਅੱਗੇ ਡਿੱਗ ਪਈ। ਮੈਂ ਸੀਟ ਬੈਲਟ ਨਹੀਂ ਪਹਿਨੀ ਹੋਈ ਸੀ। ਹਾਦਸੇ ਮਗਰੋਂ ਮੈਂ ਦੀਪ ਕੋਲ ਗਈ, ਉਹ ਹੋਸ਼ ਵਿੱਚ ਸੀ। ਉਸ ਦੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਸੀ। ਉਹ ਅਧਮੋਈ ਹਾਲਤ ਵਿੱਚ ਸੀ। ਮੈਂ ਦੀਪ ਨੂੰ ਇਸ਼ਾਰਾ ਕੀਤਾ, ਪਰ ਉਸ ਨੇ ਕੋਈ ਜਵਾਬ ਨਹੀਂ ਦਿੱਤਾ। ਮੈਂ ਦੀਪ ਕੇ ਭਰਾ ਨੂੰ ਫੋਨ ਕਰਕੇ ਘਟਨਾ ਤੇ ਘਟਨਾ ਵਾਲੀ ਥਾਂ ਦੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : 4 ਵਾਰ ਭੂਚਾਲ ਦੇ ਝਟਕਿਆਂ ਨਾਲ ਕੰਬੀ ਉਤਰਕਾਸ਼ੀ ਦੀ ਧਰਤੀ, ਦਹਿਸ਼ਤ ‘ਚ ਘਰਾਂ ਤੋਂ ਲੋਕ ਆਏ ਬਾਹਰ
ਰੀਨਾ ਨੇ ਕਿਹਾ ਕਿ ਦੀਪ ਦੀ ਅੰਮ੍ਰਿਤਪਾਲ ਨਾਲ ਗੱਲ ਹੁੰਦੀ ਸੀ, ਪਰ ਕਾਫੀ ਪਹਿਲਾਂ ਦੀਪ ਨੇ ਅੰਮ੍ਰਿਤਪਾਲ ਦਾ ਨੰਬਰ ਬਲਾਕ ਕਰ ਦਿੱਤਾ ਸੀ। ਇਸ ਦਾ ਕੀ ਕਾਰਨ ਸੀ, ਇਸ ਦੀ ਮੈਨੂੰ ਨਹੀਂ ਪਤਾ। ਅੰਮ੍ਰਿਤਪਾਲ ਤੋਂ ਇਲਾਵਾ ‘ਵਾਰਿਸ ਪੰਜਾਬ ਦੇ’ ਦੇ ਬਹੁਤ ਸਾਰੇ ਮੈਂਬਰ ਦੀਪ ਸਿੱਧੂ ਨਾਲ ਪੰਜਾਬ ਦੇ ਵੱਖ-ਵੱਖ ਮੁੱਦਿਆਂ ‘ਤੇ ਗੱਲ ਕਰਦੇ ਸਨ। ਮੌਤ ਤੋਂ ਬਾਅਦ ਅੰਮ੍ਰਿਤਪਾਲ ਮੇਰੇ ਨਾਲ ਵੀ ਗਲ ਕਰਦਾ ਰਿਹਾ।
ਵੀਡੀਓ ਲਈ ਕਲਿੱਕ ਕਰੋ -: