ਪਿਛਲੇ ਹਫਤੇ ਤੋਂ ਲਗਾਤਾਰ ਪੈ ਰਹੀ ਕੜਾਕੇ ਦੀ ਗਰਮੀ ਤੋਂ ਵੀਰਵਾਰ ਸ਼ਾਮ ਨੂੰ ਲੋਕਾਂ ਨੂੰ ਰਾਹਤ ਮਿਲੀ, ਜਦੋਂ ਮੌਸਮ ਨੇ ਅਚਾਨਕ ਕਰਵਟ ਲਈ। ਜਲੰਧਰ ਵਿੱਚ ਤੇਜ਼ ਹਵਾਲਾਂ ਨਾਲ ਹਨੇਰੀ ਚੱਲੀ ਤੇ ਅਸਮਾਨ ਵਿੱਚ ਸੰਘਣੇ ਕਾਲੇ ਬੱਦਲ ਛਾ ਗਏ। ਵੇਖਦੇ ਹੀ ਵੇਖਦੇ ਹਲਕੀ ਬਾਰਿਸ਼ ਸ਼ੁਰੂ ਹੋ ਗਈ। ਤਾਪਮਾਨ ਡਿੱਗਣ ਨਾਲ ਗਰਮੀ ਤੋਂ ਪ੍ਰੇਸ਼ਾਨ ਲੋਕਾਂ ਨੇ ਸੁੱਖ ਦਾ ਸਾਹ ਲਿਆ।
ਲੁਧਿਆਣਾ ਤੇ ਪਟਿਆਲਾ ਸਣੇ ਕਈ ਸ਼ਹਿਰਾਂ ਵਿੱਚ ਇਸ ਵੇਲੇ ਵੀ ਅਸਮਾਨ ਵਿੱਚ ਬੱਦਲ ਛਾਏ ਹੋਏ ਹਨ। ਲੁਧਿਆਣਾ ਵਿੱਚ ਧੂੜ ਭਰੀ ਹਨੇਰੀ ਚੱਲਣ ਦੀ ਖਬਰ ਹੈ। ਪਟਿਆਲਾ ਵਿੱਚ ਵੀਰਵਾਰ ਸ਼ਾਮ ਲਗਭਗ ਸਵਾ ਪੰਜ ਵਜੇ ਬੱਦਲ ਛਾ ਗਏ ਤੇ ਧੂੜ ਭਰੀਆਂ ਹਵਾਵਾਂ ਚੱਲੀਆਂ। ਗੱਡੀਆਂ ਵਾਲਿਆਂ ਨੂੰ ਆਪਣੀਆਂ ਗੱਡੀਆਂ ਦੀਆਂ ਲਾਈਟਾਂ ਚਲਾਉਣੀਆਂ ਪਈਆਂ।
ਅੱਜ ਅਚਾਨਕ ਬਦਲੇ ਮੌਸਮ ਨਾਲ ਤਾਪਮਾਨ ਵਿੱਚ ਗਿਰਵਾਟ ਰਹੀ। ਚੰਡੀਗੜ੍ਹ ਮੌਸਮ ਵਿਭਾਗ ਮੁਤਾਬਕ ਚੰਡੀਗੜ੍ਹ ਵਿੱਚ ਪਾਰਾ 4.4 ਡਿਗਰੀ ਘੱਟ ਕੇ 38.9 ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਆਮ ਨਾਲੋਂ 5.3 ਡਿਗਰੀ ਲੁਢਕ ਕੇ ਵੱਧ ਤੋਂ ਵੱਧ ਪਾਰਾ 39.8, ਲੁਧਿਆਣਾ ਵਿੱਚ 4.8 ਡਿਗਰੀ ਦੀ ਗਿਰਾਵਟ ਨਾਲ 38.4 ਡਿਗਰੀ, ਪਟਿਆਲਾ ‘ਚ 4.8 ਡਿਗਰੀ ਦੀ ਗਿਰਾਵਟ ਨਾਲ 39. ਡਿਗਰੀ ਤੇ ਪਟਿਆਲਾ ‘ਚ 5.6 ਡਿਗਰੀ ਡਿੱਗ ਕੇ 40.2 ਡਿਗਰੀ ਦਰਜ ਕੀਤਾ ਗਿਆ। ਸਭ ਤੋਂ ਵੱਧ ਤਾਪਮਾਨ ਅੱਜ ਬਠਿੰਡਾ ਵਿੱਚ ਦਰਜ ਕੀਤਾ ਗਿਆ, ਜਿਥੇ ਆਮ ਨਾਲੋਂ 4.6 ਡਿਗਰੀ ਲੁਢਕ ਕੇ 40.8 ਡਿਗਰੀ ‘ਤੇ ਪਹੁੰਚਿਆ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਸ ਤੋੰ ਪਹਿਲਾਂ ਦਿਨ ਵੇਲੇ ਤੱਪਦੀ ਗਰਮੀ ਨੇ ਲੋਕਾਂ ਨੂੰ ਅਪ੍ਰੈਲ ਵਿੱਚ ਹੀ ਮਈ-ਜੂਨ ਦੀ ਗਰਮੀ ਦੀ ਯਾਦ ਦਿਵਾ ਦਿੱਤੀ ਹੈ। ਮੌਸਮ ਵਿਭਾਗ ਦੀ ਮੰਨੀਏ ਤਾਂ ਮਈ ਤੇ ਜੂਨ ਵਿੱਚ ਇਸ ਵਾਰ ਗਰਮੀ ਹੋਰ ਵੀ ਕਹਿਰ ਵਰ੍ਹਾ ਸਕਦੀ ਹੈ। ਅਪ੍ਰੈਲ ਵਿੱਚ ਹੀ ਤਾਪਮਾਨ 42 ਡਿਗਰੀ ਤੱਕ ਪਹੁੰਚ ਜਾਣ ਨਾਲ ਲੋਕਾਂ ਨੂੰ ਹੁਣੇ ਤੋਂ ਹੀ ਲੂ ਦੀ ਮਾਰ ਝੱਲਣੀ ਪੈ ਰਹੀ ਹੈ। ਸ਼ਾਮ ਨੂੰ ਕੁਝ ਦੇਰ ਤੱਕ ਹਵਾਵਾਂ ਹੀ ਚੱਲੀਆਂ, ਬੱਦਲ ਬਣੇ ਰਹੇ ਅਤੇ ਜਲੰਧਰ, ਲੁਧਿਆਣਾ ਸਣੇ ਕੁਝ ਜ਼ਿਲ੍ਹਿਆਂ ਵਿੱਚ ਹਲਕੀ ਬਾਰਿਸ਼ ਦੀ ਵੀ ਖ਼ਬਰ ਹੈ।