ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਰਾਹਤ ਦਿੰਦੇ ਹੋਏ ਉਥੋਂ ਦੀ ਅੱਤਵਾਦੀ ਰੋਕੂ ਅਦਾਲਤ ਨੇ ਉਨ੍ਹਾਂ ਦੀ ਗ੍ਰਿਫਤਾਰੀ ਤੋਂ ਪਹਿਲਾਂ ਜ਼ਮਾਨਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਦਾਲਤ ਨੇ ਇਮਰਾਨ ਨੂੰ 2 ਜੂਨ ਤੱਕ ਦੀ ਰਾਹਤ ਦਿੱਤੀ ਹੈ। ਨਾਲ ਹੀ 70 ਸਾਲਾ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਨੂੰ ਜਾਂਚ ਦੌਰਾਨ ਸਹਿਯੋਗ ਦੇਣ ਦਾ ਵੀ ਹੁਕਮ ਦਿੱਤਾ ਹੈ।
ਖਾਨ ਖਿਲਾਫ ਦਜ ਮਾਮਲਿਆਂ ਵਿਚ ਇਕ ਲਾਹੌਰ ਵਿਚ ਕੋਮ ਕਮਾਂਡਰ ਹਾਊਸ ‘ਤੇ ਹਮਲਾ ਕਰਨ ਦਾ ਮਾਮਲਾ ਵੀ ਸ਼ਾਮਲ ਹੈ। ਪੱਤਰਕਾਰਾਂ ਨੂੰ ਅਦਾਲਚ ਵਿਚ ਸੰਬੋਧਨ ਕਰਦੇ ਹੋਏ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ 35 ਸਾਲਾਂ ਵਿਚ ਅਜਿਹੀ ਕਾਰਵਾਈ ਕਦੇ ਨਹੀਂ ਦੇਖੀ। ਉੁਨ੍ਹਾਂ ਕਿਹਾ ਕਿ ਇੰਝ ਲੱਗ ਰਿਹਾ ਹੈ ਕਿ ਜਿਵੇਂ ਸਾਰੇ ਨਾਗਰਿਕਾਂ ਦੇ ਮੌਲਿਕ ਅਧਿਕਾਰ ਖਤਮ ਹੋ ਗਏ ਹਨ। ਹੁਣ ਸਿਰਫ ਅਦਾਲਤਾਂ ਮਨੁੱਖੀ ਅਧਿਕਾਰਾਂ ਦੀ ਰਾਖੀ ਕਰ ਰਹੀਆਂ ਹਨ। ਕ੍ਰਿਕਟਰ ਤੋਂ ਰਾਜਨੇਤਾ ਬਣੇ ਇਮਰਾਨ ਖਾਨ ਨੇ ਇਹ ਵੀ ਕਿਹਾ ਕਿ ਉਹ ਆਖਰੀ ਗੇਂਦ ਤੱਕ ਲੜਨਗੇ।
ਅਰਧ-ਸੈਨਿਕ ਬਲ ਪਾਕਿਸਤਾਨ ਰੇਂਜਰਸ ਨੇ ਖਾਨ ਨੂੰ 9 ਮਈ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਦੇ ਬਾਅਦ ਪੂਰੇ ਪਾਕਿਸਤਾਨ ਵਿਚ ਅਸ਼ਾਂਤੀ ਫੈਲ ਗਈ ਸੀ। ਪਾਕਿਸਤਾਨ ਦੇ ਇਤਿਹਾਸ ਵਿਚ ਪਹਿਲੀ ਵਾਰ ਪ੍ਰਦਰਸ਼ਨਕਾਰੀਆਂ ਨੇ ਰਾਲਵਪਿੰਡ ਵਿਚ ਸਥਿਤ ਫੌਜ ਦੇ ਹੈਡਕੁਆਰਟਰ ਵਿਚ ਧਾਵਾ ਬੋਲ ਦਿੱਤਾ ਤੇ ਲਾਹੌਰ ਵਿਚ ਇਕ ਕੋਰ ਕਮਾਂਡਰ ਦੇ ਘਰ ਵਿਚ ਅੱਗ ਲਗਾ ਦਿੱਤੀ।
ਇਹ ਵੀ ਪੜ੍ਹੋ : ਕੈਂਸਰ ਦੀ ਜੰਗ ਜਿੱਤ ਲੈਬਰਾਡੋਰ ਸਿਮੀ ਨੇ ਦੁਬਾਰਾ ਜੁਆਇਨ ਕੀਤੀ ਡਿਊਟੀ, ਡਰੱਗਸ ਲੱਭਣ ‘ਚ ਹੈ ਮਾਹਿਰ
ਪੁਲਿਸ ਨੇ ਇਸ ਹਿੰਸਾ ਵਿਚ ਮਰਨ ਵਾਲਿਆਂ ਦੀ ਗਿਣਤੀ 10 ਦੱਸੀ ਸੀ ਜਦੋਂ ਕਿ ਇਮਰਾਨ ਖਾਨ ਦੀ ਪਾਰਟੀ ਨੇ 40 ਲੋਕਾਂ ਦੇ ਮਰਨ ਦਾ ਦਾਅਵਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਸੁਰੱਖਿਆ ਅਧਿਕਾਰੀਆਂ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਉਨ੍ਹਾਂ ਦੀ ਪਾਰਟੀ ਦੇ ਸਮਰਥਕਾਂ ਦੀ ਵੀ ਮੌਤ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: