200 ਕਰੋੜ ਦੀ ਠੱਗੀ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਬਾਲੀਵੁੱਡ ਐਕਟ੍ਰੈਸ ਜੈਕਲੀਨ ਫਰਨਾਡੀਜ਼ ਨੂੰ ਕੋਰਟ ਨੇ ਜ਼ਮਾਨਤ ਦੇ ਦਿੱਤੀ। ਪਟਿਆਲਾ ਹਾਊਸ ਕੋਰਟ ਨੇ ਜੈਕਲੀਨ ਨੂੰ 2 ਲੱਖ ਰੁਪਏ ਦੇ ਪਰਸਨਲ ਬੌਂਡ ਅਤੇ ਇੰਨੀ ਹੀ ਰਕਮ ਦੇ ਸ਼ਿਓਰਿਟੀ ਬੌਂਡ ‘ਤੇ ਜ਼ਮਾਨਤ ਦਾ ਹੁਕਮ ਦਿੱਤਾ। ਉਨ੍ਹਾਂ ਨੂੰ ਕੁੱਲ 4 ਲੱਖ ਰੁਪਏ ਦੇ ਬਾਂਡ ‘ਤੇ ਜ਼ਮਾਨਤ ਮਿਲੀ ਹੈ।
ਜੈਕਲੀਨ ਕੋਰਟ ਦੇ ਹੁਕਮ ‘ਤੇ ਵਿਦੇਸ਼ ਜਾ ਸਕੇਗੀ। ਕੋਰਟ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 24 ਨਵੰਬਰ ਰੱਖੀਹੈ। ਉਦੋਂ ਜੈਕਲੀਨ ‘ਤੇ ਲੱਗੇ ਦੋਸ਼ਾਂ ‘ਤੇ ਬਹਿਸ ਕੀਤੀ ਜਾਵੇਗੀ। ਜੈਕਲੀਨ ਦੀ ਅੰਤਰਿਮ ਜ਼ਮਾਨਤ 10 ਨਵੰਬਰ ਨੂੰ ਹੀ ਖਤਮ ਹੋ ਗਈ ਸੀ। ਇਸ ਦੇ ਬਾਅਦ ਉਨ੍ਹਾਂ ਨੇ ਰੈਗੂਲਰ ਬੇਲ ਦੀ ਅਰਜ਼ੀ ਲਗਾਈ ਸੀ। ਇਸ ‘ਤੇ 11 ਨਵੰਬਰ ਨੂੰ ਫੈਸਲਾ ਲੈਣਾ ਸੀ ਪਰ ਕੋਰਟ ਨੇ ਫੈਸਲਾ ਸੁਰੱਖਿਅਤ ਰੱਖ ਲਿਆ ਸੀ।
ਈਡੀ ਨੇ ਜ਼ਮਾਨਤ ਦਾ ਵਿਰੋਧ ਕੀਤਾ ਸੀ ਤੇ 11 ਨਵੰਬਰ ਨੂੰ ਸੁਣਵਾਈ ਦੌਰਾਨ ਈਡੀ ਨੇ ਜੈਕਲੀਨ ਦੀ ਜ਼ਮਾਨਤ ਦਾ ਵਿਰੋਧ ਕੀਤਾ ਸੀ। ਉਦੋਂ ਜਾਂਚ ਏਜੰਸੀ ਨੇ ਕਿਹਾ ਸੀ ਕਿ ਜੈਕਲੀਨ ਸਬੂਤਾਂ ਨਾਲ ਛੇੜਾਛਾੜ ਕਰ ਸਕਦੀ ਹੈ। ਉਹ ਵਿਦੇਸ਼ ਵੀ ਭੱਜ ਸਕਦੀ ਹੈ, ਇਸ ਲਈ ਉਨ੍ਹਾਂ ਨੂੰ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ। ਜੈਕਲੀਨ ਨੇ ਈਡੀ ‘ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ। ਨਾਲ ਹੀ ਉਨ੍ਹਾਂ ਨੇ ਏਜੰਸੀ ਨਾਲ ਜਾਂਚ ‘ਤੇ ਪੂਰਾ ਸਹਿਯੋਗ ਕਰਨ ਦੀ ਗੱਲ ਕਹੀ ਸੀ।
ਇਸ ‘ਤੇ ਈਡੀ ਨੇ ਕਿਹਾ ਸੀ ਕਿ ਉਨ੍ਹਾਂ ਕੋਲ ਜੈਕਲੀਨ ਖਿਲਾਫ ਕਾਫੀ ਸਬੂਤ ਹਨ, ਇਸ ਲਈ ਉਸ ਨੂੰ ਨਿਯਮਤ ਜ਼ਮਾਨਤ ਨਹੀਂ ਦਿੱਤੀ ਜਾਣੀ ਚਾਹੀਦੀ। ਇਸ ‘ਤੇ ਕੋਰਟ ਨੇ ਈਡੀ ਨੂੰ ਪੁੱਛਿਆ ਸੀ ਕਿ ਜੇਕਰ ਸਬੂਤ ਹਨ ਤਾਂ ਤੁਸੀਂ ਜੈਕਲੀਨ ਨੂੰ ਅਜੇ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ?
ਦੱਸ ਦੇਈਏ ਕਿ ਜੈਕਲੀਨ ਫਰਨਾਂਡੀਜ਼ ‘ਤੇ ਮਾਮਲੇ ਦੇ ਮੁੱਖ ਦੋਸ਼ੀ ਸੁਕੇਸ਼ ਚੰਦਰਸ਼ੇਖਰ ਦੇ ਕਰੀਬੀ ਹੋਣ ਦਾ ਦੋਸ਼ ਹੈ। ਅਭਿਨੇਤਰੀ ‘ਤੇ ਧੋਖਾਧੜੀ ਤੋਂ ਮਹਿੰਗੇ ਤੋਹਫ਼ੇ ਲੈਣ ਦਾ ਦੋਸ਼ ਹੈ। ਈਡੀ ਨੇ ਇਸ ਮਾਮਲੇ ਵਿੱਚ ਜੈਕਲੀਨ ਨੂੰ ਮੁਲਜ਼ਮ ਬਣਾਇਆ ਹੈ।
ਈਡੀ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਜੈਕਲੀਨ ਦਾ ਬਿਆਨ ਵੀ ਦਰਜ ਕੀਤਾ ਹੈ। ਫਿਰ ਜੈਕਲੀਨ ਅਤੇ ਸੁਕੇਸ਼ ਦੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ, ਜਿਸ ਤੋਂ ਇਹ ਸਾਫ ਹੋ ਗਿਆ ਕਿ ਜੈਕਲੀਨ ਅਤੇ ਸੁਕੇਸ਼ ਇਕ-ਦੂਜੇ ਦੇ ਕਾਫੀ ਕਰੀਬ ਹਨ। ਈਡੀ ਮੁਤਾਬਕ ਜੈਕਲੀਨ ਸੁਕੇਸ਼ ਦੇ 200 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ਵਿੱਚ ਅਹਿਮ ਗਵਾਹ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਦੋਸ਼ ਹੈ ਕਿ ਜੈਕਲੀਨ ਸੁਕੇਸ਼ ਨੂੰ ਡੇਟ ਕਰ ਰਹੀ ਸੀ। ਇਸ ਦੌਰਾਨ ਕੋਨਮੈਨ ਸੁਕੇਸ਼ ਨੇ ਜੈਕਲੀਨ ਨੂੰ ਕਈ ਮਹਿੰਗੇ ਤੋਹਫੇ ਦਿੱਤੇ। ਇਨ੍ਹਾਂ ਵਿੱਚ ਗਹਿਣੇ, ਕਰੌਕਰੀ, ਚਾਰ ਫਾਰਸੀ ਬਿੱਲੀਆਂ ਅਤੇ ਇੱਕ ਘੋੜਾ ਸ਼ਾਮਲ ਹੈ। ਇੱਕ ਫਾਰਸੀ ਬਿੱਲੀ ਦੀ ਕੀਮਤ 9 ਲੱਖ ਰੁਪਏ ਹੈ। ਇਸ ਦੇ ਨਾਲ ਹੀ ਘੋੜੇ ਦੀ ਕੀਮਤ 52 ਲੱਖ ਰੁਪਏ ਦੱਸੀ ਗਈ ਹੈ।