ਆਂਗਣਵਾਲੀ ਸਕੂਲ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਵਰਕਰ ਨੇ ਸਕੂਲ ਵਿੱਚ ਆਪਣੇ ਕੱਪੜੇ ਵਾਰ-ਵਾਰ ਗਿੱਲੇ ਕਰ ਲੈਣ ਵਾਲੇ ਤਿੰਨ ਸਾਲਾਂ ਦਾ ਗੁਪਤ ਅੰਗ ਸਾੜ ਦਿੱਤਾ, ਜਿਸ ਮਗਰੋਂ ਆਂਗਣਵਾੜੀ ਵਰਕਰ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।
ਮਾਮਲਾ ਕਰਨਾਟਕ ਤੋਂ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੂੰ ਇਸ ਘਟਨਾ ਦਾ ਪਤਾ ਵੀਰਵਾਰ ਨੂੰ ਮਹਿਲਾ ਅਤੇ ਬਾਲ ਵਿਕਾਸ ਅਧਿਕਾਰੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਲੱਗਾ।
ਦਰਅਸਲ, ਇਹ ਘਟਨਾ 19 ਅਗਸਤ ਦੀ ਹੈ। ਜ਼ਿਲ੍ਹੇ ਦੇ ਚਿੱਕਾ ਨਯਨਕਹਾਲੀ ਤਾਲੁਕ ਦੇ ਗੋਡੇਕੇਰੇ ਪਿੰਡ ਦੇ ਨਿਵਾਸੀਆਂ ਨੇ ਆਂਗਣਵਾੜੀ ਵਰਕਰਾਂ ‘ਤੇ ਬੱਚਿਆਂ ‘ਤੇ ਤਸ਼ੱਦਦ ਕਰਨ ਦਾ ਦੋਸ਼ ਲਾਉਂਦੇ ਹੋਏ ਅਧਿਕਾਰੀ ਨੂੰ ਪੱਤਰ ਲਿਖਿਆ ਹੈ।
ਇਹ ਵੀ ਪੜ੍ਹੋ : ਨਸ਼ੇ ਨਾਲ 2 ਸਕੇ ਭਰਾਵਾਂ ਦੀ ਮੌਤ, ਵੱਡੇ ਦੇ ਭੋਗ ਤੋਂ ਪਹਿਲਾਂ ਉਠੀ ਛੋਟੇ ਦੀ ਵੀ ਅਰਥੀ, ਉਜੜਿਆ ਪਰਿਵਾਰ
ਹੋਨੱਪਾ ਨੇ ਮਾਮਲੇ ਦੀ ਜਾਂਚ ਲਈ ਪਿੰਡ ਦਾ ਦੌਰਾ ਕੀਤਾ। ਉਨ੍ਹਾਂ ਨੇ ਆਂਗਣਵਾੜੀ ਵਰਕਰ ਰਸ਼ਮੀ ਕੇ.ਪੀ. ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਰਸ਼ਮੀ ਨੇ ਦੱਸਿਆ ਕਿ ਉਹ ਮਾਚਿਸ ਦੀ ਤੀਲੀ ਨਾਲ ਬੱਚੇ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਸੀ ਕਿ ਅਚਾਨਕ ਅੱਗ ਲੱਗ ਗਈ। ਬੱਚੇ ਨੇ ਇਸ ਦੀ ਸ਼ਿਕਾਇਤ ਆਪਣੀ ਦਾਦੀ ਨੂੰ ਕੀਤੀ ਅਤੇ ਉਸ ਤੋਂ ਬਾਅਦ ਬੱਚੇ ਦਾ ਇਲਾਜ ਕਰਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: