ਅੱਜ ਈਦ-ਉਲ-ਫ਼ਿਤਰ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੁਸਲਿਮ ਭਾਈਚਾਰੇ ਨਾਲ ਇਕਜੁੱਟਦਾ ਦਰਸਾਉਂਦੇ ਹੋਏ ਉਨ੍ਹਾਂ ਦੇ ਇਸ ਪਵਿੱਤਰ ਤਿਉਹਾਰ ਵਿੱਚ ਸ਼ਾਮਲ ਹੋਣ ਮਾਲੇਰਕੋਟਲਾ ਪਹੁੰਚੇ। ਉਨ੍ਹਾਂ ਇਸ ਮੌਕੇ ਸਥਾਨਕ ਈਦਗਾਹ ਵਿੱਚ ਨਮਾਜ਼ ਵੀ ਅਦਾ ਕੀਤੀ। ਉਨ੍ਹਾਂ ਮੁਸਲਿਮ ਭਾਈਚਾਰੇ ਨਾਲ ਤਸਵੀਰਾਂ ਟਵੀਟ ਕਰਕੇ ਸਿੱਖ-ਮੁਸਲਿਮ ਭਾਈਚਾਰੇ ਦੀ ਇਕਜੁੱਟਤਾ ਦਾ ਸੰਦੇਸ਼ ਦਿੱਤਾ।
ਸੀ.ਐੱਮ. ਮਾਨ ਨੇ ਤਸਵੀਰਾਂ ਟਵੀਟ ਕਰਕੇ ਕਿਹਾ ਕਿ ਪੰਜਾਬ ਵਿੱਚ ਨਫਰਤ ਫੈਲਾਉਣ ਵਾਲਿਆਂ ਲਈ ਕੋਈ ਥਾਂ ਨਹੀਂ ਹੈ ਤੇ ਇਸ ਜ਼ਮੀਨ ‘ਤੇ ਨਫ਼ਰਤ ਫੈਲਾਉਣ ਵਾਲਿਆਂ ਲਈ ਕੋਈ ਥਾਂ ਨਹੀਂ ਹੈ ਤੇ ਇਸ ਜ਼ਮੀਨ ‘ਤੇ ਨਫ਼ਰਤ ਦੇ ਬੀਜ ਨਹੀਂ ਖਿੜਦੇ। ਮੁੱਖ ਮੰਤਰੀ ਨੇ ਇਹ ਬਿਆਨ ਹਾਲ ਹੀ ਵਿੱਚ ਪਟਿਆਲਾ ਵਿਖੇ ਦੋ ਧਿਰਾਂ ਵਿਚਾਲੇ ਝੜਪ ਤੋਂ ਕੁਝ ਦਿਨਾਂ ਬਾਅਦ ਦਿੱਤਾ।
ਸੀ.ਐੱਮ. ਮਾਨ ਨੇ ਟਵੀਟ ਕਰਕੇ ਕਿਹਾ ਕਿ ਪੰਜਾਬ ਗੁਰੂਆਂ, ਪੀਰਾਂ, ਫਕੀਰਾਂ, ਸ਼ਾਇਰਾਂ ਤੇ ਸ਼ਹੀਦਾਂ ਦੀ ਧਰਤੀ ਹੈ…ਇਹ ਉਪਜਾਊ ਧਰਤੀ ਹੈ ਪਰ ਇੱਥੇ ਨਫਰਤ ਦੇ ਬੀਜ ਕਦੇ ਨਹੀਂ ਉਗਦੇ। ਇਹ ਤਸਵੀਰਾਂ ਉਨ੍ਹਾਂ ਲੋਕਾਂ ਨੂੰ ਆਪ ਜਵਾਬ ਦੇ ਰਹੀਆਂ ਨੇ ਜੋ ਪੰਜਾਬ ‘ਤੇ ਮਾੜੀ ਅੱਖ ਰੱਖਦੇ ਨੇ।
ਮੁੱਖ ਮੰਤਰੀ ਨੇ ਕਿਹਾ ਕਿ ਈਦ ਮੌਕੇ ਮਾਲੇਰਕੋਟਲਾ ਆ ਕੇ ਉਨ੍ਹਾਂ ਨੂੰ ਖੁਸ਼ੀ ਹੋਈ। ਉਨ੍ਹਾਂ ਰਮਜ਼ਾਨ ਦੇ ਮੁਸਲਿਮ ਪਵਿੱਤਰ ਮਹੀਨੇ ਦੇ ਪਿੱਛੇ ਦੇ ਮਹੱਤਵ ਬਾਰੇ ਵੀ ਗੱਲ ਕੀਤੀ। ਇਸ ਦੌਰਾਨ ਇਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਭ੍ਰਿਸ਼ਟਾਚਾਰੀਆਂ ਤੇ ਜ਼ਮੀਨ ‘ਤੇ ਕਬਜ਼ਾ ਕਰਨ ਵਾਲਿਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: