ਕੋਰੋਨਾ ਦੇ ਮਾਮਲਿਆਂ ਵਿੱਚ ਗਿਰਾਵਟ ਨੂੰ ਵੇਖਦੇ ਹੋਏ ਰੇਲਵੇ ਵੱਲੋਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਭਾਰਤੀ ਰੇਲਵੇ ਨੇ ਸੋਮਵਾਰ ਨੂੰ ਮੇਲ ਤੇ ਐਕਸਪ੍ਰੈੱਸ ਟ੍ਰੇਨਾਂ ਵਿੱਚ ਜਨਰਲ ਡੱਬਿਆਂ ਵਿੱਚ ਰਿਜ਼ਰਵੇਸ਼ਨ ਯਾਤਰੀ ਸੇਵਾਵਾਂ ਨੂੰ ਬਹਾਲ ਕਰਨ ਦੇ ਆਦੇਸ਼ ਦਿੱਤੇ ਹਨ।
ਦੱਸ ਦੇਈਏ ਕਿ ਕੋਰੋਨਾ ਤੋਂ ਬਾਅਦ ਗੈਰ-ਰਿਜ਼ਰਵੇਸ਼ਨ ਵਾਲੇ ਡੱਬਿਆਂ ਲਈ ਵੀ ਰਿਜ਼ਰਵੇਸ਼ਨ ਕਰਵਾਉਣੀ ਪੈਂਦੀ ਸੀ। ਜਿਵੇਂ ਹੀ ਮਹਾਮਾਰੀ ਫੈਲੀ, ਰੇਲਵੇ ਨੇ ਭੀੜ ਤੋਂ ਬਚਣ ਤੇ ਸਮਾਜਿਕ ਦੂਰੀ ਬਣਾਏ ਰੱਖਣ ਲਈ ਸਿਰਫ਼ ਰਿਜ਼ਰਵੇਸ਼ਨ ਟਿਕਟ ਵਾਲੇ ਯਾਤਰੀਆਂ ਨੂੰ ਜਨਰਲ ਡੱਬਿਆਂ ਵਿੱਚ ਯਾਤਰਾ ਕਰਨ ਦੀ ਇਜਾਜ਼ਤ ਦਿੱਤੀ ਸੀ।
ਰੇਲਵੇ ਦਾ ਇਹ ਨਵਾਂ ਹੁਕਮ ਟ੍ਰੇਨ ਸੇਵਾਵਾਂ ਦੇ ਪੂਰੀ ਤਰ੍ਹਾਂ ਤੋਂ ਆਮ ਹੋਣ ਦਾ ਸੰਕੇਤ ਹੈ। ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਦੇ ਕਈ ਯਾਤਰੀਆਂ ਨੂੰ ਇਸ ਨਾਲ ਵੱਡੀ ਰਾਹਤ ਮਿਲੇਗੀ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਅਧਿਕਾਰੀਆਂ ਨੇ ਕਿਹਾ ਕਿ ਜਨਰਲ ਸੇਵਾਵਾਂ ਬਹਾਲ ਕਰਨ ਲਈ ਦੋ ਰਸਤੇ ਹੋਣਗੇ। ਉਨ੍ਹਾਂ ਨੇ ਕਿਹਾ ਕਿ ਉਦਾਹਰਣ ਲਈ ਜੇ ਕੁਝ ਟ੍ਰੇਨਾਂ ਦੇ ਜਨਰਲ ਡੱਬਿਆਂ ਵਿੱਚ ਰਿਜ਼ਰਵੇਸ਼ਨ ਵਾਲੀਆਂ ਸੀਟਾਂ ਦੀ ਅਗਲੀ ਬੁਕਿੰਗ ਹੁੰਦੀ ਹੈ, ਤਾਂ ਉਨ੍ਹਾਂ ਡੱਬਿਆਂ ਦੇ ਲਈ ਵੱਧ ਤੋਂ ਵੱਧ 120 ਦਿਨਾਂ ਤੱਕ ਕੋਈ ਗੈਰ-ਰਿਜ਼ਰਵੇਸ਼ਨ ਵਾਲੀ ਟਿਕਟ ਜਾਰੀ ਨਹੀਂ ਕੀਤੀ ਜਾਏਗੀ। ਰੇਲਵੇ ਟਿਕਟ ਰਿਜ਼ਰਵੇਸ਼ਨ ਮਾਪਦੰਡਾਂ ਮੁਤਾਬਕ 120 ਦਿਨ ਪਹਿਲਾਂ ਟਿਕਟ ਬੁਕਿੰਗ ਦੀ ਇਜਾਜ਼ਤ ਦਿੰਦਾ ਹੈ।