ਬ੍ਰਿਟੇਨ ਦੇ ਸਾਬਕਾ ਵਿੱਤ ਮੰਤਰੀ ਰਿਸ਼ੀ ਸੁਨਕ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਵਿਚ ਲੱਗੇ ਹੋਏ ਹਨ। ਉਨ੍ਹਾਂ ਨੇ ਕੇਜਰੀਵਾਲ ਵਾਂਗ ਬਿਜਲੀ ਬਿੱਲਾਂ ਨੂੰ ਲੈ ਕੇ ਕਿਹਾ ਹੈ ਕਿ ਘਰਾਂ ਦੇ ਬਿਜਲੀ ਬਿੱਲਾਂ ਉਤੇ 200 ਪੌਂਡ ਦੀ ਕਟੌਤੀ ਕੀਤੀ ਜਾਵੇਗੀ। ਬ੍ਰਿਟੇਨ ਵਿਚ ਇਸ ਸਾਲ ਬਿਜਲੀ ਦੇ ਬਿੱਲ ਤਿੰਨ ਗੁਣਾ ਵਧ ਗਏ ਹਨ ਤੇ ਚੈਰਿਟੀ ਸੰਸਥਾਵਾਂ ਦਾ ਕਹਿਣਾ ਹੈ ਕਿ ਲੱਖਾਂ ਲੋਕ ਗਰੀਬੀ ਵਿਚ ਚਲੇ ਜਾਣਗੇ। ਜੇਕਰ ਸਰਕਾਰ ਨੇ ਇਸ ਝਟਕੇ ਤੋਂ ਉਭਰਨ ਲਈ ਕਈ ਬਿਲੀਅਨ ਪੌਂਡ ਦਾ ਸਮਰਥਨ ਪੈਕੇਜ ਨਹੀਂ ਦਿੱਤਾ।
ਰਿਸ਼ੀ ਸੁਨਕ ਨੇ ਕਿਹਾ ਕਿ ਕਈ ਕਮਜ਼ੋਰ ਸਮੂਹਾਂ, ਲੋਕਾਂ ਤੇ ਪੈਨਸ਼ਨ ਧਾਰਕਾਂ ਨੂੰ ਵੈਲਫੇਅਰ ਸਿਸਟਮ ਤੋਂ ਬਿਜਲੀ ਦੇ ਬਿੱਲਾਂ ਲਈ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਮੇਰੀ ਯੋਜਨਾ ਸਭ ਤੋਂ ਕਮਜ਼ੋਰਾਂ ਦੀ ਮਦਦ ਕਰਨ ਦੀ, ਪੈਨਸ਼ਨ ਧਾਰਕਾਂ ਦੀ ਸਹਾਇਤਾ ਕਰਨ ਦੀ ਤੇ ਕੁਝ ਸਹਾਇਤਾ ਸਾਰਿਆਂ ਦੀ ਕਰਨ ਦੀ ਹੈ।
ਉਨ੍ਹਾਂ ਕਿਹਾ ਕਿ ਉਹ ਇਸ ਯੋਜਨਾ ਲਈ ਵੱਡੀ ਬਚਤ ਯੋਜਨਾ ਤੋਂ ਪੈਸੇ ਕੱਢਣਗੇ ਤੇ ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਸਰਕਾਰ ਨੂੰ ਕੁਝ ਖਰਚੇ ਰੋਕਣੇ ਪੈਣ। ਬ੍ਰਿਟੇਨ ਦੀ ਜਨਤਾ ਪਹਿਲਾਂ ਤੋਂ ਵਧ ਊਰਜਾ ਬਿੱਲਾਂ ਦਾ ਸਾਹਮਣਾ ਕਰ ਰਹੀ ਹੈ । ਹੁਣੇ ਜਿਹੇ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਊਰਜਾ ਬਿਲਾਂ ਦੇ ਰੇਟ ਹੋਰ ਵਧਣ ਦੀ ਸੰਭਾਵਨਾ ਹੈ। ਅਜਿਹੇ ਵਿਚ ਲੱਖਾਂ ਲੋਕ ਗਰੀਬੀ ਰੇਖਾ ਤੋਂ ਹੇਠਾਂ ਚਲੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -:
“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “
ਇਹ ਸੰਕਟ ਅਜਿਹੇ ਸਮੇਂ ਆਇਆ ਹੈ ਜਦੋਂ ਬ੍ਰਿਟੇਨ ਵਿਚ ਪੀਐੱਮ ਅਹੁਦੇ ਲਈ ਚੋਣਾਂ ਹੋ ਰਹੀਆਂ ਹਨ। ਸੰਕਟ ਨਾਲ ਦੋਵੇਂ ਉਮੀਦਵਾਰਾਂ ‘ਤੇ ਦਬਾਅ ਵਧ ਗਿਆ ਹੈ। ਨਾਲ ਹੀ ਇਹ ਸਵਾਲ ਵੀ ਉਠਣ ਲੱਗਾ ਹੈ ਕਿ ਕੀ ਇਸ ਸਾਲ ਦੇ ਆਖਿਰ ਵਿਚ ਭਾਰੀ ਉਦਯੋਗ ਤੇ ਘਰਾਂ ਨੂੰ ਬਿਜਲੀ ਬਲੈਕਆਊਟ ਦਾ ਸਾਹਮਣਾ ਕਰਨਾ ਪਵੇਗਾ। ਲਗਭਗ ਇਕ ਚੌਥਾਈ ਪਰਿਵਾਰਾਂ ‘ਤੇ ਬਿੱਲ ਦਾ 206 ਪੌਂਡ ਬਕਾਇਆ ਹੈ। ਇਹ ਰਕਮ ਸਿਰਫ ਚਾਰ ਮਹੀਨਿਆਂ ਵਿਚ 10 ਫੀਸਦੀ ਵਧ ਗਈ ਹੈ।
ਵਿਸ਼ਵਵਿਆਪੀ ਕੁਦਰਤੀ ਗੈਸ ਸਪਲਾਈ ਸੰਕਟ ਨੇ ਯੂਕੇ ਦੀਆਂ ਥੋਕ ਕੀਮਤਾਂ ਨੂੰ ਰਿਕਾਰਡ ਉੱਚਾਈ ‘ਤੇ ਧੱਕ ਦਿੱਤਾ ਹੈ। ਇੰਨਾ ਹੀ ਨਹੀਂ ਫਰਵਰੀ ‘ਚ ਰੂਸ ਅਤੇ ਯੂਕਰੇਨ ਵਿਚਾਲੇ ਹੋਈ ਜੰਗ ਤੋਂ ਬਾਅਦ ਸਥਿਤੀ ਹੋਰ ਖਰਾਬ ਹੋ ਗਈ ਹੈ।