ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕੰਜ਼ਰਵੇਟਿਵ ਪਾਰਟੀ ਦੇ ਚੇਅਰਮੈਨ ਨਾਦਿਨ ਜ਼ਹਾਵੀ ਨੂੰ ਟੈਕਸ ਹੇਰਾਫੇਰੀ ਦੇ ਮਾਮਲੇ ਵਿਚ ਜਾਂਚ ਦੇ ਬਾਅਦ ਬਰਖਾਸਤ ਕਰ ਦਿੱਤਾ। ਇਸ ਮਾਮਲੇ ਵਿਚ ਵਿਰੋਧੀ ਧਿਰ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਸਨ। ਇਸ ਦੇ ਬਾਅਦ ਰਿਸ਼ੀ ਸੁਨਕ ਨੇ ਟੈਕਸ ਹੇਰਾਫੇਰੀ ਮਾਮਲੇ ਦੀ ਨਿਰਪੱਖ ਜਾਂਚ ਦੇ ਹੁਕਮ ਦਿੱਤੇ ਸਨ। ਜਾਂਚ ਦੇ ਬਾਅਦ ਨਾਦਿਨ ਜ਼ਹਾਵੀ ‘ਤੇ ਕਾਰਵਾਈ ਕੀਤੀ ਗਈ ਹੈ।
ਬ੍ਰਿਟੇਨ ਸਰਕਾਰ ਵੱਲੋਂ ਬਿਆਨ ਜਾਰੀ ਕੀਤਾ ਗਿਆ ਹੈ। ਇਸ ਵਿਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਐਤਵਾਰ ਨੂੰ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਨਾਦਿਮ ਜ਼ਹਾਵੀ ਨੂੰ ਬਰਖਾਸਤ ਕਰ ਦਿੱਤਾ। ਜ਼ਹਾਵੀ ਨੂੰ ਟੈਕਸ ਮਾਮਲਿਆਂ ਦੀ ਜਾਂਚ ਵਿਚ ਗੰਭੀਰ ਉਲੰਘਣ ਦਾ ਦੋਸ਼ੀ ਪਾਇਆ ਗਿਆ।
ਟੈਕਸ ਦਾ ਮੁੱਦਾ ਜ਼ਹਾਵੀ ਦੇ 2000 ਵਿਚ ਓਪੀਨੀਅਨ ਪੋਲਿੰਗ ਫਰਮ YouGov ਦੇ ਸਹਿ ਸੰਸਥਾਪਕ ਨਾਲ ਸਬੰਧਤ ਹੈਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਇਸ ਦੇ ਲਾਂਚ ਦਾ ਸਮਰਥਨ ਕਰਨ ਲਈ ਹਿੱਸੇਦਾਰੀ ਲਈ ਸੀ। ਪਿਛਲੇ ਸਾਲ ਵਿੱਤ ਮੰਤਰੀ ਵਜੋਂ ਉਸ ਦੀ ਨਿਯੁਕਤੀ ਦੌਰਾਨ ਜਹਾਵੀ ਦੇਪਿਤਾ ਨੂੰ ਦਿੱਤੇ ਗਏ ਸ਼ੇਅਰਾਂ ‘ਤੇ ਬ੍ਰਿਟੇਨ ਦੇ ਟੈਕਸ ਆਫਿਸ ਨਾਲ ਅਸਹਿਮਤੀ ਪ੍ਰਗਟਾਈ ਸੀ।
ਇਹ ਵੀ ਪੜ੍ਹੋ : ‘ਹੁਣ ਘੰਟਾ ਵਜਾਉਣ ਵਾਲੇ ਨਹੀਂ, ਗਲਾ ਕੱਟਣ ਵਾਲੇ ਹਿੰਦੂ ਬਣਨ ਦੀ ਲੋੜ’ : BJP ਵਿਧਾਇਕ ਦਾ ਵਿਵਾਦਿਤ ਬਿਆਨ
ਜਹਾਵੀ ਨੇ ਕਿਹਾ ਕਿ ਉਨ੍ਹਾਂ ਨੇ ਬਕਾਇਆ ਰਕਮ ਦਾ ਭੁਗਤਾਨ ਕਰ ਦਿੱਤਾ ਹੈ ਤੇ ਮਾਮਲੇ ਨੂੰ ਟੈਕਸ ਆਫਿਸ ਨਾਲ ਸੁਲਝਾ ਲਿਆ ਹੈ। ਇਹ ਇਕ ਲਾਪ੍ਰਵਾਹੀ ਹੈ, ਕੋਈ ਵੀ ਟੈਕਸ ਚੋਰੀ ਨਹੀਂ ਹੈ, ਜਾਣਬੁਝ ਕੇ ਕੋਈ ਵੀ ਗਲਤੀ ਨਹੀਂ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: