ਬੋਰਿਸ ਜਾਨਸਨ ਦੇ ਅਸਤੀਫੇ ਤੋਂ ਬਾਅਦ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਦੇ ਤੌਰ ‘ਤੇ ਰਿਸ਼ੀ ਸੁਨਕ ਦਾ ਨਾਂ ਸਭ ਤੋਂ ਅੱਗੇ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਦੌੜ ‘ਚ ਸਭ ਤੋਂ ਅੱਗੇ ਚੱਲ ਰਹੇ ਰਿਸ਼ੀ ਸੁਨਕ ਨੇ ਟਵੀਟ ਕਰਦੇ ਹੋਏ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਨਾਲ ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਕੰਜ਼ਰਵੇਟਿਵ ਪਾਰਟੀ ਦਾ ਅਗਲਾ ਨੇਤਾ ਅਤੇ ਤੁਹਾਡਾ ਪ੍ਰਧਾਨ ਮੰਤਰੀ ਬਣਨ ਲਈ ਖੜ੍ਹਾ ਹਾਂ। ਆਉ ਵਿਸ਼ਵਾਸ ਬਹਾਲ ਕਰੀਏ, ਆਰਥਿਕਤਾ ਦਾ ਪੁਨਰ ਨਿਰਮਾਣ ਕਰੀਏ ਅਤੇ ਦੇਸ਼ ਨੂੰ ਦੁਬਾਰਾ ਜੋੜੀਏ। ਜੇ ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਦੇ ਹਨ ਤਾਂ ਉਹ ਭਾਰਤੀ ਮੂਲ ਦੇ ਪਹਿਲੇ ਵਿਅਕਤੀ ਹੋਣਗੇ।
ਟਵਿੱਟਰ ‘ਤੇ ਚੋਣ ਮੁਹਿੰਮ ਦੀ ਸ਼ੁਰੂਆਤ ਕਰਦੇ ਹੋਏ, ਸੁਨਕ ਨੇ ਵੀਡੀਓ ਵਿੱਚ ਕਿਹਾ, “ਕਿਸੇ ਨੂੰ ਮੌਕੇ ਦੀ ਨਜ਼ਾਕਤ ਨੂੰ ਸਮਝਣਾ ਹੋਵੇਗਾ ਤੇ ਸਹੀ ਫੈਸਲਾ ਲੈਣਾ ਹੋਵੇਗਾ। ਇਸ ਲਈ ਮੈਂ ਕੰਜ਼ਰਵੇਟਿਵ ਪਾਰਟੀ ਦਾ ਅਗਲਾ ਨੇਤਾ ਅਤੇ ਤੁਹਾਡਾ ਪ੍ਰਧਾਨ ਮੰਤਰੀ ਬਣਨ ਲਈ ਖੜ੍ਹਾ ਹਾਂ। ਰਿਸ਼ੀ ਸੁਨਕ ਦੇ ਦਾਦਾ-ਦਾਦੀ ਪੰਜਾਬ ਤੋਂ ਆਏ ਸਨ। ਉਨ੍ਹਾਂ ਨੇ ਵੀਡੀਓ ਵਿੱਚ ਕਿਹਾ, ਪਰਿਵਾਰ ਉਨ੍ਹਾਂ ਲਈ ਸਭ ਕੁਝ ਹੈ। ਉਹ ਦੇਸ਼ ਦਾ ਵਿਕਾਸ ਕਰਨਾ ਚਾਹੁੰਦੇ ਹਨ ਅਤੇ ਉਸ ਨੂੰ ਬਿਹਤਰ ਭਵਿੱਖ ਵੱਲ ਲਿਜਾਣਾ ਚਾਹੁੰਦੇ ਹਨ। ਰਿਸ਼ੀ ਸੁਨਕ ਨੇ ਵੀਡੀਓ ਰਾਹੀਂ ਆਪਣੀ ਜ਼ਿੰਦਗੀ ਦਾ ਪੂਰਾ ਸਫਰ ਬ੍ਰਿਟੇਨ ਦੀ ਜਨਤਾ ਦੇ ਸਾਹਮਣੇ ਸ਼ੇਅਰ ਕੀਤਾ ਹੈ।
ਰਿਸ਼ੀ ਸੁਨਕ ਭਾਰਤੀ ਮੂਲ ਦੇ ਬ੍ਰਿਟਿਸ਼ ਸਿਆਸਤਦਾਨ ਹਨ। ਉਨ੍ਹਾਂ ਦੇ ਮਾਤਾ-ਪਿਤਾ ਭਾਰਤੀ ਹਨ। 12 ਮਈ 1980 ਨੂੰ ਪੈਦਾ ਹੋਏ ਰਿਸ਼ੀ ਸੁਨਕ ਬਰਤਾਨੀਆ ਵਿੱਚ ਕੰਜ਼ਰਵੇਟਿਵ ਪਾਰਟੀ ਦੇ ਮੈਂਬਰ ਹਨ, ਜਿਨ੍ਹਾਂ ਨੂੰ ਬ੍ਰਿਟੇਨ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਦੇਖਿਆ ਜਾਂਦਾ ਹੈ। ਉਨ੍ਹਾਂ ਨੇ ਸਾਲ 2020 ਵਿੱਚ ਵਿੱਤ ਮੰਤਰਾਲੇ ਦਾ ਚਾਰਜ ਸੰਭਾਲਿਆ ਸੀ। ਇਸ ਤੋਂ ਪਹਿਲਾਂ ਸਾਲ 2019 ਤੋਂ 2020 ਤੱਕ ਰਿਸ਼ੀ ਸੁਨਕ ਖਜ਼ਾਨਾ ਵਿਭਾਗ ਦੇ ਮੁੱਖ ਸਕੱਤਰ ਵੀ ਰਹਿ ਚੁੱਕੇ ਹਨ।
ਰਿਸ਼ੀ ਸੁਨਕ ਪੜ੍ਹਾਈ ਵਿੱਚ ਹਮੇਸ਼ਾ ਟੌਪ ਰਹੇ ਸਨ। ਉਸ ਨੇ ਵਿਨਚੈਸਟਰ ਕਾਲਜ ਵਿੱਚ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਲਿੰਕਨ ਕਾਲਜ, ਆਕਸਫੋਰਡ ਵਿੱਚ ਦਰਸ਼ਨ, ਰਾਜਨੀਤੀ ਅਤੇ ਅਰਥ ਸ਼ਾਸਤਰ ਦਾ ਅਧਿਐਨ ਕੀਤਾ। ਰਿਸ਼ੀ ਸੁਨਕ ਨੇ ਇਸ ਤੋਂ ਬਾਅਦ ਸਟੈਨਫੋਰਡ ਯੂਨੀਵਰਸਿਟੀ ਤੋਂ ਐਮ.ਬੀ.ਏ. ਕੀਤਾ ਸੀ।
ਜਦੋਂ ਰਿਸ਼ੀ ਸੁਨਕ ਸਟੈਨਫੋਰਡ ਯੂਨੀਵਰਸਿਟੀ ਵਿੱਚ ਐਮਬੀਏ ਦੀ ਪੜ੍ਹਾਈ ਕਰ ਰਹੇ ਸਨ, ਤਾਂ ਉਨ੍ਹਾਂ ਦੀ ਮੁਲਾਕਾਤ ਇੰਫੋਸਿਸ ਦੇ ਸੰਸਥਾਪਕ ਨਰਾਇਣ ਮੂਰਤੀ ਦੀ ਧੀ ਅਕਸ਼ਾ ਮੂਰਤੀ ਨਾਲ ਹੋਇਆ। ਦੋਹਾਂ ਵਿਚਾਲੇ ਨੇੜਤਾ ਵਧੀ ਅਤੇ ਦੋਹਾਂ ਨੇ ਵਿਆਹ ਕਰਵਾ ਲਿਆ। ਇਸ ਤਰ੍ਹਾਂ ਰਿਸ਼ੀ ਸੁਨਕ ਭਾਰਤੀ ਵਪਾਰੀ ਨਰਾਇਣ ਮੂਰਤੀ ਦੇ ਜਵਾਈ ਬਣ ਗਏ। ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਰਿਸ਼ੀ ਸੁਨਕ ਨੇ ਕਈ ਕੰਪਨੀਆਂ ਵਿੱਚ ਕੰਮ ਕੀਤਾ। ਲੰਬੇ ਸਮੇਂ ਤੱਕ ਕੰਪਨੀ ਵਿੱਚ ਰਹਿਣ ਤੋਂ ਬਾਅਦ, ਉਨ੍ਹਾਂ ਬ੍ਰਿਟਿਸ਼ ਰਾਜਨੀਤੀ ਵਿੱਚ ਮਜ਼ਬੂਤੀ ਨਾਲ ਪ੍ਰਵੇਸ਼ ਕੀਤਾ।
ਵੀਡੀਓ ਲਈ ਕਲਿੱਕ ਕਰੋ -: