ਲੁਧਿਆਣਾ ਦੇ ‘ਸਮਾਰਟ ਸਿਟੀ’ ਅਖਵਾਉਣ ‘ਤੇ ਉਸ ਵੇਲੇ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ, ਜਦੋਂ ਅਚਾਨਕ ਇਥੇ ਇੱਕ ਸੜਕ ਜ਼ਮੀਨ ਵਿੱਚ ਧਸ ਗਈ। ਘਟਨਾ ਦੀਪ ਨਗਰ ਇਲਾਕੇ ਦੀ ਹੈ। ਸੜਕ ਧਸਣ ਨਾਲ ਸਕੂਟੀ ‘ਤੇ ਜਾ ਰਹੇ ਦੋ ਭੈਣ-ਭਰਾ ਖੱਡ ਵਿੱਚ ਡਿੱਗ ਗਏ।
ਸੜਕ ਧਸਣ ਨਾਲ ਲਗਭਗ 10 ਫੁੱਟ ਡੂੰਘਾ ਖੱਡਾ ਪੈ ਗਿਆ। ਇਸ ਤੋਂ ਪਹਿਲਾਂ ਇੱਕ ਸਕੂਲ ਬੱਸ ਤਾਂ ਤੇਜ਼ੀ ਨਾਲ ਨਿਕਲ ਗਈ ਪਰ ਸਕੂਟੀ ਸਵਾਰ ਸਕੂਲੀ ਬੱਚੇ ਵਿੱਚ ਜਾ ਡਿੱਗੇ ਚੰਗੀ ਕਿਸਮਤ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਹੋਣੋਂ ਬਚ ਗਿਆ। ਇਲਾਕਾ ਨਿਵਾਸੀਆਂ ਨੇ ਬੜੀ ਮੁਸ਼ਕੱਤ ਨਾਲ ਦੋਵੇਂ ਭੈਣ-ਭਰਾਵਾਂ ਨੂੰ ਖੱਡ ਵਿੱਚੋਂ ਬਾਹਰ ਕੱਢਿਆ।
ਵੀਡੀਓ ਦੇਖਣ ਲਈ ਹੇਠਾਂ ਕਲਿੱਕ ਕਰੋ
ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਨਿਗਮ ਅਧਿਕਾਰੀਆਂ ਦਾ ਇਸ ਬਾਰੇ ਕਹਿਣਾ ਹੈ ਕਿ ਸੀਵਰੇਜ ਲਾਈਨ ਲੀਕ ਹੋਣ ਕਰਕੇ ਸੜਕ ਦੇ ਹੇਠਾਂ ਦੀ ਮਿੱਟੀ ਧਸਣ ਕਾਰਨ ਅਜਿਹਾ ਹੋਇਆ ਹੋ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਇਸੇ ਤਰ੍ਹਾਂ ਦਾ ਇੱਕ ਹਾਦਸਾ ਵਾਪਰ ਚੁੱਕਿਆ ਹੈ, ਜਦੋਂ ਇੱਕ ਗੱਡੀ ਸੜਕ ਧਸਣ ਕਰਕੇ ਖੱਡ ਵਿੱਚ ਜਾ ਡਿੱਗੀ ਸੀ। ਲੋਕਾਂ ਵਿੱਚ ਅਜਿਹੇ ਹਾਦਸਿਆਂ ਨੂੰ ਲੈ ਕੇ ਨਿਗਮ ਲਈ ਗੁੱਸਾ ਭੜਕ ਰਿਹਾ ਹੈ। ਅੱਜ ਤਾਂ ਕੋਈ ਜਾਨੀ ਨੁਕਸਾਨ ਹੋਣੋਂ ਬਚ ਗਿਆ ਪਰ ਅਜਿਹੇ ਹਾਦਸੇ ਕਈ ਵਾਰ ਖਤਰਨਾਕ ਵੀ ਸਾਬਿਤ ਹੋ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕਿ ਸ਼ਹਿਰ ਦੀਆਂ ਸੜਕਾਂ ਦੀ ਚੰਗੀ ਤਰ੍ਹਾਂ ਮੁਰੰਮਤ ਕਰਵਾਈ ਜਾਵੇ।