ਅੰਮ੍ਰਿਤਸਰ ਵਿੱਚ ਰੋਡ ਸ਼ੋਅ ਤੋਂ ਪਹਿਲਾਂ ‘ਆਪ’ ਦੀ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਰੇ ਵਿਧਾਇਕਾਂ ਸਣੇ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਜ਼ਲ੍ਹਿਆਂਵਾਲਾ ਬਾਗ ਜਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਦਿੱਤੀ।
ਇਸ ਤੋਂ ਬਾਅਦ ਦੁਰਗੁਆਨਾ ਮੰਦਰ ਵਿੱਚ ਮੱਥਾ ਟੇਕਿਆ। ਦੂਜੇ ਪਾਸੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਤੇ ਹੋਰ ਸਾਰੇ ਵਿਧਾਇਕ ਦੇ ਸਵਾਗਤ ਲਈ ਸ਼ਹਿਰ ਪੂਰੀ ਤਰ੍ਹਾਂ ਤਿਆਰ ਹੈ।
ਕਿਚਲੂ ਚੌਕ ਤੋਂ ਲੈ ਕੇ ਫਾਰ ਐੱਸ. ਚੌਕ ਤੱਕ ਰੋਡ ਸ਼ੋਅ ਨਿਕਲੇਗਾ। ਇਸ ਦੇਲਈ ਬੀ.ਆਰ.ਟੀ.ਐੱਸ. ਕਾਰੀਡੋਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਲੇਨ ਨੂੰ ਬੰਦ ਕੀਤਾ ਗਿਆ ਹੈ।
ਹਰ ਪਾਸੇ ਭਗਵੰਤ ਮਾਨ ਤੇ ਕੇਜਰੀਵਾਲ ਨੂੰ ਧੰਨਵਾਦ ਕਰਦੇ ਹੋਏ ਪੋਸਟਰ ਲਗਾਏ ਗਏ ਹਨ। ਹਰ ਚੌਰਾਹੇ ‘ਤੇ 8 ਤੋਂ 10 ਪੁਲਿਸ ਵਾਲੇ ਤਾਇਨਾਤ ਹਨ। ਰੋਡ ਸ਼ੋਅ ਲਈ ਫੁੱਲਾਂ ਨਾਲ ਸਜੇ 10 ਟਰੱਕ ਕਿਚਲੂ ਚੌਕ ‘ਤੇ ਪਹੁੰਚ ਗਏ ਹਨ।
ਸੈਂਕੜੇ ਦੀ ਗਿਣਤੀ ਵਿੱਚ ‘ਆਪ’ ਵਾਲੰਟੀਅਰ ਕਿਚਲੂ ਚੌਕ ‘ਤੇ ਜਮ੍ਹਾ ਹਨ। ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਵੀ ਚੌਕ ‘ਤੇ ਤਿਆਰੀਆਂ ਦਾ ਜਾਇਜ਼ਾ ਲੈ ਰਹੇ ਹਨ।